DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਧੁਰੀ ਦੀਕਸ਼ਿਤ ਨੇ ਜਪਾਨ ’ਚ ਮਨਾਈਆਂ ਛੁੱਟੀਆਂ

ਅਦਾਕਾਰਾ ਮਾਧੂਰੀ ਦੀਕਸ਼ਿਤ ਨੇ ਆਪਣੇ ਕੰਮ ਤੋਂ ਕੁਝ ਦੇਰ ਦੀ ਬਰੇਕ ਲੈਂਦਿਆਂ ਆਪਣੇ ਪਤੀ ਸ੍ਰੀਰਾਮ ਨੇਨੇ ਨਾਲ ਜਪਾਨ ਵਿੱਚ ਛੁੱਟੀਆਂ ਬਿਤਾਈਆਂ। ਅਦਾਕਾਰਾ ਨੇ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਕੁਝ ਫੋਟੋਆਂ ਅਪਲੋਡ ਕੀਤੀਆਂ ਗਈਆਂ ਹਨ।...

  • fb
  • twitter
  • whatsapp
  • whatsapp
Advertisement

ਅਦਾਕਾਰਾ ਮਾਧੂਰੀ ਦੀਕਸ਼ਿਤ ਨੇ ਆਪਣੇ ਕੰਮ ਤੋਂ ਕੁਝ ਦੇਰ ਦੀ ਬਰੇਕ ਲੈਂਦਿਆਂ ਆਪਣੇ ਪਤੀ ਸ੍ਰੀਰਾਮ ਨੇਨੇ ਨਾਲ ਜਪਾਨ ਵਿੱਚ ਛੁੱਟੀਆਂ ਬਿਤਾਈਆਂ। ਅਦਾਕਾਰਾ ਨੇ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਕੁਝ ਫੋਟੋਆਂ ਅਪਲੋਡ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਪਹਿਲੀ ਤਸਵੀਰ ਵਿੱਚ ਉਹ ਆਪਣੇ ਪਤੀ ਨਾਲ ਹੱਸਦੇ ਹੋਏ ਫੋਟੋ ਖਿਚਵਾ ਰਹੀ ਹੈ। ਇਸ ਵਿੱਚ ਉਨ੍ਹਾਂ ਦੇ ਪਿੱਛੇ ਮਾਊਂਟ ਫੁਜੀ ਨਜ਼ਰ ਆ ਰਿਹਾ ਹੈ। ਅਦਾਕਾਰਾ ਨੇ ਕਰੀਮ ਰੰਗ ਦੇ ਸਵੈਟਰ ਨਾਲ ਕਾਲੇ ਰੰਗ ਦੀ ਪੈਂਟ ਪਹਿਨੀ ਹੋਈ ਹੈ ਜਦੋਂਕਿ ਨੇਨੇ ਨੇ ਗ੍ਰੇਅ ਰੰਗ ਦਾ ਸਵੈਟਰ ਅਤੇ ਪਜ਼ਾਮਾ ਪਹਿਨਿਆ ਹੋਇਆ ਹੈ। ਇਸ ਪੋਸਟ ਵਿੱਚ ਦੋਵਾਂ ਦੀਆਂ ਇਕੱਲਿਆਂ ਦੀਆਂ ਵੀ ਕੁਝ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ। ਇਨ੍ਹਾਂ ਫੋਟੋਆਂ ’ਤੇ ਅਦਾਕਾਰ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਟਿੱਪਣੀਆਂ ਕੀਤੀਆਂ ਹਨ। ਅਦਾਕਾਰਾ ਨੇ ਡਾਕਟਰ ਨੇਨੇ ਨਾਲ ਸਾਲ 1999 ਵਿੱਚ ਵਿਆਹ ਕਰਵਾਇਆ ਸੀ। ਅਦਾਕਾਰਾ ਨੈੱਟਫਲਿਕਸ ’ਤੇ ਸਟ੍ਰੀਮ ਹੋਣ ਵਾਲੀ ਫਿਲਮ ‘ਮਾ ਬਹਿਨ’ ਵਿੱਚ ਦਿਖਾਈ ਦੇਵੇਗੀ।

Advertisement
Advertisement
×