DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਂਡੀ ਤੱਖੜ ਨੇ ਸ਼ੇਖਰ ਕੌਸ਼ਲ ਤੋਂ ਤਲਾਕ ਲਿਆ

ਅਦਾਕਾਰਾ ਮੈਂਡੀ ਤੱਖੜ ਨੂੰ ਆਪਣੇ ਪਤੀ ਸ਼ੇਖਰ ਕੌਸ਼ਲ ਤੋਂ ਤਲਾਕ ਮਿਲ ਗਿਆ ਹੈ। ਇਥੋਂ ਦੀ ਸਾਕੇਤ ਅਦਾਲਤ ਨੇ ਅੱਜ ਦੋਵਾਂ ਦੀ ਸਹਿਮਤੀ ਨਾਲ ਲਏ ਤਲਾਕ ਨੂੰ ਮਨਜ਼ੂਰ ਕਰ ਲਿਆ ਹੈ। ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਲਈ ਅਦਾਲਤ ’ਚ...

  • fb
  • twitter
  • whatsapp
  • whatsapp
Advertisement

ਅਦਾਕਾਰਾ ਮੈਂਡੀ ਤੱਖੜ ਨੂੰ ਆਪਣੇ ਪਤੀ ਸ਼ੇਖਰ ਕੌਸ਼ਲ ਤੋਂ ਤਲਾਕ ਮਿਲ ਗਿਆ ਹੈ। ਇਥੋਂ ਦੀ ਸਾਕੇਤ ਅਦਾਲਤ ਨੇ ਅੱਜ ਦੋਵਾਂ ਦੀ ਸਹਿਮਤੀ ਨਾਲ ਲਏ ਤਲਾਕ ਨੂੰ ਮਨਜ਼ੂਰ ਕਰ ਲਿਆ ਹੈ। ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਲਈ ਅਦਾਲਤ ’ਚ ਪਹੁੰਚ ਕੀਤੀ ਸੀ। ਅਦਾਕਾਰਾ ਦੇ ਤਲਾਕ ਦੀ ਸੁਣਵਾਈ ਸਾਕੇਤ ਦੀ ਜ਼ਿਲ੍ਹਾ ਅਦਾਲਤ ਵਿੱਚ ਹੋਈ। ਇਸ ਦੌਰਾਨ ਅਦਾਲਤ ਦੇ ਦੋਵਾਂ ਦੀ ਸਹਿਮਤੀ ਨਾਲ ਤਲਾਕ ਲੈਣ ਦੀ ਅਪੀਲ ’ਤੇ ਸੁਣਵਾਈ ਸ਼ੁਰੂ ਕਰਦਿਆਂ ਦੋਵਾਂ ਦੇ ਬਿਆਨ ਦਰਜ ਕੀਤੇ। ਆਦਾਕਾਰਾ ਦੇ ਵਕੀਲ ਇਸ਼ਾਨ ਮੁਖਰਜੀ ਨੇ ਪੁਸ਼ਟੀ ਕੀਤੀ ਕਿ ਅਦਾਲਤ ਨੇ ਦੋਵਾਂ ਦੇ ਵੱਖ ਹੋਣ ਦੀ ਅਪੀਲ ’ਤੇ ਸਹੀ ਪਾਉਂਦਿਆਂ ਉਨ੍ਹਾਂ ਦਾ ਤਲਾਕ ਮਨਜ਼ੂਰ ਕਰ ਲਿਆ ਹੈ। ਉਸ ਨੇ ਅਦਾਕਾਰਾ ਵੱਲੋਂ ਤਲਾਕ ਲੈਣ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਮੈਂਡੀ ਤੱਖੜ ਭਾਰਤੀ ਮੂਲ ਦੀ ਬਰਤਾਨਵੀ ਅਦਾਕਾਰਾ ਹੈ। ਉਸ ਨੇ ਭਾਰਤੀ ਖ਼ਾਸ ਕਰ ਪੰਜਾਬੀ ਫਿਲਮਾਂ ਨਾਲ ਪਛਾਣ ਬਣਾਈ। ਉਸ ਨੇ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਤਾਮਿਲ ਫਿਲਮਾਂ ਵੀ ਕੀਤੀਆਂ ਹਨ। ਉਸ ਨੂੰ ਖੇਤਰੀ ਸਿਨੇਮਾ ਨਾਲ ਜੁੜੀਆਂ ਫਿਲਮਾਂ ਵਿੱਚ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਇਸ ਜੋੜੀ ਨੇ 13 ਫਰਵਰੀ 2024 ਨੂੰ ਵਿਆਹ ਕਰਵਾਇਆ ਸੀ। ਸ਼ੇਖਰ ਕੌਸ਼ਲ ਪੇਸ਼ੇ ਵਜੋਂ ਜਿਮ ਟਰੇਨਰ ਹੈ। ਦੋਵਾਂ ਨੇ ਹਿੰਦੂ ਅਤੇ ਸਿੱਖ ਰਵਾਇਤਾਂ ਅਨੁਸਾਰ ਵਿਆਹ ਕਰਵਾਇਆ ਸੀ।

Advertisement
Advertisement
×