ਪ੍ਰਿਯਦਰਸ਼ਨ ਨਾਲ ਕਦੇ ਮਤਭੇਦ ਨਹੀਂ ਰਹੇ: ਅਕਸ਼ੈ
ਫਿਲਮ ਸਟਾਰ ਅਕਸ਼ੈ ਕੁਮਾਰ ਕਹਿੰਦਾ ਹੈ ਕਿ ਉਸ ਦਾ ਪ੍ਰਿਯਦਰਸ਼ਨ ਨਾਲ ਕੋਈ ਮੱਤਭੇਦ ਨਹੀਂ। ਇਹ ਸ਼ਬਦ ਸਾਡੀ ਡਿਕਸ਼ਨਰੀ ਵਿੱਚ ਹੀ ਮੌਜੂਦ ਨਹੀਂ ਹੈ। ਦੋਵੇਂ ਆਪਣੀ ਅਗਲੀ ਰਿਲੀਜ਼ ‘ਭੂਤ ਬੰਗਲਾ’ ਲਈ ਪੂਰੇ ਤਾਲਮੇਲ ਨਾਲ ਤਿਆਰ-ਬਰ-ਤਿਆਰ ਹਨ। ਦੋਵਾਂ ਨੇ ਪਹਿਲਾਂ 2000 ’ਚ...
ਫਿਲਮ ਸਟਾਰ ਅਕਸ਼ੈ ਕੁਮਾਰ ਕਹਿੰਦਾ ਹੈ ਕਿ ਉਸ ਦਾ ਪ੍ਰਿਯਦਰਸ਼ਨ ਨਾਲ ਕੋਈ ਮੱਤਭੇਦ ਨਹੀਂ। ਇਹ ਸ਼ਬਦ ਸਾਡੀ ਡਿਕਸ਼ਨਰੀ ਵਿੱਚ ਹੀ ਮੌਜੂਦ ਨਹੀਂ ਹੈ। ਦੋਵੇਂ ਆਪਣੀ ਅਗਲੀ ਰਿਲੀਜ਼ ‘ਭੂਤ ਬੰਗਲਾ’ ਲਈ ਪੂਰੇ ਤਾਲਮੇਲ ਨਾਲ ਤਿਆਰ-ਬਰ-ਤਿਆਰ ਹਨ। ਦੋਵਾਂ ਨੇ ਪਹਿਲਾਂ 2000 ’ਚ ਕਾਮੇਡੀ ਫਿਲਮ ‘ਹੇਰਾ ਫੇਰੀ’ ਵਿੱਚ ਕੰਮ ਕੀਤਾ ਸੀ ਜਿਸ ਨੇ ਅਕਸ਼ੈ ਨੂੰ ਐਕਸ਼ਨ ਸਟਾਰ ਤੋਂ ਹੀਰੋ ਵਿੱਚ ਬਦਲ ਦਿੱਤਾ। ਉਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਮਗਰੋਂ ਫਿਲਮਾਂ ਗਰਮ ਮਸਾਲਾ, ਭਾਗਮ ਭਾਗ, ਭੂਲ ਭੁਲੱਈਆ, ਦੇ ਦਨਾਦਨ ਅਤੇ ਖੱਟਾ ਮੀਠਾ ਵਰਗੀਆਂ ਸਾਂਝੇਦਾਰੀਆਂ ਹੋਈਆਂ। ਅਕਸ਼ੈ ਨੇ ਪ੍ਰਿਯਦਰਸ਼ਨ ਨਾਲ ਇੱਕ ਸਾਂਝੀ ਇੰਟਰਵਿਊ ਵਿੱਚ ਕਿਹਾ ਕਿ ਪ੍ਰਿਯਦਰਸ਼ਨ ਭੂਤਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ ਪਰ ਉਹ (ਅਕਸ਼ੈ) ‘ਊਰਜਾ’ ਵਿੱਚ ਵਿਸ਼ਵਾਸ ਰੱਖਦਾ ਹੈ। ਇੰਟਰਵਿਊ ਦੌਰਾਨ ਦੋਵਾਂ ਨੇ ਇਕ ਦੂਜੇ ਨਾਲ ਕੰਮ ਕਰਨ ਦੇ ਤਜਰਬੇ ਸਾਂਝੇ ਕੀਤੇ। 58 ਸਾਲਾ ਅਦਾਕਾਰ ਨੇ ਕਿਹਾ ਕਿ ਉਸ ਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਹਨ, ਭਾਵੇਂ ਉਹ 50 ਜਾਂ 40 ਦਿਨਾਂ ਵਿੱਚ ਬਣੀਆਂ ਹੋਣ, ਉਹ (ਪ੍ਰਿਯਦਰਸ਼ਨ) ਇਸ ਨੂੰ ਬਣਾਉਂਦੇ ਸਮੇਂ ਆਪਣੇ ਦਿਮਾਗ ਵਿੱਚ ਫਿਲਮਾਂ ਨੂੰ ਸੰਪਾਦਿਤ ਕਰ ਰਿਹਾ ਹੁੰਦਾ ਹੈ। ਆਪਣੀ ਇਕ ਮਕਬੂਲ ਫਿਲਮ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਫਿਲਮ ‘ਹੇਰਾ ਫੇਰੀ’ ਇੱਕ ਗੈਰੇਜ ਮਾਲਕ ਬਾਬੂਰਾਓ ਗਣਪਤ ਰਾਓ ਆਪਟੇ (ਪਰੇਸ਼ ਰਾਵਲ), ਇੱਕ ਚਲਾਕ ਲੋਫਰ ਰਾਜੂ (ਅਕਸ਼ੈ) ਅਤੇ ਇੱਕ ਸੰਘਰਸ਼ਸ਼ੀਲ ਗਰੀਬ ਸ਼ਿਆਮ (ਸੁਨੀਲ ਸ਼ੈੱਟੀ) ਦੇ ਸਬੰਧਾਂ ਦੁਆਲੇ ਘੁੰਮਦੀ ਹੈ ਜੋ ਇੱਕ ਗਲਤ ਨੰਬਰ ਕਾਰਨ ਆਪਣੇ ਆਪ ਨੂੰ ਇੱਕ ਅਗਵਾ ਦੇ ਮਾਮਲੇ ਵਿੱਚ ਪਾਉਂਦੇ ਹਨ। ਇਹ ਤਿੱਕੜੀ 2006 ਵਿੱਚ ਇੱਕ ਸੀਕੁਅਲ ‘ਫਿਰ ਹੇਰਾ ਫੇਰੀ’ ਨਾਲ ਵਾਪਸ ਆਈ ਜਿਸ ਦਾ ਨਿਰਦੇਸ਼ਨ ਨੀਰਜ ਵੋਰਾ ਨੇ ਕੀਤਾ ਸੀ। ‘ਹੇਰਾ ਫੇਰਾ 3’ ਵੀ ਕਤਾਰ ਵਿੱਚ ਹੈ। ਪ੍ਰਿਯਦਰਸ਼ਨ ਨੇ ਕਿਹਾ ਕਿ ਉਹ ‘ਗਰਦਿਸ਼’ ਅਤੇ ‘ਵਿਰਾਸਤ’ ਵਰਗੀਆਂ ਡਰਾਮਾ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਕਾਮੇਡੀ ਵੱਲ ਚਲੇ ਗਏ ਸਨ।

