ਕੁਦਰਤਿ ਹੈ ਕੀਮਤਿ ਨਹੀ ਪਾਇ।।

ਕੁਦਰਤਿ ਹੈ ਕੀਮਤਿ ਨਹੀ ਪਾਇ।।

ਤੂਤ ਦਾ ਨਾਮ ਸੁਣਦਿਆਂ ਹੀ ਦਿਲੋ ਦਿਮਾਗ਼ ਵਿੱਚ ਰੁਮਕਦੀਆਂ ਪੌਣਾਂ, ਠੰਢੀਆਂ ਛਾਵਾਂ, ਤੂਤਾਂ ਨਾਲ ਘਿਰੇ ਖੂਹ ਤੇ ਖੇਤਾਂ ਵਿੱਚ ਲੱਗਦੀਆਂ ਮਹਿਫਲਾਂ ਘੁੰਮਣ ਲੱਗਦੀਆਂ ਹਨ:

ਤੂਤਾ ਵੇ ਹਰਿਔਲਿਆ, ਤੇਰੀ ਠੰਢੜੀ ਛਾਂ

ਲੱਗ ਲੱਗ ਗਈਆਂ ਮਹਿਫਲਾਂ,

ਬਹਿ ਬਹਿ ਗਏ ਦੀਵਾਨ।

ਗੋਰਿਆਂ ਲਈ ‘ਮਲਬਰੀ’ ਜਾਂ ‘ਰਸ਼ੀਅਨ ਮਲਬਰੀ’ ਵਜੋਂ ਜਾਣੇ ਜਾਂਦੇ ਇਸ ਰੁੱਖ ਨੂੰ ਤੂਤ, ਸ਼ਹਿਤੂਤ, ਚਿੱਟਾ ਤੂਤ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ ਤੇ ਇਸ ਦਾ ਵਿਗਿਆਨਕ ਨਾਂ ‘Morus alba’ ਹੈ। ਰੇਸ਼ਮ ਦੇ ਕੀੜਿਆਂ ਦੀ ਸਭ ਤੋਂ ਵਧੀਆ ਖੁਰਾਕ ਤੂਤ ਦੇ ਪੱਤੇ ਹਨ ਅਤੇ ਚੀਨ ਵਿੱਚ ਤੂਤ ਖ਼ੂਬ ਪਾਇਆ ਜਾਂਦਾ ਹੋਣ ਕਰਕੇ ਚੀਨੀ ਲੋਕ ਰੇਸ਼ਮ ਤਿਆਰ ਕਰਨ ਵਿੱਚ ਕਾਫ਼ੀ ਮਸ਼ਹੂਰ ਹਨ। ਪਰ ਜਪਾਨ ਵਿੱਚ ਤੂਤ ਦੀਆਂ 700 ਕਿਸਮਾਂ ਪਾਈਆਂ ਜਾਂਦੀਆਂ ਹਨ ਤੇ ਦੁਨੀਆ ਦਾ ਸਭ ਤੋਂ ਵੱਡਾ ਰੇਸ਼ਮ ਪੈਦਾ ਹੁੰਦਾ ਹੈ।

ਦਰਮਿਆਨੇ ਕੱਦ ਦੇ ਪੱਤਝੜੀ ਰੁੱਖ ਦੀ ਛਿੱਲ ਸਲੇਟੀ-ਭੂਰੀ, ਖੁਰਦਰੀ ਤੇ ਲੰਬੇ ਲੋਟ ਕਟਾਵਾਂ ਵਾਲੀ ਹੁੰਦੀ ਹੈ। ਪੱਤਿਆਂ ਦੀ ਦਿੱਖ ਵੰਨ ਸਵੰਨੀ, ਭਾਵ ਅੰਡਾਕਾਰ ਦਿਲ ਵਰਗੇ, ਵਿੰਗੇ ਟੇਢੇ ਕਟਾਵਾਂ ਵਾਲੇ, ਕਿਨਾਰਿਆਂ ਤੋਂ ਆਰੀ ਦੇ ਦੰਦਿਆਂ ਜਿਹੇ ਪ੍ਰਤੀਤ ਹੁੰਦੀ ਹੈ। ਸਰਦ ਰੁੱਤ ਵਿੱਚ ਪੱਤਹੀਣ ਹੋਣ ’ਤੇ ਇਹ ਘਰਾਂ ਵਿੱਚ ਟੋਕਰੇ ਬਣਾਉਣ ਦੇ ਕੰਮ ਆਉਂਦਾ ਹੈ। ਮੌਸਮ ਖੁੱਲ੍ਹਣ ’ਤੇ ਛੋਟੇ ਛੋਟੇ ਹਰੇ ਰੰਗ ਦੇ ਫੁੱਲ ਵਿਖਾਈ ਦਿੰਦੇ ਹਨ ਜੋ ਸਮਾਂ ਪਾ ਕੇ ਅਪ੍ਰੈਲ ਮਹੀਨੇ ਤੋਂ ਤੂਤੀਆਂ ਵਿੱਚ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ। ਤੂਤੀਆਂ ਰੁੱਖ ਦੀ ਕਿਸਮ ਅਨੁਸਾਰ ਸਫ਼ੈਦ, ਗੁਲਾਬੀ, ਜਾਮਣੀ, ਗੂੜ੍ਹੀਆਂ ਲਾਲ ਜਾਂ ਭੂਰੇ ਕਾਲੇ ਆਦਿ ਰੰਗਾਂ ਵਿੱਚ ਵੇਖਣ ਨੂੰ ਮਿਲਦੀਆਂ ਹਨ।

