ਨੌਜਵਾਨ ਸੋਚ

ਕਰੋਨਾ ਸੰਕਟ ਤੇ ਸਥਾਨਕ ਸੰਸਥਾਵਾਂ

ਕਰੋਨਾ ਸੰਕਟ ਤੇ ਸਥਾਨਕ ਸੰਸਥਾਵਾਂ

ਕਰੋਨਾ ਸੇਧਾਂ ਦਾ ਪਾਲਣ ਜ਼ਰੂਰੀ

ਕਰੋਨਾ ਸੰਕਟ ਬਾਰੇ ਸਰਕਾਰਾਂ ਤੇ ਸੰਸਥਾਵਾਂ ਵੱਲੋਂ ਸਮੇਂ-ਸਮੇਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਲੌਕਡਾਊਨ ਅਤੇ ਕਰਫਿਊ ਲੱਗੇ, ਪਰ ਇਸ ਦੇ ਬਾਵਜੂਦ ਕਰੋਨਾ ਸੰਕਟ ਵਧਦਾ ਗਿਆ, ਕਿਉਂਕਿ ਜਨਤਾ ਵੱਲੋਂ ਨਿਯਮਾਂ ਅਤੇ ਸੇਧਾਂ ਦਾ ਪਾਲਣ ਜ਼ਰੂਰੀ ਨਹੀਂ ਸਮਝਿਆ ਜਾ ਰਿਹਾ। ਹੁਣ ਵੀ ਜੇ ਹਰ ਕੋਈ ਆਪਣੀ ਨਿੱਜੀ ਜ਼ਿੰਮੇਵਾਰੀ ਸਮਝੇ ਅਤੇ ਸੇਧਾਂ ਦਾ ਪਾਲਣ ਕਰੇ, ਤਾਂ ਹੀ ਕਰੋਨਾ ਸੰਕਟ ’ਤੇ ਕਾਬੂ ਪਾਇਆ ਜਾ ਸਕਦਾ ਹੈ।

ਰਾਜਵਿੰਦਰ ਸਿੰਘ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ, ਬਹਾਦਰਗੜ੍ਹ, ਪਟਿਆਲਾ। ਸੰਪਰਕ: 90231-96276


ਲੋਕ ਦੇਣ ਸੰਸਥਾਵਾਂ ਦਾ ਸਾਥ

ਕਰੋਨਾ ਸੰਕਟ ਦੌਰਾਨ ਸੰਥਾਨਕ ਸੰਸਥਾਵਾਂ ਤਾਂ ਜ਼ਿੰਮੇਵਾਰੀ ਨਿਭਾ ਰਹੀਆਂ ਹਨ, ਪਰ ਕੁਝ ਲੋਕ ਹਦਾਇਤਾਂ ਦਾ ਪਾਲਣ ਨਹੀਂ ਕਰਦੇ, ਜਿਵੇਂ ਮਾਸਕ ਨਾ ਪਾਉਣਾ, ਸਰੀਰਕ ਦੂਰੀ ਨਾ ਰੱਖਣਾ, ਇਕਾਂਤਵਾਸੀਆਂ ਦਾ ਇਕਾਂਤਵਾਸ ਵਿਚ ਨਾ ਰਹਿਣਾ। ਵਿਦੇਸ਼ਾਂ ਅਤੇ ਦੂਜੇ ਰਾਜਾਂ ਤੋਂ ਆਉਣ ਵਾਲੇ ਵੀ ਸਥਾਨਕ ਸੰਸਥਾਵਾਂ ਨੂੰ ਆਪਣੇ ਬਾਰੇ ਜਾਣਕਾਰੀ ਨਹੀਂ ਦਿੰਦੇ। ਅਜਿਹੇ ਲੋਕ ਆਪਣੇ ਨਾਲ ਦੂਜਿਆਂ ਨੂੰ ਵੀ ਖ਼ਤਰੇ ਵਿਚ ਪਾਤਉਂਦੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਿਉਂਸੀਪਲ ਅਦਾਰਿਆਂ, ਪੰਚਾਇਤਾਂ, ਮੁੱਹਲਾ ਕਮੇਟੀਆਂ ਆਦਿ ਦਾ ਸਾਥ ਦੇਣ।

