DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰਮੀਤ ਪਲਾਹੀ ਅਤੇ ਬਲਜੀਤ ਸਿੰਘ ਨਾਲ ਰੂਬਰੂ

ਹੇਵਰਡ (ਅਮਰੀਕਾ): ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾ) ਕੈਲੀਫੋਰਨੀਆ ਵੱਲੋਂ ਬੀਤੇ ਦਿਨੀਂ ਲੇਖਕ, ਪੱਤਰਕਾਰ ਅਤੇ ਸਮਾਜ ਸੇਵੀ ਗੁਰਮੀਤ ਪਲਾਹੀ ਅਤੇ ਦੂਰਦਰਸ਼ਨ ਜਲੰਧਰ ਦੇ ਹਰਮਨ ਪਿਆਰੇ ਪ੍ਰੋਗਰਾਮ ‘ਸੰਦਲੀ ਪੈੜਾਂ’ ਦੇ ਪ੍ਰਸਿੱਧ ਸੰਚਾਲਕ ਬਲਜੀਤ ਸਿੰਘ ਨਾਲ ਰੂਬਰੂ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ...

  • fb
  • twitter
  • whatsapp
  • whatsapp
Advertisement

ਹੇਵਰਡ (ਅਮਰੀਕਾ): ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾ) ਕੈਲੀਫੋਰਨੀਆ ਵੱਲੋਂ ਬੀਤੇ ਦਿਨੀਂ ਲੇਖਕ, ਪੱਤਰਕਾਰ ਅਤੇ ਸਮਾਜ ਸੇਵੀ ਗੁਰਮੀਤ ਪਲਾਹੀ ਅਤੇ ਦੂਰਦਰਸ਼ਨ ਜਲੰਧਰ ਦੇ ਹਰਮਨ ਪਿਆਰੇ ਪ੍ਰੋਗਰਾਮ ‘ਸੰਦਲੀ ਪੈੜਾਂ’ ਦੇ ਪ੍ਰਸਿੱਧ ਸੰਚਾਲਕ ਬਲਜੀਤ ਸਿੰਘ ਨਾਲ ਰੂਬਰੂ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗੁਰਮੀਤ ਪਲਾਹੀ, ਬਲਜੀਤ ਸਿੰਘ, ਕੁਲਵਿੰਦਰ, ਹਰਜਿੰਦਰ ਕੰਗ, ਅਮਰਜੀਤ ਕੌਰ ਪੰਨੂੰ ਅਤੇ ਸੁਰਿੰਦਰ ਸਿੰਘ ਧਨੋਆ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਵਿਪਸਾ ਦੇ ਪ੍ਰਧਾਨ ਕੁਲਵਿੰਦਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਣ ਨਾਲ ਹੋਈ।

ਹਰਜਿੰਦਰ ਕੰਗ ਨੇ ਗੁਰਮੀਤ ਪਲਾਹੀ ਦੀ ਬਹੁਪੱਖੀ ਸ਼ਖ਼ਸੀਅਤ ਨਾਲ ਜਾਣ-ਪਛਾਣ ਕਰਵਾਉਂਦੇ ਹੋਏ ਕਿਹਾ ਕਿ ਉਹ ਇੱਕ ਸੁਹਿਰਦ ਲੇਖਕ, ਪੱਤਰਕਾਰ, ਕਾਲਮ ਨਵੀਸ ਅਤੇ ਸਮਰਪਿਤ ਸਮਾਜ ਸੇਵਕ ਹੈ। ਉਹ ਦਰਜਨ ਤੋਂ ਵੱਧ ਲੇਖ ਸੰਗ੍ਰਹਿ, ਕਹਾਣੀ ਸੰਗ੍ਰਹਿ ਅਤੇ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਭੇਟ ਕਰ ਚੁੱਕਾ ਹੈ। ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਗੁਰਮੀਤ ਪਲਾਹੀ ਨੇ ਸਾਹਿਤ ਦੇ ਨਾਲ ਨਾਲ ਅਮਲੀ ਜੀਵਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਕਾਰਨ ਉਸ ਨੂੰ ਆਪਣੇ ਇਲਾਕੇ ਵਿੱਚ ਵਿਸ਼ੇਸ਼ ਆਦਰ ਪ੍ਰਾਪਤ ਹੈ। ਆਸ਼ਾ ਸ਼ਰਮਾ ਨੇ ਗੁਰਮੀਤ ਪਲਾਹੀ ਨਾਲ ਆਪਣੇ ਨਿੱਜੀ ਰਿਸ਼ਤੇ ਦੀ ਗੱਲ ਕਰਦਿਆਂ ਕਿਹਾ ਕਿ ਇਹ ਉਸ ਦੀ ਖੁਸ਼ਕਿਸਮਤੀ ਹੈ ਕਿ ਉਸ ਵਰਗੇ ਸਿਰਜਕ ਨਾਲ ਪਰਿਵਾਰਕ ਨੇੜਤਾ ਦਾ ਸਨਮਾਨ ਮਿਲਿਆ।

