ਬੌਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਕਾਨ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ’ਤੇ ਆਪਣੇ ਪਹਿਰਾਵੇ ਅਤੇ ਦਿਖ ਕਾਰਨ ਇੰਟਰਨੈੱਟ ’ਤੇ ਆਲੋਚਨਾ ਦਾ ਸਾਹਮਣਾ ਕਰ ਰਹੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਹੱਕ ਵਿੱਚ ਨਿੱਤਰੀ ਹੈ। ਫਿਲਮ ‘ਦੇਵਦਾਸ’ ਵਿੱਚ ਐਸ਼ਵਰਿਆ ਨਾਲ ਕੰਮ ਕਰ ਚੁੱਕੀ ਮਾਧੁਰੀ ਨੇ ਉਸ ਦੇ ਹੁਨਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਿਸ਼ਵ ਪੱਧਰੀ ਕਲਾਕਾਰ ਹੈ, ਜਿਸ ਨੇ ਦੁਨੀਆ ਭਰ ਵਿੱਚ ਭਾਰਤ ਦਾ ਮਾਣ ਵਧਾਇਆ ਹੈ। ਐਤਕੀਂ ਕਾਨ ਫਿਲਮ ਫੈਸਟੀਵਲ ਵਿੱਚ ਬਾਡੀ-ਸ਼ੇਮਿੰਗ (ਸਰੀਰਕ ਬਣਤਰ ਦਾ ਮਜ਼ਾਕ ਉਡਾਉਣਾ) ਦਾ ਸ਼ਿਕਾਰ ਹੋਈ ਐਸ਼ਵਰਿਆ ਦਾ ਬਚਾਅ ਕਰਦਿਆਂ ਮਾਧੁਰੀ ਨੇ ਕਿਹਾ ਕਿ ਕਿਸੇ ਵੀ ਇਨਸਾਨ ਦੀ ਯੋਗਤਾ ਉਸ ਦੇ ਭਾਰ, ਕੱਪੜਿਆਂ ਜਾਂ ਉਮਰ ਨਾਲ ਨਹੀਂ ਮਾਪੀ ਜਾ ਸਕਦੀ। ਐਸ਼ਵਰਿਆ ਪਿਛਲੇ 20 ਸਾਲਾਂ ਤੋਂ ਇਸ ਮੰਚ ’ਤੇ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹੈ ਅਤੇ ਮਿਸ ਵਰਲਡ ਬਣਨ ਤੋਂ ਬਾਅਦ ਉਸ ਦੀਆਂ ਪ੍ਰਾਪਤੀਆਂ ਸ਼ਾਨਦਾਰ ਰਹੀਆਂ ਹਨ। ਸਿਰਫ਼ ਬਾਹਰੀ ਦਿਖ ਦੇ ਆਧਾਰ ’ਤੇ ਕਿਸੇ ਦੇ ਕਿਰਦਾਰ ਦਾ ਮੁਲਾਂਕਣ ਕਰਨਾ ਨੌਜਵਾਨ ਪੀੜ੍ਹੀ ਨੂੰ ਗ਼ਲਤ ਸੰਦੇਸ਼ ਦਿੰਦਾ ਹੈ। ਮਾਧੁਰੀ ਦੀ ਆਉਣ ਵਾਲੀ ਨੈੱਟਫਲਿਕਸ ਫਿਲਮ ‘ਮਾਂ-ਬਹਿਨ’ ਦੀ ਸਾਥੀ ਅਦਾਕਾਰਾ ਤ੍ਰਿਪਤੀ ਡਿਮਰੀ ਨੇ ਵੀ ਇਸ ਗੱਲ ਦਾ ਸਮਰਥਨ ਕਰਦਿਆਂ ਕਿਹਾ ਕਿ ਘਰ ਬੈਠ ਕੇ ਕਿਸੇ ਦੀ ਸਖ਼ਤ ਮਿਹਨਤ ’ਤੇ ਟਿੱਪਣੀ ਕਰਨਾ ਸੌਖਾ ਹੁੰਦਾ ਹੈ। ਡਾਰਕ ਕਾਮੇਡੀ ਫਿਲਮ ‘ਮਾਂ-ਬਹਿਨ’ ਵਿੱਚ ਮਾਧੁਰੀ ਤੇ ਤ੍ਰਿਪਤੀ ਡਿਮਰੀ ਤੋਂ ਇਲਾਵਾ ਰਵੀ ਕਿਸ਼ਨ ਅਤੇ ਸੋਸ਼ਲ ਮੀਡੀਆ ਸਟਾਰ ਧਾਰਨਾ ਦੁਰਗਾ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ 4 ਜੂਨ ਨੂੰ ਰਿਲੀਜ਼ ਹੋਵੇਗੀ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