ਜਸਪ੍ਰੀਤ ਕੌਰ, ਵਾਰਡ ਨੰ. 4, ਮਾਨਸਾ।


ਸਥਾਨਕ ਸਰਕਾਰਾਂ ਲਈ ਇਹ ਪਰਖ ਦੀ ਘੜੀ

ਸਥਾਨਕ ਸਰਕਾਰਾਂ, ਜੋ ਜ਼ਿਆਦਾਤਰ ਆਪਸੀ ਫੁੱਟ ਅਤੇ ਸੌੜੀ ਸਿਆਸਤ ਦਾ ਸ਼ਿਕਾਰ ਹਨ, ਲਈ ਕਰੋਨਾ ਕਾਲ ਪਰਖ ਦੀ ਘੜੀ ਵਜੋਂ ਆਇਆ ਹੈ। ਪੰਚਾਇਤ ਸਰਕਾਰ ਦੀ ਸਭ ਤੋਂ ਛੋਟੀ ਇਕਾਈ ਹੈ। ਇਸ ਲਈ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸਿੱਧੀਆਂ ਉਨ੍ਹਾਂ ਦੇ ਚੁਣੇ ਨੁਮਾਇੰਦਿਆਂ ਸਾਹਮਣੇ ਹੁੰਦੀਆਂ ਹਨ ਤੇ ਹੁਣ ਸੰਕਟ ਸਮੇਂ ਉਨ੍ਹਾਂ ਦਾ ਨਿਬੇੜਾ ਹੋਰ ਵੀ ਅਹਿਮ ਹੋ ਜਾਂਦਾ ਹੈ। ਇਸੇ ਤਰ੍ਹਾਂ ਮਿਉਂਸੀਪੈਲਿਟੀਆਂ ਵੀ ਸ਼ਹਿਰੀਆਂ ਦੀ ਬਹਿਤਰੀ ਲਈ ਆਪਣਾ ਫਰਜ਼ ਅਦਾ ਕਰਨ। ਉਨ੍ਹਾਂ ਲੋੜਵੰਦਾਂ ਤੱਕ ਰਾਸ਼ਨ, ਸਿਹਤ ਸਹੂਲਤਾਂ, ਦਵਾਈਆਂ ਅਤੇ ਹੋਰ ਲੋੜੀਂਦਾ ਸਾਮਾਨ ਪਹੁੰਚਾਉਣ ਦੇ ਨਾਲ ਹੀ ਯਕੀਨੀ ਬਣਾਉਣਾ ਚਾਹੀਦਾ ਹੈ।

ਸੁਮਨਦੀਪ ਕੌਰ, ਪਿੰਡ ਚੁਹਾਣਕੇ ਖੁਰਦ, ਡਾਕ ਚੁਹਾਣਕੇ ਕਲਾਂ, ਜ਼ਿਲ੍ਹਾ ਬਰਨਾਲਾ। ਸੰਪਰਕ: 94177-59017


ਹਾਂਪੱਖੀ ਮਾਹੌਲ ਸਿਰਜਿਆ ਜਾਵੇ

ਮਨੋਵਿਗਿਆਨੀ ਕਹਿੰਦੇ ਹਨ ਕਿ ਬਿਮਾਰੀ ਪਹਿਲਾਂ ਮਨ ਵਿਚ ਆਉਂਦੀ ਹੈ, ਫਿਰ ਸਰੀਰ ਵਿਚ। ਅੱਜ ਲੋੜ ਸਾਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਬਣਨ ਦੀ ਹੈ। ਸਥਾਨਕ ਸੰਸਥਾਵਾਂ ਹਾਂਪੱਖੀ ਤਰੀਕੇ ਨਾਲ ਲੋਕਾਂ ਵਿਚ ਜਾਗਰੂਕਤਾ ਫੈਲਾ ਸਕਦੀਆਂ ਹਨ। ਅੱਜ-ਕੱਲ੍ਹ ਹਰ ਕੋਈ ਇਕ ਦੂਜੇ ਦੀ ਗੱਲ ਸੁਣ ਕੇ ਬਿਨਾਂ ਉਸ ਦੀ ਹਕੀਕਤ ਜਾਣੇ ਅੱਗੇ ਫੈਲਾਈ ਜਾਂਦਾ ਹੈ। ਇੰਝ ਅਫ਼ਵਾਹਾਂ ਨਾਲ ਲੋਕ ਮਨਾਂ ਵਿਚ ਨਾਂਹਪੱਖੀ ਸੋਚ ਭਾਰੂ ਹੁੰਦੀ ਹੈ ਤੇ ਸਰੀਰ ਦੀ ਰੋਗ-ਰੋਕੂ ਸ਼ਕਤੀ ਘਟਦੀ ਹੈ। ਸਾਨੂੰ ਆਪਣਾ ਮਨ ਅਤੇ ਸਰੀਏ ਦੋਵਾਂ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ।

