ਅਣਗੌਲਿਆ ਸ਼ਹੀਦ ਭਾਈ ਬਸੰਤ ਸਿੰਘ ਚੌਂਦਾ : The Tribune India

ਅਣਗੌਲਿਆ ਸ਼ਹੀਦ ਭਾਈ ਬਸੰਤ ਸਿੰਘ ਚੌਂਦਾ

ਅਣਗੌਲਿਆ ਸ਼ਹੀਦ ਭਾਈ ਬਸੰਤ ਸਿੰਘ ਚੌਂਦਾ

ਰਾਜਿੰਦਰ ਜੈਦਕਾ

ਦੇਸ਼ ਦੀ ਆਜ਼ਾਦੀ ਲਈ ਅਨੇਕਾਂ ਸੂਰਬੀਰਾਂ ਨੇ ਕੁਰਬਾਨੀਆਂ ਕੀਤੀਆਂ ਪਰ ਕੁੱਝ ਸ਼ਹੀਦ ਅਣਗੌਲੇ ਰਹਿ ਗਏ। ਅਜਿਹੇ ਹੀ ਇੱਕ ਸੂਰਬੀਰ ਬਸੰਤ ਸਿੰਘ ਦਾ ਜਨਮ ਪਿੰਡ ਚੌਂਦਾ ਦੇ ਬਿਸ਼ਨ ਸਿੰਘ ਦੇ ਘਰ 1885 ਵਿੱਚ ਹੋਇਆ। ਪਿੰਡ ਚੌਂਦਾ ਪਹਿਲਾਂ ਪਟਿਆਲਾ ਰਿਆਸਤ ਵਿੱਚ ਸੀ। ਬਿਸ਼ਨ ਸਿੰਘ 1899 ਵਿੱਚ ਆਪਣੇ ਵੱਡੇ ਲੜਕੇ ਬਸੰਤ ਸਿੰਘ ਨੂੰ ਨਾਲ ਲੈ ਕੇ ਅਫਰੀਕਾ ਚਲੇ ਗਏ ਪਰ ਉਨ੍ਹਾਂ ਦਾ ਛੋਟਾ ਲੜਕਾ ਕੇਹਰ ਸਿੰਘ ਆਪਣੀ ਮਾਤਾ ਕੋਲ ਘਰ ਰਿਹਾ। ਜਦੋਂ ਬਿਸ਼ਨ ਸਿੰਘ ਵਾਪਸ ਭਾਰਤ ਆਇਆ ਤਾਂ ਉਸ ਦੇ ਸ਼ਰੀਕਾਂ ਨੇ ਉਸ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ ਤੇ ਉਹ ਜ਼ਮੀਨ ਛੁਡਵਾਉਣ ਲਈ ਮੁਕੱਦਮੇਬਾਜ਼ੀ ਵਿਚ ਪੈ ਗਿਆ। ਬਸੰਤ ਸਿੰਘ ਮੁੜ ਵਿਦੇਸ਼ ਜਾਣਾ ਚਾਹੁੰਦਾ ਸੀ। ਉਹ ਪੈਸੇ ਇੱਕਠੇ ਕਰਕੇ ਇਕੱਲਾ ਹੀ 1910 ’ਚ ਵਿਦੇਸ਼ ਚਲਾ ਗਿਆ। ਸੰਨ 1912 ਵਿਚ ਉਹ ਅਮਰੀਕਾ ਪਹੁੰਚ ਗਿਆ ਤੇ 1913 ’ਚ ਲਾਲਾ ਹਰਦਿਆਲ ਸਿੰਘ ਦੀ ਸੰਗਤ ’ਚ ਆਉਣ ਕਰਕੇ ਉਹ ਗ਼ਦਰ ਪਾਰਟੀ ’ਚ ਸ਼ਾਮਲ ਹੋ ਗਿਆ। ਇਸ ਦੌਰਾਨ ਰਘਵੀਰ ਦਿਆਲ ਗੁਪਤਾ ਅਤੇ ਕਰਤਾਰ ਸਿੰਘ ਸਰਾਭਾ ਨਾਲ ਰਲ ਕੇ ਗ਼ਦਰ ਅਖ਼ਬਾਰ ਚਲਾਇਆ। ਗ਼ਦਰ ਪਾਰਟੀ ’ਚ ਸ਼ਾਮਲ ਹੋਣ ਮਗਰੋਂ ਬਸੰਤ ਸਿੰਘ ਨੇ ਆਪਣੇ ਘਰ ਇੱਕ ਪੱਤਰ ਲਿਖਿਆ, ‘‘ਪਿਤਾ ਜੀ ਮੈਂ ਅੱਜ ਤੋਂ ਤੁਹਾਨੂੰ ਕੋਈ ਖਤ ਨਹੀਂ ਲਿਖਾਂਗਾ, ਨਾ ਹੀ ਤੁਸੀਂ ਮੈਨੂੰ ਕੋਈ ਖਤ ਲਿਖਣਾ। ਦੇਸ਼ ਸੇਵਾ ਹੀ ਮੇਰਾ ਸਭ ਤੋਂ ਵੱਡਾ ਕਰਤਵ ਹੈ।’’

