‘ਯੁੱਧਰਾ’ ਵਿੱਚ ਇਕੱਠੇ ਨਜ਼ਰ ਆਉਣਗੇ ਸਿਧਾਂਤ ਤੇ ਮਾਲਵਿਕਾ

‘ਯੁੱਧਰਾ’ ਵਿੱਚ ਇਕੱਠੇ ਨਜ਼ਰ ਆਉਣਗੇ ਸਿਧਾਂਤ ਤੇ ਮਾਲਵਿਕਾ

ਮੁੰਬਈ, 15 ਫਰਵਰੀ

ਅਦਾਕਾਰ ਸਿਧਾਂਤ ਚਤੁਰਵੇਦੀ ਅਤੇ ਮਾਲਵਿਕਾ ਮੋਹਨਨ ਰੋਮਾਂਟਿਕ-ਐਕਸ਼ਨ-ਥ੍ਰਿਲਰ ਫਿਲਮ ‘ਯੁੱਧਰਾ’ ਵਿੱਚ ਇਕੱਠੇ ਨਜ਼ਰ ਆਉਣਗੇ। ਇਹ ਫਿਲਮ 2022 ਦੀਆਂ ਗਰਮੀਆਂ ਵਿਚ ਰਿਲੀਜ਼ ਹੋਵੇਗੀ। ਫ਼ਰਹਾਨ ਅਖ਼ਤਰ ਅਤੇ ਰਿਤੇਸ਼ ਸਿਧਵਾਨੀ ਦੇ ਬੈਨਰ ਐਕਸਲ ਐਂਟਰਟੇਨਮੈਂਟ ਵੱਲੋਂ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਰਵੀ ਉਦਿਆਵਰ ਕਰੇਗਾ, ਜੋ ਸ੍ਰੀਦੇਵੀ ਦੀ ਫਿਲਮ ‘ਮੌਮ’ ਤੋਂ ਕਾਫੀ ਮਸ਼ਹੂਰ ਹੋਇਆ। ਸਿਧਾਂਤ, ਜੋ ਜ਼ੋਇਆ ਅਖਤਰ ਦੀ ‘ਗਲੀ ਬੁਆਏ’ ਦਾ ਸਟਾਰ ਸੀ, ਨੇ ਇੰਸਟਾਗ੍ਰਾਮ ’ਤੇ ਫਿਲਮ ਦੀ ਝਲਕ ਅਤੇ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘‘ਜੋ ਮੌਤ ਨੂੰ ਆਪਣਾ ਦੋਸਤ ਬਣਾ ਲਵੇ, ਉਹ ਹੈ ਯੁੱਧਰਾ।’’

2017 ਵਿੱਚ ‘ਬਿਓਂਡ ਦਿ ਕਲਾਊਡਜ਼’ ਮਗਰੋਂ ਇਹ ਮਾਲਵਿਕਾ ਦੀ ਦੂਜੀ ਹਿੰਦੀ ਫਿਲਮ ਹੈ। ਉਸ ਨੇ ਇੰਸਟਾਗ੍ਰਾਮ ’ਤੇ ਫਿਲਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, ‘‘ਆਹ! ਇਹ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਲਈ ਬਹੁਤ ਇੰਤਜ਼ਾਰ ਕੀਤਾ। ਤੁਹਾਡੇ ਅੱਗੇ ਪੇਸ਼ ਹੈ ‘ਯੁੱਧਰਾ’, ਜੋ ਅਗਲੇ ਸਾਲ ਗਰਮੀਆਂ ਵਿੱਚ ਰਿਲੀਜ਼ ਹੋਵੇਗੀ।’’

ਕਾਸਿਮ ਜਗਮਾਗੀਆ ਫਿਲਮ ਦੇ ਸਹਿ-ਨਿਰਮਾਤਾ ਹਨ। ਕਹਾਣੀ ਅਤੇ ਸਕ੍ਰੀਨਪਲੇਅ ਫ਼ਰਹਾਨ ਅਖ਼ਤਰ ਅਤੇ ਸ੍ਰੀਧਰ ਰਾਘਵਨ ਨੇ ਲਿਖਿਆ ਹੈ। ਇਸ ਦੇ ਸੰਵਾਦ ਫਰਹਾਨ ਅਖ਼ਤਰ ਅਤੇ ਅਕਸ਼ਿਤ ਘਿਲਦਿਆਲ ਨੇ ਲਿਖੇ ਹਨ। ‘ਯੁੱਧਰਾ’ ਤੋਂ ਇਲਾਵਾ ਸਿਧਾਂਤ ਭਵਿੱਖ ਵਿੱਚ ‘ਬੰਟੀ ਔਰ ਬਬਲੀ’ ਦੇ ਦੂਜੇ ਭਾਗ ਅਤੇ ਸ਼ਕੁਨ ਬੱਤਰਾ ਦੀ ਇੱਕ ਫਿਲਮ ਵਿੱਚ ਨਜ਼ਰ ਆਵੇਗਾ। ਇਸ ਫਿਲਮ ਦਾ ਨਾਂ ਹਾਲੇ ਤੈਅ ਨਹੀਂ ਕੀਤਾ ਗਿਆ ਹੈ ਪਰ ਇਸ ਵਿੱਚ ਦੀਪਿਕਾ ਪਾਦੂਕੋਣ ਅਤੇ ਅਨੰਨਿਆ ਪਾਂਡੇ ਉਸ ਨਾਲ ਅਦਾਕਾਰੀ ਕਰਨਗੀਆਂ। ਇਸੇ ਤਰ੍ਹਾਂ ਮਾਲਵਿਕਾ ਆਉਂਦੇ ਸਮੇਂ ’ਚ ਕਾਰਤਿਕ ਨਰੇਨ ਦੀ ਫਿਲਮ ‘ਡੀ43’ ਵਿੱਚ ਧਨੁੱਸ਼ ਨਾਲ ਨਜ਼ਰ ਆਵੇਗੀ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All