ਮਨੋਜ ਬਾਜਪਈ ਦੀ ‘ਗਵਰਨਰ’ 12 ਜੂਨ ਨੂੰ ਰਿਲੀਜ਼ ਹੋਵੇਗੀ
ਅਭਿਨੇਤਾ ਮਨੋਜ ਬਾਜਪਈ ਦੇ ਜਨਮ ਦਿਨ ਮੌਕੇ, ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਗਵਰਨਰ: ਦਿ ਸਾਇਲੈਂਟ ਸੇਵਿਅਰ’ ਦੇ ਨਿਰਮਾਤਾਵਾਂ ਨੇ ਫਿਲਮ ਦੇ ਪਹਿਲੇ ਪੋਸਟਰ ਰਿਲੀਜ਼ ਕੀਤੇ ਹਨ ਅਤੇ ਇਸ ਦੀ ਰਿਲੀਜ਼ ਦਾ ਐਲਾਨ ਵੀ ਕਰ ਦਿੱਤਾ ਹੈ। ਅਦਾਕਾਰ ਮਨੋਜ ਬਾਜਪਈ ਇਸ...
ਅਭਿਨੇਤਾ ਮਨੋਜ ਬਾਜਪਈ ਦੇ ਜਨਮ ਦਿਨ ਮੌਕੇ, ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਗਵਰਨਰ: ਦਿ ਸਾਇਲੈਂਟ ਸੇਵਿਅਰ’ ਦੇ ਨਿਰਮਾਤਾਵਾਂ ਨੇ ਫਿਲਮ ਦੇ ਪਹਿਲੇ ਪੋਸਟਰ ਰਿਲੀਜ਼ ਕੀਤੇ ਹਨ ਅਤੇ ਇਸ ਦੀ ਰਿਲੀਜ਼ ਦਾ ਐਲਾਨ ਵੀ ਕਰ ਦਿੱਤਾ ਹੈ। ਅਦਾਕਾਰ ਮਨੋਜ ਬਾਜਪਈ ਇਸ ਫਿਲਮ ਰਾਹੀਂ ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਨਾਲ ਪਹਿਲੀ ਵਾਰ ਭਾਈਵਾਲੀ ਕਰ ਰਹੇ ਹਨ। ਇੰਸਟਾਗ੍ਰਾਮ ’ਤੇ ਅੱਜ ਸਾਂਝੇ ਕੀਤੇ ਪੋਸਟਰਾਂ ਨੇ ਪ੍ਰਸ਼ੰਸਕਾਂ ਨੂੰ ਫਿਲਮ ਦੀ ਕਹਾਣੀ ਦੀ ਪਹਿਲੀ ਝਲਕ ਦਿਖਾਈ ਹੈ। ਪੋਸਟਰ ਵਿੱਚ ਮਨੋਜ ਬਾਜਪਈ ਪਿੱਠ ਕਰ ਕੇ ਖੜ੍ਹੇ ਦਿਖਾਈ ਦੇ ਰਹੇ ਹਨ, ਉਨ੍ਹਾਂ ਦੇ ਹੱਥ ਵਿੱਚ ਸੂਟਕੇਸ ਹੈ ਤੇ ਉਹ ਲਾਂਘੇ ਵਿੱਚੋਂ ਗੁਜ਼ਰ ਰਹੇ ਹਨ। ਇਸ ’ਤੇ ਲਿਖਿਆ ਹੈ, ‘‘ਜੇ ਮੈਂ ਨਾਕਾਮ ਹੋ ਗਿਆ... ਤਾਂ ਭਾਰਤ ਨਾਕਾਮ ਹੋ ਜਾਵੇਗਾ।’’ ਇਹ ਬਹੁਤ ਗੰਭੀਰ ਕਿਸਮ ਦੀ ਕਹਾਣੀ ਜਾਪਦੀ ਹੈ। ‘ਗਵਰਨਰ’ 12 ਜੂਨ ਨੂੰ ਰਿਲੀਜ਼ ਹੋਵੇਗੀ। ਇੱਕ ਹੋਰ ਪੋਸਟਰ ਵਿੱਚ ਹਰੀ ਕੁਰਸੀ ਦਿਖਾਈ ਗਈ ਹੈ, ਜਿਸ ’ਤੇ ਲਿਖਿਆ ਹੈ, ‘‘ਭਾਰਤ ਦੀਵਾਲੀਆ ਹੋਣ ਕੰਢੇ ਹੈ’’ ਅਤੇ ‘‘ਇਹ ਸਿਰਫ਼ ਕੁਰਸੀ ਨਹੀਂ... ਜ਼ਿੰਮੇਵਾਰੀ ਹੈ,’’ ਜੋ ਦਰਸਾਉਂਦਾ ਹੈ ਕਿ ਕਹਾਣੀ ਸੱਤਾ, ਜ਼ਿੰਮੇਵਾਰੀ ਅਤੇ ਦੇਸ਼ ਦੇ ਭਵਿੱਖ ਨਾਲ ਜੁੜੀ ਹੋਈ ਹੈ। ਫ਼ਿਲਮ ਦੇ ਨਿਰਦੇਸ਼ਕ ਚਿਨਮਯ ਮੰਡਲੇਕਰ ਹਨ ਤੇ ਇਸ ਦਾ ਨਿਰਮਾਣ ਵਿਪੁਲ ਅੰਮ੍ਰਿਤਲਾਲ ਸ਼ਾਹ ਨੇ ‘ਸਨਸ਼ਾਈਨ ਪਿਕਚਰਜ਼’ ਦੇ ਬੈਨਰ ਹੇਠ ਕੀਤਾ ਹੈ। ਇਸ ਦਾ ਸੰਗੀਤ ਅਮਿਤ ਤ੍ਰਿਵੇਦੀ ਨੇ ਤਿਆਰ ਕੀਤਾ ਹੈ, ਜਦਕਿ ਬੋਲ ਜਾਵੇਦ ਅਖ਼ਤਰ ਨੇ ਲਿਖੇ ਹਨ। ਬਾਜਪਈ ਨੂੰ ਆਖਰੀ ਵਾਰ ‘ਦਿ ਫੈਮਿਲੀ ਮੈਨ ਸੀਜ਼ਨ 3’ ਵਿੱਚ ਦੇਖਿਆ ਗਿਆ ਸੀ।