1914 ਵਿਚ ਹਿੰਦੀ ਇਨਕਲਾਬੀ ਸੁਸਾਇਟੀ ਬਣਾਈ ਗਈ, ਜਿਸ ਨੂੰ ਬਰਲਿਨ ਹਿੰਦ ਕਮੇਟੀ ਵੀ ਕਿਹਾ ਜਾਂਦਾ ਹੈ। ਇਹ ਕਮੇਟੀ ਜਰਮਨ ਸਾਮਰਾਜ ਦੇ ਵਿਦੇਸ਼ੀ ਵਿਭਾਗ ਤੇ ਫ਼ੌਜੀ ਹਾਈ ਕਮਾਂਡ ਨਾਲ ਮਿਲ ਕੇ ਕੰਮ ਕਰਦੀ ਸੀ। ਗ਼ਦਰ ਪਾਰਟੀ ਨੇ ਮੈਸੋਪੁਟਾਮੀਆਂ ਤੇ ਮੱਧ ਏਸ਼ੀਆ ਵਿਚ ਕੰਮ ਕਰਨ ਲਈ ਵੀ ਬਰਲਿਨ ਕਮੇਟੀ ਨੂੰ ਆਪਣੇ ਵਰਕਰ ਦਿੱਤੇ, ਜਿਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੀਆਂ ਹਿੰਦ ਫੌਜਾਂ ’ਚ ਗ਼ਦਰ ਅਖਬਾਰ ਵੰਡਿਆ ਅਤੇ ਪ੍ਰਚਾਰ ਕੀਤਾ। ਇਨ੍ਹਾਂ ਵਰਕਰਾਂ ’ਚ ਡਾ. ਖਾਨਾਖੋਜੀ, ਬਿਸ਼ਨ ਦਾਸ ਕੋਛੜ ਨੂਰਮਹਿਲ, ਕਦਾਰ ਨਾਥ ਲੁਧਿਆਣਾ, ਭਾਈ ਬਸੰਤ ਸਿੰਘ ਚੌਂਦਾ, ਭਾਈ ਹਰਨਾਮ ਸਿੰਘ, ਰਿਸ਼ੀਕੇਸ਼ ਲੱਠਾ (ਮਹਾਰਾਸ਼ਟਰ), ਅਮੀਨ ਚੰਦ ਚੌਧਰੀ (ਬੰਗਾਲ) ਦੇ ਨਾਮ ਜ਼ਿਕਰਯੋਗ ਹਨ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਛਾਪੇ ਗਏ ‘ਗ਼ਦਰ ਪਾਰਟੀ ਦਾ ਇਤਿਹਾਸ’ ਦੇ ਪੰਨਾ ਨੰਬਰ-115 ’ਤੇ ਲਿਖਿਆ ਹੈ ਕਿ ਭਾਈ ਸੰਤੋਖ ਸਿੰਘ ਪਾਰਟੀ ਦਾ ਕੰਮ ਚਲਾਉਂਦੇ ਤੇ ਭਾਈ ਹਰਨਾਮ ਸਿੰਘ ਰੋਟਲਾ ਨੌਧ ਸਿੰਘ ਅਖਬਾਰ ਦੀ ਸੰਪਾਦਕੀ ਤੇ ਹੋਰ ਇੰਤਜ਼ਾਮ ਕਰਦੇ। ਪੰਡਿਤ ਜਗਨ ਨਾਥ ਹਰਿਆਣਾ, ਪੰਡਿਤ ਰਾਮਚੰਦ ਪਸ਼ਾਵਰੀ, ਪੰਡਿਤ ਸੋਹਣ ਲਾਲ ਪਾਠਕ ਆਦਿ ਆਖਬਾਰ ਦੇ ਦਫ਼ਤਰ ਦੇ ਕੰਮ ’ਚ ਹੱਥ ਵਟਾਉਂਦੇ। ਭਾਈ ਪ੍ਰਿਥੀ ਸਿੰਘ, ਭਾਈ ਕਰਤਾਰ ਸਿੰਘ, ਭਾਈ ਬਸੰਤ ਸਿੰਘ ਚੌਂਦਾ ਆਦਿ ਸਾਥੀ ਪ੍ਰੈਸ ਚਲਾਉਂਦੇ। ਗ਼ਦਰ ਪਾਰਟੀ ਨੇ ਮੈਸੋਪੁਟਾਮੀਆ ਤੇ ਮੱਧ ਏਸ਼ੀਆ ’ਚ ਕੰਮ ਕਰਨ ਲਈ ਵੀ ਬਰਲਿਨ ਕਮੇਟੀ ਨੂੰ ਆਪਣੇ ਵਰਕਰ ਦਿੱਤੇ। ਇਹ ਗਦਰੀ ਬਰਲਿਨ ਕਮੇਟੀ ਦੀ ਕਮਾਨ ਹੇਠ ਮੈਸੋਪੁਟਾਮੀਆ ਤੇ ਈਰਾਨ ਦੇ ਮੋਰਚਿਆਂ ’ਚ ਕੁੱਦ ਪਏ।