Advertisement

ਸੁਰਿੰਦਰ ਸਿੰਘ ਧਨੋਆ ਨੇ ਕਿਹਾ ਕਿ ਗੁਰਮੀਤ ਪਲਾਹੀ ਅਤੇ ਬਲਜੀਤ ਸਿੰਘ ਦੋਵਾਂ ਦੀ ਪੰਜਾਬੀ ਸਾਹਿਤ ਨੂੰ ਅਨਮੋਲ ਦੇਣ ਹੈ। ਵਿਦਿਆਰਥੀ ਜੀਵਨ ਦੌਰਾਨ ਭਗਤ ਸਿੰਘ ਦੀ ਮੜ੍ਹੀ ਉੱਤੇ ਪੜ੍ਹੀ ਗਈ ਇੱਕ ਕਵਿਤਾ ਨੇ ਬਲਜੀਤ ਸਿੰਘ ਦੀ ਪਛਾਣ ਦਾ ਆਧਾਰ ਰੱਖਿਆ ਅਤੇ ਉਹੀ ਕਵਿਤਾ ਉਸ ਦੇ ਜੀਵਨ ਦਾ ਸਿਰਨਾਵਾਂ ਬਣ ਗਈ। ਉਸ ਦੇ ਸ਼ੁੱਧ ਪੰਜਾਬੀ ਅਤੇ ਉਰਦੂ ਉਚਾਰਣ ਦੀ ਭਰਵੀਂ ਪ੍ਰਸ਼ੰਸਾ ਕੀਤੀ ਗਈ।

Advertisement

ਇਸ ਉਪਰੰਤ ਗੁਰਮੀਤ ਪਲਾਹੀ ਨੇ ਰੂਬਰੂ ਦੌਰਾਨ ਪੰਜਾਬ ਦੀ ਸਿਆਸਤ ਅਤੇ ਪੰਜਾਬੀ ਸਾਹਿਤ ਵਿੱਚ ਵਿਆਪਕ ਭ੍ਰਿਸ਼ਟਾਚਾਰ ਵਰਗੇ ਸੰਵੇਦਨਸ਼ੀਲ ਵਿਸ਼ਿਆਂ ’ਤੇ ਬੇਝਿਜਕ ਵਿਚਾਰ ਰੱਖੇ। ਉਸ ਨੇ ਕਿਹਾ ਕਿ ਸਮਾਜ ਸੇਵਾ ਉਸ ਨੂੰ ਵਿਰਾਸਤ ਵਿੱਚ ਮਿਲੀ ਹੈ ਅਤੇ ਉਹ ਸਾਰੀ ਉਮਰ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਯਤਨਸ਼ੀਲ ਰਿਹਾ ਹੈ ਅਤੇ ਰਹੇਗਾ। ਕੁਲਵਿੰਦਰ ਦੇ ਇੱਕ ਸਵਾਲ ਦੇ ਜਵਾਬ ਵਿੱਚ ਗੁਰਮੀਤ ਪਲਾਹੀ ਨੇ ਪ੍ਰਸਿੱਧ ਕਵੀ ਗੁਰਦਾਸ ਰਾਮ ਆਲਮ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਪਿੰਡ ਦੀਆਂ ਮਾਵਾਂ ਆਪਣੀ ਚੁੰਨੀ ਦੇ ਲੜ ਵਿੱਚ ਰੁਪਏ ਬੰਨ੍ਹ ਕੇ ਕਵੀ ਦਰਬਾਰ ਦੇ ਅੰਤ ਵਿੱਚ ਆਲਮ ਨੂੰ ਇਨਾਮ ਵਜੋਂ ਭੇਟ ਕਰਦੀਆਂ ਸਨ, ਇਹ ਦ੍ਰਿਸ਼ ਸਭ ਨੂੰ ਭਾਵੁਕ ਕਰ ਗਿਆ।

ਬਲਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਉਹ ਘਰ ਵਿੱਚ ਠੇਠ ਪੰਜਾਬੀ ਬੋਲਦੇ ਹਨ ਅਤੇ ਉਸ ਦੇ ਸ਼ੁੱਧ ਉਚਾਰਣ ਦਾ ਮੂਲ ਕਾਰਨ ਉਰਦੂ ਭਾਸ਼ਾ ’ਤੇ ਉਸ ਦੀ ਮਜ਼ਬੂਤ ਪਕੜ ਹੈ। ਉਸ ਦੇ ਬੋਲਾਂ ਵਿੱਚ ਮਿੱਠਾਸ ਸਰੋਤਿਆਂ ਵੱਲੋਂ ਮਿਲੇ ਇਮਾਨਦਾਰ ਪ੍ਰਤੀਕਰਮ ਦਾ ਨਤੀਜਾ ਹੈ। ਉਸ ਨੇ ਰੇਡੀਓ ’ਤੇ ਆਏ ਖ਼ਤਾਂ ਦੀ ਯਾਦ ਦਿਵਾਉਂਦਿਆਂ ਦੱਸਿਆ ਕਿ ਕਿਵੇਂ ਉਹ ਖ਼ਤ ਉਸ ਨੂੰ ਲੇਖਕ ਬਣਾਉਣ ਵਿੱਚ ਸਹਾਇਕ ਸਾਬਤ ਹੋਏ। ਉਸ ਨੇ ਇਹ ਵੀ ਦੱਸਿਆ ਕਿ ਉਹ ਦਰਜਨ ਕਿਤਾਬਾਂ ਦਾ ਰਚੇਤਾ ਹੈ ਅਤੇ ਉਸ ਦੀ ਪਹਿਲੀ ਕਿਤਾਬ ਵਿੱਚ ਪਾਕਿਸਤਾਨੀ ਪ੍ਰਸ਼ੰਸਕਾਂ ਵੱਲੋਂ ਭੇਜੇ ਖ਼ਤ ਸ਼ਾਮਲ ਸਨ।

ਇਸ ਮੌਕੇ ਵਿਪਸਾ ਵੱਲੋਂ ਦੋਹਾਂ ਮਹਿਮਾਨ ਲੇਖਕਾਂ ਨੂੰ ਸ਼ਾਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਕਹਾਣੀਕਾਰ ਅਮਰਜੀਤ ਕੌਰ ਪੰਨੂੰ ਨੇ ਆਪਣੀ ਕਹਾਣੀ ਦੇ ਕੁਝ ਅੰਸ਼ ਪੇਸ਼ ਕਰਕੇ ਆਪਣਾ ਕਹਾਣੀ ਸੰਗ੍ਰਹਿ ‘ਸੁੱਚਾ ਗੁਲਾਬ’ ਗੁਰਮੀਤ ਪਲਾਹੀ ਨੂੰ ਭੇਟ ਕੀਤਾ, ਜਦਕਿ ਸੁਰਿੰਦਰ ਸਿੰਘ ਧਨੋਆ ਨੇ ਆਪਣੇ ਨਾਟਕ ‘ਜ਼ਫ਼ਰਨਾਮਾ’ ਦੀ ਕਾਪੀ ਗੁਰਮੀਤ ਪਲਾਹੀ ਅਤੇ ਬਲਜੀਤ ਸਿੰਘ ਨੂੰ ਭੇਟ ਕੀਤੀ।

