‘ਮਿਰਜ਼ਾਪੁਰ’ ਨੇ 60 ਕਰੋੜ ਰੁਪਏ ਕਮਾਏ
ਅਦਾਕਾਰ ਅਲੀ ਫ਼ਜ਼ਲ, ਪੰਕਜ ਤ੍ਰਿਪਾਠੀ ਸਮੇਤ ਹੋਰ ਕਈ ਕਲਾਕਾਰਾਂ ਨਾਲ ਸਜੀ ਫਿਲਮ ‘ਮਿਰਜ਼ਾਪੁਰ: ਦਿ ਮੂਵੀ’ ਨੇ ਟਿਕਟ ਖਿੜਕੀ ’ਤੇ ਰਿਲੀਜ਼ ਦੇ ਦੂਜੇ ਦਿਨ 60 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਹ ਫਿਲਮ ‘ਮਿਰਜ਼ਾਪੁਰ’...
ਅਦਾਕਾਰ ਅਲੀ ਫ਼ਜ਼ਲ, ਪੰਕਜ ਤ੍ਰਿਪਾਠੀ ਸਮੇਤ ਹੋਰ ਕਈ ਕਲਾਕਾਰਾਂ ਨਾਲ ਸਜੀ ਫਿਲਮ ‘ਮਿਰਜ਼ਾਪੁਰ: ਦਿ ਮੂਵੀ’ ਨੇ ਟਿਕਟ ਖਿੜਕੀ ’ਤੇ ਰਿਲੀਜ਼ ਦੇ ਦੂਜੇ ਦਿਨ 60 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਹ ਫਿਲਮ ‘ਮਿਰਜ਼ਾਪੁਰ’ ਦੀ ਦੁਨੀਆ ਦਾ ਪਹਿਲਾ ਵੱਡੇ ਪਰਦੇ ਦਾ ਪ੍ਰਾਜੈਕਟ ਹੈ, ਜਿਸ ਦੀ ਸ਼ੁਰੂਆਤ 2018 ਵਿੱਚ ਇੱਕ ਸਟ੍ਰੀਮਿੰਗ ਸੀਰੀਜ਼ ਵਜੋਂ ਹੋਈ ਸੀ ਅਤੇ ਤਿੰਨ ਸੀਜ਼ਨਾਂ ਦੌਰਾਨ ਇਹ ਭਾਰਤ ਦੀਆਂ ਸਭ ਤੋਂ ਸਫ਼ਲ ਸਟ੍ਰੀਮਿੰਗ ਸੀਰੀਜ਼ ਵਿੱਚੋਂ ਇੱਕ ਬਣ ਗਈ। ਵਪਾਰਕ ਟਰੈਕਿੰਗ ਵੈੱਬਸਾਈਟ ‘ਸੈਕਨਿਲਕ’ ਅਨੁਸਾਰ, ਫਿਲਮ ਨੇ ਪਹਿਲੇ ਦਿਨ 30.90 ਕਰੋੜ ਰੁਪਏ ਕਮਾਏ ਅਤੇ ਸ਼ਨਿਚਰਵਾਰ ਨੂੰ 38.4 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਵਿੱਚ 2018 ਦੀ ਕਹਾਣੀ ਪੇਸ਼ ਕੀਤੀ ਗਈ ਹੈ, ਜੋ ਸ਼ੋਅ ਦੇ ਪਹਿਲੇ ਸੀਜ਼ਨ ਦੇ ਇੱਕ ਅਜਿਹੇ ਅਧਿਆਏ ਵੱਲ ਇਸ਼ਾਰਾ ਕਰਦੀ ਹੈ, ਜੋ ਪਹਿਲਾਂ ਦਿਖਾਇਆ ਨਹੀਂ ਗਿਆ। ਇਸ ਵਿੱਚ ਅਦਾਕਾਰਾ ਰਸਿਕਾ ਦੁਗਲ, ਸ਼੍ਰਿਆ ਪਿਲਗਾਓਂਕਰ, ਸ਼ਵੇਤਾ ਤ੍ਰਿਪਾਠੀ ਅਤੇ ਅਭਿਸ਼ੇਕ ਬੈਨਰਜੀ ਵੀ ਆਪਣੀਆਂ ਪੁਰਾਣੀਆਂ ਭੂਮਿਕਾਵਾਂ ਵਿੱਚ ਹਨ। ਜਿਤੇਂਦਰ ਕੁਮਾਰ, ਰਵੀ ਕਿਸ਼ਨ ਅਤੇ ਸੋਨਾਲ ਚੌਹਾਨ ਨੂੰ ਫਿਲਮ ਵਿੱਚ ਨਵੇਂ ਕਲਾਕਾਰਾਂ ਵਜੋਂ ਸ਼ਾਮਲ ਕੀਤਾ ਗਿਆ ਹੈ। ਫਿਲਮ ਨੂੰ ਐਮਾਜ਼ੌਨ ਐੱਮ ਜੀ ਐੱਮ ਸਟੂਡੀਓਜ਼ ਅਤੇ ਐਕਸਲ ਐਂਟਰਟੇਨਮੈਂਟ ਵੱਲੋਂ ਪੇਸ਼ ਕੀਤਾ ਗਿਆ ਹੈ।

