ਮੀਰਾ ਨੇ ‘ਓ ਰੋਮਿਓ’ ’ਚ ਸ਼ਾਹਿਦ ਦੇ ਅਭਿਨੈ ਦੀ ਸ਼ਲਾਘਾ ਕੀਤੀ
ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ‘ਓ ਰੋਮੀਓ’ ਫਿਲਮ ਵਿੱਚ ਆਪਣੇ ਪਤੀ ਦੇ ਅਭਿਨੈ ਦੀ ਤਾਰੀਫ਼ ਕੀਤੀ ਹੈ। ਸੋਸ਼ਲ ਮੀਡੀਆ ’ਤੇ ਉਸ ਨੇ ਪੋਸਟ ਸਾਂਝੀ ਕਰਦਿਆਂ ਉਸ ਦੇ ਅਭਿਨੈ ’ਤੇ ਮਾਣ ਮਹਿਸੂਸ ਕੀਤਾ ਹੈ। ਰਾਜਪੂਤ ਨੇ ਆਪਣੇ...
ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ‘ਓ ਰੋਮੀਓ’ ਫਿਲਮ ਵਿੱਚ ਆਪਣੇ ਪਤੀ ਦੇ ਅਭਿਨੈ ਦੀ ਤਾਰੀਫ਼ ਕੀਤੀ ਹੈ। ਸੋਸ਼ਲ ਮੀਡੀਆ ’ਤੇ ਉਸ ਨੇ ਪੋਸਟ ਸਾਂਝੀ ਕਰਦਿਆਂ ਉਸ ਦੇ ਅਭਿਨੈ ’ਤੇ ਮਾਣ ਮਹਿਸੂਸ ਕੀਤਾ ਹੈ। ਰਾਜਪੂਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪਤੀ ਨਾਲ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ‘‘ਮੇਰਾ ਰੋਮੀਓ, ਜਦੋਂ ਉਹ ਪੁੱਛਦੇ ਹਨ। ਮੈਂ ਹੂੰ, ਕਿ ਹੂੰ ਨਹੀਂ, ਯਾਦ ਰੱਖਣਾ ਤੁਸੀਂ ਹੋ, ਅਤੇ ਉਹੀ ਹੋ। ਸ਼ਾਨਦਾਰ ਕਹਿਣਾ ਘੱਟ ਰਹੇਗਾ। ਮੈਨੂੰ ਤੁਹਾਡੇ ’ਤੇ ਮਾਣ ਹੈ।’’ ਵਿਸ਼ਾਲ ਭਾਰਦਵਾਜ ਵੱਲੋਂ ਨਿਰਦੇਸ਼ਤ ਇਹ ਫਿਲਮ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਫਿਲਮ ’ਚ ਤ੍ਰਿਪਤੀ ਡਿਮਰੀ ਵੀ ਮੁੱਖ ਭੂਮਿਕਾ ’ਚ ਹੈ। ਫਿਲਮ ਮੁੰਬਈ ਦੇ ਅੰਡਰਵਰਲਡ ਗੈਂਗਸਟਰ ਹਸੀਨ ਉਸਤਾਰਾ ਅਤੇ ਅਫ਼ਸ਼ਾ (ਡਿਮਰੀ) ਵਿਚਾਲੇ ਰੋਮਾਂਟਿਕ ਰਿਸ਼ਤੇ ਦੀ ਕਹਾਣੀ ’ਤੇ ਆਧਾਰਤ ਹੈ। ਇਹ ਫਿਲਮ ਕਪੂਰ ਅਤੇ ਭਾਰਦਵਾਜ ਦੀ ਬਣਾਈ ਚੌਥੀ ਫਿਲਮ ਹੈ। ਇਸ ਤੋਂ ਪਹਿਲਾਂ ਇਨ੍ਹਾਂ ਨੇ ‘ਕਮੀਨੇ’, ‘ਹੈਦਰ’ ਅਤੇ ‘ਰੰਗੂਨ’ ਵਿੱਚ ਇਕੱਠਿਆਂ ਕੰਮ ਕੀਤਾ ਸੀ। ‘ਓ ਰੋਮੀਓ’ ਵਿੱਚ ਨਾਨਾ ਪਾਟੇਕਰ, ਅਵਿਨਾਸ਼ ਤਿਵਾੜੀ, ਤਮੰਨਾ ਭਾਟੀਆ, ਦਿਸ਼ਾ ਪਾਟਨੀ ਅਤੇ ਵਿਕਰਾਂਤ ਮੈਸੀ ਵੀ ਮਹੱਤਵਪੂਰਨ ਭੂਮਿਕਾਵਾਂ ’ਚ ਹਨ।

