ਛੇ ਲੱਖ ਦੀ ਠੱਗੀ ਕਰਨ ਵਾਲਾ ਕਾਬੂ
ਅੰਬਾਲਾ ਪੁਲੀਸ ਨੇ ਜ਼ਮੀਨ ਵੇਚਣ ਦੇ ਨਾਮ ’ਤੇ 6 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਰਕਮ ਬਰਾਮਦ ਕਰ ਲਈ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ...
Advertisement
ਅੰਬਾਲਾ ਪੁਲੀਸ ਨੇ ਜ਼ਮੀਨ ਵੇਚਣ ਦੇ ਨਾਮ ’ਤੇ 6 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਰਕਮ ਬਰਾਮਦ ਕਰ ਲਈ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਥਾਣਾ ਨੱਗਲ ਵਿੱਚ 10 ਫਰਵਰੀ ਨੂੰ ਲਖਵਿੰਦਰ ਸਿੰਘ ਵਾਸੀ ਮੌਲਗੜ੍ਹ (ਜ਼ਿਲ੍ਹਾ ਪਟਿਆਲਾ) ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਘਨਸ਼ਿਆਮ ਵਾਸੀ ਪਿੰਡ ਜਨਸੂਆ (ਜ਼ਿਲ੍ਹਾ ਅੰਬਾਲਾ) ਨੇ ਉਸ ਨੂੰ ਜ਼ਮੀਨ ਵੇਚਣ ਦਾ ਝਾਂਸਾ ਦੇ ਕੇ 6 ਲੱਖ ਰੁਪਏ ਬਿਆਨੇ ਵਜੋਂ ਲੈ ਲਏ। ਜਾਂਚ ਵਿੱਚ ਸਾਹਮਣੇ ਆਇਆ ਕਿ ਸਬੰਧਤ ਜ਼ਮੀਨ ਮੁਲਜ਼ਮ ਦੇ ਨਾਮ ’ਤੇ ਨਹੀ ਸੀ । ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਠੱਗੀ ਦੀ ਪੂਰੀ ਰਕਮ ਬਰਾਮਦ ਕਰ ਲਈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਮੀਨ ਜਾਂ ਹੋਰ ਸੰਪਤੀ ਦੀ ਖਰੀਦ-ਫਰੋਖ਼ਤ ਕਰਦੇ ਸਮੇਂ ਮਾਲਕੀ ਹੱਕ ਦੀ ਪੂਰੀ ਜਾਂਚ ਕਰ ਕੇ ਹੀ ਰਕਮ ਅਦਾ ਕਰਨ।
Advertisement
Advertisement
Advertisement
×

