DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਮਿਰਜ਼ਾਪੁਰ’ ਕੌਮੀ ਪੱਧਰ ਦਾ ਤਜਰਬਾ: ਅਲੀ ਫ਼ਜ਼ਲ

ਅਲੀ ਫ਼ਜ਼ਲ ਦਾ ਕਹਿਣਾ ਹੈ ਕਿ ਪਹਿਲਾਂ ਉਹ ਫਿਲਮ ‘ਮਿਰਜ਼ਾਪੁਰ’ ਕਰਨ ਤੋਂ ਕਤਰਾ ਰਹੇ ਸਨ। ਅਪਰਾਧ ’ਤੇ ਅਧਾਰਿਤ ਇਹ ਇੱਕ ਅਜਿਹੀ ਡਰਾਮਾ ਸੀਰੀਜ਼ ਹੈ, ਜਿਸ ਨੇ ਆਪਣੀ ਇੱਕ ਵੱਖਰੀ ਹੀ ਪਛਾਣ ਕਾਇਮ ਕਰ ਲਈ ਹੈ ਅਤੇ ਹੁਣ ਇਹ ਫਿਲਮ ਦੇ...

  • fb
  • twitter
  • whatsapp
  • whatsapp
Advertisement

ਅਲੀ ਫ਼ਜ਼ਲ ਦਾ ਕਹਿਣਾ ਹੈ ਕਿ ਪਹਿਲਾਂ ਉਹ ਫਿਲਮ ‘ਮਿਰਜ਼ਾਪੁਰ’ ਕਰਨ ਤੋਂ ਕਤਰਾ ਰਹੇ ਸਨ। ਅਪਰਾਧ ’ਤੇ ਅਧਾਰਿਤ ਇਹ ਇੱਕ ਅਜਿਹੀ ਡਰਾਮਾ ਸੀਰੀਜ਼ ਹੈ, ਜਿਸ ਨੇ ਆਪਣੀ ਇੱਕ ਵੱਖਰੀ ਹੀ ਪਛਾਣ ਕਾਇਮ ਕਰ ਲਈ ਹੈ ਅਤੇ ਹੁਣ ਇਹ ਫਿਲਮ ਦੇ ਰੂਪ ਵਿੱਚ ਵੱਡੇ ਪਰਦੇ ’ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਲੀ ‘ਮਿਰਜ਼ਾਪੁਰ: ਦਿ ਮੂਵੀ’ ਵਿੱਚ ਗੁੱਡੂ ਪੰਡਿਤ ਦਾ ਕਿਰਦਾਰ ਦੁਬਾਰਾ ਨਿਭਾ ਰਹੇ ਹਨ ਅਤੇ ਉਹ ਇਸ ਸ਼ੋਅ ਦੇ ਸਿਨੇਮਾ ਤੱਕ ਪਹੁੰਚਣ ਬਾਰੇ ਚੱਲ ਰਹੀ ਚਰਚਾ ਤੋਂ ਕਾਫੀ ਉਤਸ਼ਾਹਿਤ ਹਨ। ਇਹ ਫਿਲਮ ਪਹਿਲੇ ਸੀਜ਼ਨ ਦੇ ਅਜੇ ਤੱਕ ਨਾ ਬਿਆਨੇ ਗਏ ਇਕ ਅਧਿਆਏ ਨੂੰ ਉਜਾਗਰ ਕਰੇਗੀ ਅਤੇ ਕਈ ਮੁੱਖ ਕਿਰਦਾਰਾਂ ਨੂੰ ਵੀ ਵਾਪਸ ਲੈ ਕੇ ਆਵੇਗੀ। ਇੱਕ ਇੰਟਰਵਿਊ ਵਿੱਚ ਅਲੀ ਨੇ ਕਿਹਾ, ‘ਭਾਰਤ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਸ਼ੋਅ ਦੀ ਫਿਲਮ ਬਣ ਰਹੀ ਹੈ। ਇਹ ਇੱਕ ਤਰ੍ਹਾਂ ਨਾਲ ਤਜਰਬਾ ਕਰ ਕੇ ਦੇਖਿਆ ਜਾ ਰਿਹਾ ਹੈ। ਕਹਾਣੀ ਅਤੇ ਸਾਰੇ ਕਿਰਦਾਰ ਬਹੁਤ ਵਧੀਆ ਹਨ।’ ਸਾਲ 2018 ਵਿੱਚ ਆਈ ‘ਮਿਰਜ਼ਾਪੁਰ’, ਉੱਤਰ ਪ੍ਰਦੇਸ਼ ਵਿੱਚ ਅਪਰਾਧ, ਰਾਜਨੀਤੀ ਅਤੇ ਸੱਤਾ ਦੇ ਸੰਘਰਸ਼ ਦੇ ਆਪਣੇ ਬੇਬਾਕ ਚਿਤਰਣ ਦੇ ਨਾਲ ਭਾਰਤ ਦੇ ਸਭ ਤੋਂ ਵੱਧ ਸਟ੍ਰੀਮ ਹੋਏ ਸ਼ੋਅਜ਼ ਵਿੱਚੋਂ ਉੱਭਰੀ। ਇਸ ਤੋਂ ਬਾਅਦ ਇਸ ਦੇ ਦੋ ਹੋਰ ਸੀਜ਼ਨ ਆਏ, ਜਿਨ੍ਹਾਂ ਦੀ ਸਮੀਖਿਅਕਾਂ ਅਤੇ ਪ੍ਰਸ਼ੰਸਕਾਂ ਦੁਆਰਾ ਬਰਾਬਰ ਸ਼ਲਾਘਾ ਕੀਤੀ ਗਈ। ਪੁਨੀਤ ਕ੍ਰਿਸ਼ਨਾ ਅਤੇ ਕਰਨ ਅੰਸ਼ੁਮਨ ਦੁਆਰਾ ਬਣਾਈ ਗਈ ਇਸ ਸੀਰੀਜ਼ ਵਿੱਚ 39 ਸਾਲਾ ਅਭਿਨੇਤਾ ਫ਼ਜ਼ਲ ਨੇ ਪੰਕਜ ਤ੍ਰਿਪਾਠੀ, ਦਿਵਯੇਂਦੂ, ਸ਼ਵੇਤਾ ਤ੍ਰਿਪਾਠੀ, ਰਸਿਕਾ ਦੁੱਗਲ, ਵਿਜੇ ਵਰਮਾ, ਈਸ਼ਾ ਤਲਵਾਰ, ਹਰਸ਼ਿਤਾ ਗੌਰ ਅਤੇ ਸ਼੍ਰੀਆ ਪਿਲਗਾਂਓਕਰ ਵਰਗੇ ਕਈ ਦਮਦਾਰ ਕਲਾਕਾਰਾਂ ਨਾਲ ਕੰਮ ਕੀਤਾ। ਅਭਿਨੇਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਪਤਾ ਲੱਗਿਆ ਹੈ ਕਿ ਫਿਲਮ ‘ਫੁਕਰੇ’ ਦੇ ਨਿਰਦੇਸ਼ਕ ਮ੍ਰਿਗਦੀਪ ਸਿੰਘ ਲਾਂਬਾ ਨੇ ‘ਮਿਰਜ਼ਾਪੁਰ’ ਦੇ ਨਿਰਮਾਤਾਵਾਂ (ਐਕਸੇਲ ਐਂਟਰਟੇਨਮੈਂਟ) ਨੂੰ ਉਨ੍ਹਾਂ ਦੇ ਨਾਮ ਦੀ ਸਿਫਾਰਸ਼ ਕੀਤੀ ਸੀ। ਫਜ਼ਲ ਜੋ ਕਿ ਹਿੰਦੀ ਸਿਨੇਮਾ ਵਿਚ ਇਕ ਸਥਾਪਿਤ ਨਾਂ ਹਨ ਤੇ ਕਈ ਹੌਲੀਵੁੱਡ ਪ੍ਰਾਜੈਕਟ ਵੀ ਕਰ ਚੁੱਕੇ ਹਨ, ਨੇ ਦੱਸਿਆ ਕਿ ਉਸ ਨੂੰ ਕਈਆਂ ਨੇ ‘ਮਿਰਜ਼ਾਪੁਰ’ ਨਾ ਕਰਨ ਦੀ ਸਲਾਹ ਦਿੱਤੀ ਸੀ। ਹਾਲਾਂਕਿ ਅਲੀ ਨੇ ਕਿਹਾ ਕਿ ਪੱਛਮ ਵਿੱਚ ਕੰਮ ਕੀਤਾ ਹੋਣ ਕਰ ਕੇ, ਉਹ ਦੇਖ ਸਕਦਾ ਸੀ ਕਿ ਇੰਡਸਟਰੀ ਬਦਲ ਰਹੀ ਹੈ ਤੇ ਇਸੇ ਕਰ ਕੇ ਉਸ ਨੇ ਸ਼ੋਅ ਲਈ ਹਾਂ ਕਰ ਦਿੱਤੀ।

Advertisement
Advertisement
×