DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਲਵ ਐਂਡ ਵਾਰ’ ਦਾ ਪੋਸਟਰ ਜਾਰੀ

ਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਲਵ ਐਂਡ ਵਾਰ’ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਵਿੱਚ ਅਦਾਕਾਰ ਵਿੱਕੀ ਕੌਸ਼ਲ ਗੰਭੀਰ ਅੰਦਾਜ਼ ਵਿੱਚ ਨਜ਼ਰ ਆ ਰਿਹਾ ਹੈ। ਇਹ ਦਿੱਖ ਫਿਲਮ ਦੇ ਪ੍ਰਚਾਰ ਨੂੰ ਹੋਰ ਵੀ ਖਿੱਚਵਾਂ ਬਣਾ ਰਹੀ...

  • fb
  • twitter
  • whatsapp
  • whatsapp
featured-img featured-img
ਫਿਲਮ ‘ਲਵ ਐਂਡ ਵਾਰ’ ਦੇ ਪ੍ਰਚਾਰ ਦੌਰਾਨ ਅਦਾਕਾਰ ਵਿੱਕੀ ਕੌਸ਼ਲ, ਫਿਲਮਸਾਜ਼ ਸੰਜੇ ਲੀਲਾ ਬੰਸਾਲੀ, ਅਦਾਕਾਰ ਆਲੀਆ ਭੱਟ ਅਤੇ ਰਣਬੀਰ ਕਪੂਰ। -ਫੋਟੋ: ਪੀਟੀਆਈ
Advertisement

ਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਲਵ ਐਂਡ ਵਾਰ’ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਵਿੱਚ ਅਦਾਕਾਰ ਵਿੱਕੀ ਕੌਸ਼ਲ ਗੰਭੀਰ ਅੰਦਾਜ਼ ਵਿੱਚ ਨਜ਼ਰ ਆ ਰਿਹਾ ਹੈ। ਇਹ ਦਿੱਖ ਫਿਲਮ ਦੇ ਪ੍ਰਚਾਰ ਨੂੰ ਹੋਰ ਵੀ ਖਿੱਚਵਾਂ ਬਣਾ ਰਹੀ ਹੈ।

ਇਸ ਪੋਸਟਰ ਵਿੱਚ ਵਿੱਕੀ ਕੌਸ਼ਲ ਕੈਮਰੇ ਵੱਲ ਤਿੱਖੀ ਨਜ਼ਰ ਨਾਲ ਦੇਖ ਰਿਹਾ ਹੈ। ਉਸ ਦੇ ਬੁੱਲ੍ਹਾਂ ਵਿੱਚ ਸਿਗਰਟ ਅਤੇ ਸੱਜੇ ਹੱਥ ਵਿੱਚ ਲਾਈਟਰ ਦਿਖਾਈ ਦੇ ਰਿਹਾ ਹੈ। ਉਸ ਦੇ ਮੱਥੇ ਅਤੇ ਗੱਲ੍ਹਾਂ ’ਤੇ ਜ਼ਖ਼ਮਾਂ ਦੇ ਨਿਸ਼ਾਨ, ਮੁੱਛਾਂ ਅਤੇ ਪੁਰਾਣੇ ਅੰਦਾਜ਼ ਵਿੱਚ ਕੱਟੇ ਹੋਏ ਵਾਲ ਉਸ ਦੀ ਇਸ ਦਿੱਖ ਨੂੰ ਖਿੱਚਵਾਂ ਬਣਾ ਰਹੇ ਹਨ। ਪੋਸਟਰ ਨੂੰ ਗੂੜ੍ਹੇ ਹਰੇ ਅਤੇ ਸੁਨਹਿਰੀ ਰੰਗਾਂ ਨਾਲ ਤਿਆਰ ਕੀਤਾ ਗਿਆ ਹੈ। ਵਿੱਕੀ ਨੇ ਗੂੜ੍ਹੇ ਰੰਗ ਦੀ ਕਾਲਰ ਵਾਲੀ ਕਮੀਜ਼ ਅਤੇ ਹੱਥ ਵਿੱਚ ਸੋਨੇ ਦੀ ਅੰਗੂਠੀ ਪਾਈ ਹੋਈ ਹੈ। ਇਸ ਪੋਸਟਰ ਉੱਪਰ ਇਹ ਸ਼ੇਅਰ ਲਿਖਿਆ ਹੈ ‘ਨਜ਼ਰਾਂ ਮਿਲਣਗੀਆਂ, ਪਰ ਹਟਣਗੀਆਂ ਨਹੀਂ!’

Advertisement

ਇਸ ਫਿਲਮ ਵਿੱਚ ਵਿੱਕੀ ਕੌਸ਼ਲ ਤੋਂ ਇਲਾਵਾ ਰਣਬੀਰ ਕਪੂਰ ਅਤੇ ਆਲੀਆ ਭੱਟ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਆਲੀਆ ਭੱਟ ਨੇ ਇਸ ਪੋਸਟਰ ’ਤੇ ਕੁਮੈਂਟ ਵਿੱਚ ਲਿਖਿਆ ਹੈ ‘ਵਿੱਕ! ਆਨ ਫਾਇਰ।’ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਇਸ ਫਿਲਮ ਵਿੱਚ ਵਿੱਕੀ ਕੌਸ਼ਲ, ਰਣਬੀਰ ਕਪੂਰ ਅਤੇ ਆਲੀਆ ਭੱਟ ਇਕੱਠੇ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਉਨ੍ਹਾਂ ਦੇ ਪੁਰਾਣੇ ਇਤਿਹਾਸਕ ਪਿਛੋਕੜ ਵਾਲੇ ਨਿਰਦੇਸ਼ਨ ਤੋਂ ਵੱਖਰੀ, ਇੱਕ ਆਧੁਨਿਕ ਦੁਨੀਆਂ ’ਤੇ ਆਧਾਰਿਤ ਹੈ। ਸਾਰੇਗਾਮਾ ਦੇ ਬੈਨਰ ਹੇਠ ਬਣ ਰਹੀ ਇਹ ਫਿਲਮ 21 ਜਨਵਰੀ 2027 ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Advertisement

Advertisement
×