1917 ਵਿੱਚ ਕੁਝ ਈਰਾਨੀ ਲੋਕ ਖਾਸ ਕਰਕੇ ਕਬਾਇਲੀ ਸਰਦਾਰ ਇਨ੍ਹਾਂ ਨਾਲ ਰਲ ਗਏ। ਉੱਥੇ ਉਹ ਜੱਦਾ ਮਾਰੀ ਕਬੀਲੇ ਵਿੱਚ ਆ ਗਏ। ਇੱਥੋਂ ਬਗਾਵਤ ਉਠਦੀ ਦੇਖ ਉਹ ਸੀਰਾਜ ਆ ਪਹੁੰਚੇ। ਇੱਥੇ ਗਦਰੀ ਫੌਜ ਬਲੌਚਿਸਤਾਨ ਦੀ ਹੱਦ ਲਾਗੇ ਪਹੁੰਚ ਗਈ। ਇਸ ਫੌਜ ਨੇ ਕਰਾਮਾਨ ਸ਼ਹਿਰ ’ਤੇ ਹਮਲਾ ਕਰਕੇ ਆਪਣਾ ਹੱਕ ਜਮਾ ਲਿਆ। ਗਦਰੀ ਫੌਜ ਸਮੁੰਦਰ ਦੇ ਕੰਢੇ-ਕੰਢੇ ਕਰਾਚੀ ਵੱਲ ਵਧੀ ਤੇ ਅਰਬ ਸਾਗਰ ਦੀਆਂ ਘਾਟਾਂ ’ਤੇ ਕਬਜ਼ਾ ਕਰ ਲਿਆ। ਇੰਨੇ ਨੂੰ ਯੂਰਪ ’ਚ ਜੰਗ ਦਾ ਪਾਸਾ ਪਲਟਣ ਲੱਗਾ। ਗਦਰੀ ਫੌਜ ਦੀਆਂ ਜਿੱਤਾਂ ਇੱਥੇ ਹੀ ਰਹਿ ਗਈਆਂ। ਅੰਗਰੇਜ਼ੀ ਫੌਜ ਦਾ ਦਬਾਅ ਵਧ ਗਿਆ। ਗਦਰੀਆਂ ਨੂੰ ਪਿੱਛੇ ਜਾਣਾ ਪਿਆ। ਅੰਗਰੇਜ਼ ਫ਼ੌਜ ਨੇ ਗ਼ਦਰੀਆਂ ਦਾ ਰਾਹ ਕੱਟ ਦਿੱਤਾ। ਮੋਰਚੇ ਬੰਨ੍ਹ ਕੇ ਲੜਾਈ ਹੋਈ। ਗ਼ਦਰੀ ਫ਼ੌਜ ਹਥਿਆਰਾਂ ਤੇ ਗੋਲੀ ਸਿੱਕੇ ਦੀ ਘਾਟ ਕਾਰਨ ਹਾਰ ਗਈ। ਸੀਰਾਜ ’ਤੇ ਗਦਰੀਆਂ ਅਤੇ ਇਰਾਨੀਆਂ ਦਾ ਕਬਜ਼ਾ ਸੀ। ਅੰਗਰੇਜ਼ੀ ਫ਼ੌਜ ਨੇ ਸੀਰਾਜ ’ਤੇ ਹਮਲਾ ਕਰ ਦਿੱਤਾ। ਇੱਥੇ ਹੀ ਕੇਦਾਰ ਨਾਥ ਹਰਿਆਣਾ ਅਤੇ ਭਾਈ ਬਸੰਤ ਸਿੰਘ ਚੌਂਦਾ ਤੋਂ ਇਲਾਵਾ ਹੋਰ ਅੰਗਰੇਜ਼ੀ ਹਾਕਮਾਂ ਹੱਥ ਆ ਗਏ ਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ।

ਸੰਪਰਕ: 98729-42175 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

28 ਹਜ਼ਾਰ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਐਲਾਨ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਛੇ ਦਿਨ ਮਗਰੋਂ ਨਹਿਰ ’ਚੋਂ ਮਿਲੀ ਲਾਸ਼; ਲੜਕੀ ਨੂੰ ਰਿਜ਼ੌਰਟ ਦੇ ਗਾਹਕਾਂ ...

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਸ਼ਹਿਰ

View All