DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਨੇਹਾ ਧੂਪੀਆ ਦੀ ਫਿਲਮ ‘52 ਬਲੂ’ ਦਾ ਮੈਲਬਰਨ ’ਚ ਹੋਵੇਗਾ ਪ੍ਰੀਮੀਅਰ

ਨੇਹਾ ਧੂਪੀਆ ਅਤੇ ਆਦਿਲ ਹੁਸੈਨ ਦੀ ਅਦਾਕਾਰੀ ਵਾਲੀ ਫਿਲਮ ‘52 ਬਲੂ’ ਮੈਲਬਰਨ ਦੇ ਭਾਰਤੀ ਫਿਲਮ ਮੇਲੇ (ਆਈ ਐੱਫ ਐੱਫ ਐੱਮ) ਵਿੱਚ ਦਿਖਾਈ ਜਾਵੇਗੀ। ਇਸ ਫਿਲਮ ਦਾ ਨਿਰਦੇਸ਼ਨ ਅਲੀ ਅਲ ਅਰਬੀ ਨੇ ਕੀਤਾ ਹੈ ਅਤੇ ਇਹ ਆਸ਼ੀਸ਼ (ਯਾਦਵ ਸ਼ਸ਼ੀਧਰ) ਦੀ ਕਹਾਣੀ...

  • fb
  • twitter
  • whatsapp
  • whatsapp
Advertisement
ਨੇਹਾ ਧੂਪੀਆ ਅਤੇ ਆਦਿਲ ਹੁਸੈਨ ਦੀ ਅਦਾਕਾਰੀ ਵਾਲੀ ਫਿਲਮ ‘52 ਬਲੂ’ ਮੈਲਬਰਨ ਦੇ ਭਾਰਤੀ ਫਿਲਮ ਮੇਲੇ (ਆਈ ਐੱਫ ਐੱਫ ਐੱਮ) ਵਿੱਚ ਦਿਖਾਈ ਜਾਵੇਗੀ। ਇਸ ਫਿਲਮ ਦਾ ਨਿਰਦੇਸ਼ਨ ਅਲੀ ਅਲ ਅਰਬੀ ਨੇ ਕੀਤਾ ਹੈ ਅਤੇ ਇਹ ਆਸ਼ੀਸ਼ (ਯਾਦਵ ਸ਼ਸ਼ੀਧਰ) ਦੀ ਕਹਾਣੀ ਦੁਆਲੇ ਘੁੰਮਦੀ ਹੈ, ਜੋ ਭਾਰਤ ਦੇ ਕੋਚੀ ਵਿੱਚ ਇਕੱਲਤਾ ਭਰੀ ਜ਼ਿੰਦਗੀ ਤੋਂ ਬਚਣ ਲਈ ਆਪਣੀ ਮਾਂ ਦੇ ਸਹਿਯੋਗ ਨਾਲ 2022 ਦੇ ਫੀਫਾ ਵਿਸ਼ਵ ਕੱਪ ਵਿੱਚ ਸ਼ਾਮਲ ਹੋਣ ਅਤੇ ਆਪਣੇ ਆਦਰਸ਼ ਲਿਓਨਲ ਮੈੱਸੀ ਨੂੰ ਮਿਲਣ ਲਈ ਕਤਰ ਜਾਂਦਾ ਹੈ।ਨੇਹਾ ਧੂਪੀਆ ਨੇ ਕਿਹਾ, ‘‘ਮੈਂ ਇਸ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਕਿ ‘52 ਬਲੂ’ ਦਾ ਪ੍ਰੀਮੀਅਰ ਮੈਲਬਰਨ ਦੇ ਭਾਰਤੀ ਫਿਲਮ ਮੇਲੇ ਵਿੱਚ ਹੋ ਰਿਹਾ ਹੈ। ਹਰ ਫਿਲਮ ਦਾ ਆਪਣਾ ਸਫ਼ਰ ਹੁੰਦਾ ਹੈ, ਪਰ ਕੁਝ ਕਹਾਣੀਆਂ ਕਲਾਕਾਰ ਵਜੋਂ ਤੁਹਾਡੇ ਉੱਤੇ ਡੂੰਘਾ ਪ੍ਰਭਾਵ ਛੱਡ ਜਾਂਦੀਆਂ ਹਨ ਅਤੇ ‘52 ਬਲੂ’ ਯਕੀਨੀ ਤੌਰ ’ਤੇ ਉਨ੍ਹਾਂ ਵਿੱਚੋਂ ਇੱਕ ਹੈ। ਇਹ ਜਜ਼ਬਾਤੀ ਕਹਾਣੀ ਹੈ ਜੋ ਕੈਮਰਾ ਬੰਦ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਮੇਰੇ ਨਾਲ ਰਹੀ।’’ ਅਦਾਕਾਰਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਇਹ ਫਿਲਮ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਜਾਵੇ।

ਉਨ੍ਹਾਂ ਕਿਹਾ, ‘‘ਆਈ ਐੱਫ ਐੱਫ ਐੱਮ ਲਗਾਤਾਰ ਸਾਰਥਕ ਕਹਾਣੀਕਾਰਾਂ ਦੀ ਸ਼ਲਾਘਾ ਕਰਦਾ ਰਿਹਾ ਹੈ। ਉੱਥੇ ‘52 ਬਲੂ’ ਦਾ ਪ੍ਰੀਮੀਅਰ ਹੋਣਾ ਸਾਡੀ ਪੂਰੀ ਟੀਮ ਲਈ ਮਾਣ ਵਾਲੀ ਗੱਲ ਹੈ। ਮੈਂ ਆਸਟਰੇਲੀਆ ਦੇ ਦਰਸ਼ਕਾਂ ਨਾਲ ਇਹ ਤਜਰਬਾ ਸਾਂਝਾ ਕਰਨ ਅਤੇ ਉਨ੍ਹਾਂ ਦੀ ਪ੍ਰਤੀਕਿਰਿਆ ਸੁਣਨ ਲਈ ਬਹੁਤ ਉਤਸ਼ਾਹਿਤ ਹਾਂ।’’

Advertisement

Advertisement

Advertisement
×