ਤੂਤ ਦੀ ਲਚਕਤਾ ਇਸ ਦਾ ਅਹਿਮ ਗੁਣ ਹੈ। ਪੱਤੇ ਜਾਨਵਰਾਂ ਲਈ ਪੌਸ਼ਟਿਕ ਖੁਰਾਕ ਹਨ। ਫ਼ਲ ਕੱਚੇ ਖਾਧੇ ਜਾਣ ਤੋਂ ਇਲਾਵਾ ਇਨ੍ਹਾਂ ਤੋਂ ਜੂਸ, ਸਿਰਕਾ, ਸ਼ਰਾਬ ਆਦਿ ਵੀ ਤਿਆਰ ਕੀਤੇ ਜਾਂਦੇ ਹਨ। ਇਸ ਦੀ ਲੱਕੜ ਤੋਂ ਖੇਡਾਂ ਦਾ ਸਾਮਾਨ ਜਿਵੇਂ ਕਿ ਹਾਕੀ, ਬੈਡਮਿੰਟਨ ਦੇ ਡੰਡੇ ਦਾ ਫਰੇਮ, ਟੈਨਿਸ ਦਾ ਬੱਲਾ, ਕ੍ਰਿਕਟ ਦੀ ਸਟੰਪ ਆਦਿ ਤਿਆਰ ਕੀਤੇ ਜਾਂਦੇ ਹਨ। ਪੁਰਾਣੇ ਵੇਲੇ ਇਸ ਦੀ ਛਿੱਲ ਦੇ ਰੇਸ਼ੇ ਤੋਂ ਕਾਗਜ਼ ਵੀ ਬਣਾਇਆ ਜਾਂਦਾ ਸੀ। ਆਧੁਨਿਕ ਯੁੱਗ ਵਿੱਚ ਤੂਤ ਵਰਗੇ ਗੁਣਕਾਰੀ ਵਿਰਾਸਤੀ ਰੁੱਖ ਸਾਡੇ ਘਰਾਂ ਤੇ ਖੇਤਾਂ ਵਿੱਚ ਘਟਦੇ ਜਾ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ।

ਪੇਸ਼ਕਸ਼ : ਡਾ. ਬਲਵਿੰਦਰ ਸਿੰਘ ਲੱਖੇਵਾਲੀ

ਸੰਪਰਕ: 98142-39041

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਮੁੱਖ ਖ਼ਬਰਾਂ

ਪੰਜਾਬ ਵਿਚ ਭਾਜਪਾ 65 ਸੀਟਾਂ ’ਤੇ ਲੜੇਗੀ ਚੋਣ; ਜੇਪੀ ਨੱਢਾ ਨੇ ਕੀਤਾ ਐਲਾਨ

ਪੰਜਾਬ ਵਿਚ ਭਾਜਪਾ 65 ਸੀਟਾਂ ’ਤੇ ਲੜੇਗੀ ਚੋਣ; ਜੇਪੀ ਨੱਢਾ ਨੇ ਕੀਤਾ ਐਲਾਨ

ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ 37 ਤੇ ਢੀਂਡਸਾ ਧੜਾ 15 ਸੀਟਾਂ ’ਤੇ ਲੜ...

ਦੇਸ਼ ਦੇ ਬੱਚੇ ਸਾਹਿਬਜ਼ਾਦਿਆਂ ਦੀ ਜੀਵਨੀ ਪੜ੍ਹਨ: ਮੋਦੀ

ਦੇਸ਼ ਦੇ ਬੱਚੇ ਸਾਹਿਬਜ਼ਾਦਿਆਂ ਦੀ ਜੀਵਨੀ ਪੜ੍ਹਨ: ਮੋਦੀ

ਬੱਚਿਆਂ ਨੂੰ ਸਥਾਨਕ ਵਸਤਾਂ ਦੀ ਵਰਤੋਂ ਲਈ ਪ੍ਰਚਾਰ ਕਰਨ ਦਾ ਸੱਦਾ ਦਿੱਤਾ

ਗਣਤੰਤਰ ਦਿਵਸ ਸਮਾਗਮ ਵਿਚ ਕਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਡੋਜ਼ ਤੋਂ ਬਿਨਾਂ ਨਹੀਂ ਹੋਵੇਗਾ ਦਾਖਲਾ

ਗਣਤੰਤਰ ਦਿਵਸ ਸਮਾਗਮ ਵਿਚ ਕਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਡੋਜ਼ ਤੋਂ ਬਿਨਾਂ ਨਹੀਂ ਹੋਵੇਗਾ ਦਾਖਲਾ

15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸ਼ਾਮਲ ਹੋਣ ’ਤੇ ਪਾਬੰਦੀ ਲਾਈ; ਦਿੱ...

‘ਆਪ’ ਦਾ ਵੀ ਡਬਲ ਇੰਜਣ; ਮਾਨ ਨੇ ਆਪਣੇ ਤੇ ਕੇਜਰੀਵਾਲ ਲਈ ਮੰਗਿਆ ਮੌਕਾ

‘ਆਪ’ ਦਾ ਵੀ ਡਬਲ ਇੰਜਣ; ਮਾਨ ਨੇ ਆਪਣੇ ਤੇ ਕੇਜਰੀਵਾਲ ਲਈ ਮੰਗਿਆ ਮੌਕਾ

ਨਵਾਂ ਨਾਅਰਾ ਦਿੱਤਾ ‘ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਭਗਵੰਤ ਮ...

ਸ਼ਹਿਰ

View All