ਸਿਮਰਨਜੀਤ ਸਿੰਘ, ਗੁਰੂ ਤੇਗ ਬਹਾਦਰ ਨਗਰ, ਚੌਧਰੀ ਮਾਜਰਾ ਰੋਡ, ਨਾਭਾ। ਸੰਪਰਕ: 79860-43453

ਸੰਸਥਾਵਾਂ ਨੂੰ ਸਹਿਯੋਗ ਜ਼ਰੂਰੀ

ਜਿਸ ਤਰ੍ਹਾਂ ਕਰੋਨਾ ਸੰਕਟ ਦੇ ਸ਼ੁਰੂਆਤੀ ਦਿਨਾਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੈਨੇਟਾਈਜ਼ੇਸ਼ਨ ਦਾ ਕੰਮ ਜੰਗੀ ਪੱਧਰ ‘ਤੇ ਹੋਇਆ, ਉਹ ਕੁਝ ਕੁ ਪਿੰਡਾਂ-ਸ਼ਹਿਰਾਂ ਦੇ ਇਲਾਵਾ ਬਾਕੀ ਕਿਤੇ ਇਕ ਤੋਂ ਵੱਧ ਵਾਰ ਦੇਖਣ ਨੂੰ ਨਹੀਂ ਮਿਲਿਆ, ਜਦੋਂਕਿ ਇਹ ਲਗਾਤਾਰ ਹਫ਼ਤੇ-ਦੋ ਹਫ਼ਤੇ ਬਾਅਦ ਦੁਹਰਾਇਆ ਜਾਣਾ ਚਾਹੀਦਾ ਸੀ। ਪਰ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ, ਭਾਵ ਪੰਚਾਇਤਾਂ ਅਤੇ ਸਥਾਨਕ ਸੰਸਥਾਵਾਂ ਇਸ ਮਹਾਂਮਾਰੀ ਤੋਂ ਬਚਾਅ ਲਈ ਯੋਗਦਾਨ ਤਾਂ ਹੀ ਪਾ ਸਕਦੀਆਂ ਹਨ ਜੇ ਉਨ੍ਹਾਂ ਕੋਲ ਲੋੜੀਂਦਾ ਪੈਸਾ, ਤਜਰਬਾ ਹੋਵੇ ਅਤੇ ਸਰਕਾਰਾਂ ਉਨ੍ਹਾਂ ਦੀ ਮਦਦ ਕਰਨ।

ਰਾਵਿੰਦਰ ‘ਫਫੜੇ’, ਪਿੰਡ ਤੇ ਡਾਕ: ਫਫੜੇ ਭਾਈਕੇ, ਜ਼ਿਲ੍ਹਾ ਮਾਨਸਾ। ਸੰਪਰਕ: 98156-80980


ਨੁਮਾਇੰਦੇ ਪੜ੍ਹੇ ਲਿਖੇ ਹੋਣ

ਸੰਸਥਾਵਾਂ ਦੇ ਨੁਮਾਇੰਦੇ ਪੜ੍ਹੇ-ਲਿਖੇ ਅਤੇ ਸਿੱਖਿਅਤ ਹੋਣੇ ਜ਼ਰੂਰੀ ਹਨ। ਉਨ੍ਹਾਂ ਨੂੰ ਮੁੱਦਿਆਂ ਦੀ ਸਮਝ ਹੋਣੀ ਚਾਹੀਦੀ ਹੈ। ਕਰੋਨਾ ਮਹਾਂਮਾਰੀ ਦੌਰਾਨ ਵੀ ਬਹੁਤ ਥਾਵਾਂ ਤੋਂ ਇਹ ਸੁਣਨ ਵਿੱਚ ਆਇਆ ਕਿ ਧੜੇਬਾਜ਼ੀ ਕਾਰਨ ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਰੋਜ਼ਮਰਾ ਦੀਆਂ ਵਸਤੂਆਂ ਨਹੀਂ ਮਿਲ ਸਕੀਆਂ। ਇਹ ਬਹੁਤ ਮੰਦਭਾਗੀ ਗੱਲ ਹੈ ਅਤੇ ਨੁਮਾਇੰਦਿਆਂ ਦੀ ਘੱਟ ਸਮਝ ਦਾ ਖੁੱਲ੍ਹੇਆਮ ਪ੍ਰਗਟਾਵਾ ਹੈ। ਘੱਟ ਪੜ੍ਹੇ ਲਿਖੇ ਅਤੇ ਘੱਟ ਸਮਝ ਵਾਲੇ ਵਿਅਕਤੀ ਪਿਛਲੱਗੂ ਬਣ ਕੇ ਹਲਕਾ ਵਿਧਾਇਕ ਅਤੇ ਸੰਸਦ ਮੈਂਬਰਾਂ ਦੀ ਕਠਪੁਤਲੀ ਬਣ ਜਾਂਦੇ ਹਨ ਤੇ ਇਲਾਕੇ ਦੀਆਂ ਸਮੱਸਿਆਵਾਂ ਦਾ ਲੰਬੇ ਸਮੇਂ ਤੱਕ ਕੋਈ ਹੱਲ ਨਹੀਂ ਹੁੰਦਾ।

ਸਤਨਾਮ ਉੱਭਾਵਾਲ, ਸੰਗਰੂਰ। ਸੰਪਰਕ: 90232-90500

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All