ਦੂਜੇ ਸੈਸ਼ਨ ਵਿੱਚ ਹੋਏ ਕਵੀ ਦਰਬਾਰ ਦੀ ਪ੍ਰਧਾਨਗੀ ਗੁਰਮੀਤ ਪਲਾਹੀ, ਬਲਜੀਤ ਸਿੰਘ, ਸੁਰਜੀਤ ਸਖੀ, ਅਮਰ ਸੂਫ਼ੀ ਅਤੇ ਡਾ. ਸੁਖਵਿੰਦਰ ਕੰਬੋਜ ਨੇ ਕੀਤੀ। ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਸੁਖਦੇਵ ਸਹਿਲ ਨੇ ਆਪਣੇ ਆਪ ਨੂੰ ਗੁਰਮੀਤ ਪਲਾਹੀ ਦਾ ਵਿਦਿਆਰਥੀ ਹੋਣ ’ਤੇ ਮਾਣ ਮਹਿਸੂਸ ਕਰਦਿਆਂ ਆਪਣੇ ਉਸਤਾਦ ਨੂੰ ਫੁੱਲਾਂ ਦੇ ਗੁਲਦਸਤੇ ਨਾਲ ਨਿਵਾਜਿਆ। ਕਵੀ ਦਰਬਾਰ ਵਿੱਚ ਅਮਰਜੀਤ ਸਿੰਘ ਜੌਹਲ, ਅਵਤਾਰ ਗੋਂਦਾਰਾ, ਸੁਖਵਿੰਦਰ ਕੰਬੋਜ, ਲਾਜ ਨੀਲਮ ਸੈਣੀ, ਤਾਰਾ ਸਿੰਘ ਸਾਗਰ, ਜਗਜੀਤ ਨੌਸ਼ਹਿਰਵੀ, ਹਰਜਿੰਦਰ ਕੰਗ, ਪੰਕਜ ਆਂਸਲ, ਅਮਰਜੀਤ ਕੌਰ ਪੰਨੂੰ, ਅਮਰ ਸੂਫ਼ੀ, ਕੁਲਵਿੰਦਰ, ਸੁਰਜੀਤ ਸਖੀ ਅਤੇ ਬਲਜੀਤ ਸਿੰਘ ਨੇ ਕਾਵਿ ਪਾਠ ਕਰਕੇ ਦਰਬਾਰ ਨੂੰ ਰੰਗ ਬਖ਼ਸ਼ਿਆ।

ਇਸ ਸਮਾਗਮ ਵਿੱਚ ਹਰਜਿੰਦਰ ਪੰਧੇਰ, ਪ੍ਰੋ. ਸੁਖਦੇਵ ਸਿੰਘ, ਮਨਮੋਹਨ ਸ਼ਰਮਾ, ਗੁਰਜੰਟ ਸਿੰਘ, ਮਾਹਲ ਸਿੰਘ, ਰਾਜਿੰਦਰ ਸੁਲ, ਭੁਪਿੰਦਰ ਸੁਲ, ਪਰਮਪਾਲ ਸਿੰਘ, ਰਬਿੰਦਰ ਵਿਰਦੀ, ਹਰਿੰਦਰ ਪਾਲ ਕੌਰ, ਸੋਨੂੰ ਸਾਹਿਲ, ਤੁਸ਼ਾਰ ਗਰਗ, ਬਲਵਿੰਦਰ ਕੌਰ, ਅਵਤਾਰ ਸੰਧੂ, ਰਮੇਸ਼ ਬੰਗੜ, ਡਾ. ਸਤਵਿੰਦਰ, ਜਸਵਿੰਦਰ ਕੌਰ ਧਨੋਆ ਅਤੇ ਜਨਕ ਪਲਾਹੀ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਰਹੇ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਵਿਪਸਾ ਦੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਬਾਖ਼ੂਬੀ ਕੀਤਾ।

ਸੰਪਰਕ: +1 604 308 6663

Advertisement
×