ਮੂਸੇਵਾਲਾ ਦੇ ਹੋਲੋਗ੍ਰਾਮ ਟੂਰ ਦਾ ਟੀਜ਼ਰ ਰਿਲੀਜ਼
(ਜੋਗਿੰਦਰ ਸਿੰਘ ਮਾਨ) ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸ਼ੋਅ ‘ਸਾਈਨ ਟੂ ਗੌਡ ਵਲਡ ਟੂਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਦਾ ਵੀਡੀਓ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਗਿਆ ਹੈ। ਟੀਜ਼ਰ ਸਿੱਧੂ ਮੂਸੇਵਾਲਾ ਦੇ ਇੱਕ...
(ਜੋਗਿੰਦਰ ਸਿੰਘ ਮਾਨ)
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸ਼ੋਅ ‘ਸਾਈਨ ਟੂ ਗੌਡ ਵਲਡ ਟੂਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਦਾ ਵੀਡੀਓ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਗਿਆ ਹੈ। ਟੀਜ਼ਰ ਸਿੱਧੂ ਮੂਸੇਵਾਲਾ ਦੇ ਇੱਕ ਹੋਲੋਗ੍ਰਾਮ ਨਾਲ ਸ਼ੁਰੂ ਹੁੰਦਾ ਹੈ ਜਿਸ ਵਿੱਚ ਸਿੱਧੂ ਆਪਣੀਆਂ ਅੱਖਾਂ ਖੋਲ੍ਹਦਾ ਹੈ ਅਤੇ ਫਿਰ ਸਟੇਡੀਅਮ ਦੀ ਭੀੜ ਦਿਖਾਈ ਦਿੰਦੀ ਹੈ। ਇਹ ਮੌਤ ਤੋਂ ਬਾਅਦ ਕਿਸੇ ਕਲਾਕਾਰ ਦਾ ਪਹਿਲਾ ਹੋਲੋਗ੍ਰਾਮ ਸ਼ੋਅ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦਾ ਸ਼ੋਅ ਪਹਿਲੀ ਵਾਰ ਪਾਕਿਸਤਾਨ ਸਮੇਤ ਅੱਠ ਦੇਸ਼ਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਸਿੱਧੂ ਮੂਸੇਵਾਲਾ ਨੇ ਇੱਕ ਸਮਾਗਮ ਦੌਰਾਨ ਪਾਕਿਸਤਾਨ ’ਚ ਸ਼ੋਅ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਹੁਣ ਉਸ ਦੇ ਪਿਤਾ ਬਲਕੌਰ ਸਿੰਘ ਪੂਰਾ ਕਰ ਰਹੇ ਹਨ। ਮੂਸੇਵਾਲਾ ਦਾ ਸ਼ੋਅ ਉਨ੍ਹਾਂ ਦੇ ਜਨਮ ਦਿਨ 11 ਜੂਨ ਨੂੰ ਪੂਰੀ ਤਰ੍ਹਾਂ ਰਿਲੀਜ਼ ਹੋਣ ਦੀ ਉਮੀਦ ਹੈ। ਹੋਲੋਗ੍ਰਾਮ ਟੀਜ਼ਰ ਵਿੱਚ ਛੋਟੇ ਸਿੱਧੂ ਦੀ ਤਸਵੀਰ ਵੀ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ, “ਜਨਮਦਿਨ ਮੁਬਾਰਕ ਸ਼ੁਭਦੀਪ”। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਨਵਰੀ ਵਿੱਚ ਸ਼ੋਅ ਦਾ ਪਹਿਲਾ ਪੋਸਟਰ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਇਤਾਲਵੀ ਟੀਮ ਸ਼ੋਅ ਤਿਆਰ ਕਰ ਰਹੀ ਹੈ। ਇਹ ਤਕਨਾਲੋਜੀ ਉਸ ਦੇ 3-ਡੀ ਅਵਤਾਰ ਨੂੰ ਸਟੇਜ ’ਤੇ ਪੇਸ਼ ਕਰੇਗੀ ਜਿਸ ਵਿੱਚ ਉਸ ਦੀ ਅਸਲ ਆਵਾਜ਼, ਗਾਣੇ ਅਤੇ ਸਵੈਗ ਸ਼ਾਮਲ ਹੋਣਗੇ। ਮੂਸੇਵਾਲਾ ਦਾ ਹੋਲੋਗ੍ਰਾਮ ਟੂਰ ਪਾਕਿਸਤਾਨ, ਭਾਰਤ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਯੂ ਏ ਈ, ਯੂ ਕੇ ਅਤੇ ਆਸਟਰੇਲੀਆ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਇਹ ਸ਼ੋਅ ਇੱਕ ਫਿਲਮ ਵਾਂਗ ਸਿਨਮਾਘਰਾਂ ਵਿੱਚ ਦਿਖਾਇਆ ਜਾਵੇਗਾ। ਵੀ ਆਈ ਪੀ ਟਿਕਟ ਦੀ ਕੀਮਤ 1.5 ਲੱਖ ਰੁਪਏ ਹੋਣ ਦੀ ਉਮੀਦ ਹੈ।

