ਮਰਾਠੀ ਫ਼ਿਲਮ ‘ਦਸ਼ਾਵਤਾਰ’ ਆਸਕਰ ਦੀ ਦੌੜ ’ਚ ਸ਼ਾਮਲ
96ਵੇਂ ਅਕੈਡਮੀ ਐਵਾਰਡਜ਼ ਤੋਂ ਪਹਿਲਾਂ ਫ਼ਿਲਮਸਾਜ਼ ਸੁਬੋਧ ਖਾਨੋਲਕਰ ਦੀ ਮਰਾਠੀ ਫ਼ਿਲਮ ‘ਦਸ਼ਾਵਤਾਰ’ ਆਸਕਰ ਦੇ ਦਾਅਵੇਦਾਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਫਿਲਮ ਦੇ ਨਿਰਮਾਤਾਵਾਂ ਨੇ ਅੱਜ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ‘ਦਸ਼ਾਵਤਾਰ’ ਵੱਕਾਰੀ ਸੂਚੀ ਵਿੱਚ...
96ਵੇਂ ਅਕੈਡਮੀ ਐਵਾਰਡਜ਼ ਤੋਂ ਪਹਿਲਾਂ ਫ਼ਿਲਮਸਾਜ਼ ਸੁਬੋਧ ਖਾਨੋਲਕਰ ਦੀ ਮਰਾਠੀ ਫ਼ਿਲਮ ‘ਦਸ਼ਾਵਤਾਰ’ ਆਸਕਰ ਦੇ ਦਾਅਵੇਦਾਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਫਿਲਮ ਦੇ ਨਿਰਮਾਤਾਵਾਂ ਨੇ ਅੱਜ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ‘ਦਸ਼ਾਵਤਾਰ’ ਵੱਕਾਰੀ ਸੂਚੀ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਮਰਾਠੀ ਫਿਲਮ ਬਣ ਗਈ ਹੈ। ਇਸ ਤਰ੍ਹਾਂ ਅਧਿਕਾਰਿਤ ਤੌਰ ’ਤੇ ਇਹ ਆਸਕਰ ਦੀ ਦੌੜ ਵਿੱਚ ਸ਼ਾਮਲ ਹੋ ਗਈ ਹੈ। ਇੱਕ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ’ਤੇ ਜ਼ੀ ਸਟੂਡੀਓਜ਼ ਆਫੀਸ਼ੀਅਲ ਨੇ ਫਿਲਮ ਦੀ ਤਾਜ਼ਾ ਉਪਲੱਬਧੀ ਬਾਰੇ ਜਾਣਕਾਰੀ ਦਿੱਤੀ। ਉਸ ਨੇ ਲਿਖਿਆ, ‘‘ਆਸਕਰ ਲਈ ਦਾਅਵੇਦਾਰੀ ਸੂਚੀ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਮਰਾਠੀ ਫ਼ਿਲਮ। ਲਾਲ ਮਿੱਟੀ ਤੋਂ ਜਨਮੀ, ਪਰੰਪਰਾਵਾਂ ਨਾਲ ਪਲੀ ‘ਦਸ਼ਾਵਤਾਰ’ ਹੁਣ ਆਲਮੀ ਪੱਧਰ ’ਤੇ ਆਸਕਰ ਵੱਲ ਵਧ ਰਹੀ ਹੈ।’’ ਇਹ ਫ਼ਿਲਮ ਪਿਛਲੇ ਸਾਲ 12 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਸੀ। ਇਸ ਫ਼ਿਲਮ ਦੀ ਕਹਾਣੀ ਸੁਬੋਧ ਖਾਨੋਲਕਰ ਨੇ ਲਿਖੀ ਹੈ ਅਤੇ ਉਨ੍ਹਾਂ ਨੇ ਹੀ ਨਿਰਦੇਸ਼ਨ ਕੀਤਾ ਹੈ। ‘ਦਸ਼ਾਵਤਾਰ’ ਵਿੱਚ ਦਿਲੀਪ ਪ੍ਰਭਾਵਲਕਰ ਮੁੱਖ ਭੂਮਿਕਾ ਵਿੱਚ ਹੈ।

