ਹਰਫ਼ਦਾਰ
ਅਰਾਵਲੀ ਪਹਾੜ ਦਾ ਕਰੇਗਾ ਕੌਣ ਚੇਤਾ, ਸੁਖਨਾ ਲੇਕ ਦਾ ਕੀਹਨੂੰ ਅਹਿਸਾਸ ਬੇਲੀ। ਢਹਿੰਦੇ ਕਿਲ੍ਹੇ ਤੇ ਸਦੀਆਂ ਦੇ ਬੁਰਜ ਡਿੱਠੇ, ਵੇਂਹਦੇ ਨੇ ਲੋਕ, ਪਰ ਨਹੀਂ ਨਿਰਾਸ਼ ਬੇਲੀ। ਇੱਟਾਂ ਰੋੜੇ ਉਹ ਲੱਗਦੇ ਨੇ ਬਹੁਤਿਆਂ ਨੂੰ, ਛੁਪਿਆ ਜਿਨ੍ਹਾਂ ਦੇ ਵਿੱਚ ਇਤਿਹਾਸ ਬੇਲੀ। ਵਰਕਾ...
Advertisement
ਅਰਾਵਲੀ ਪਹਾੜ ਦਾ ਕਰੇਗਾ ਕੌਣ ਚੇਤਾ,
ਸੁਖਨਾ ਲੇਕ ਦਾ ਕੀਹਨੂੰ ਅਹਿਸਾਸ ਬੇਲੀ।
Advertisement
ਢਹਿੰਦੇ ਕਿਲ੍ਹੇ ਤੇ ਸਦੀਆਂ ਦੇ ਬੁਰਜ ਡਿੱਠੇ,
Advertisement
ਵੇਂਹਦੇ ਨੇ ਲੋਕ, ਪਰ ਨਹੀਂ ਨਿਰਾਸ਼ ਬੇਲੀ।
ਇੱਟਾਂ ਰੋੜੇ ਉਹ ਲੱਗਦੇ ਨੇ ਬਹੁਤਿਆਂ ਨੂੰ,
ਛੁਪਿਆ ਜਿਨ੍ਹਾਂ ਦੇ ਵਿੱਚ ਇਤਿਹਾਸ ਬੇਲੀ।
ਵਰਕਾ ਜਿਹੜਾ ਵਿਰਾਸਤ ਦਾ ਬਹੁ-ਮੁੱਲਾ,
ਸਮਝਦਾ ਉਹੀ ਸਮਾਜ ਨਹੀਂ ਖ਼ਾਸ ਬੇਲੀ।
ਛੱਡੇ ਜੰਗਲ ਤਾਂ ਨਗਰ ਵਸਾਉਣ ਤੀਕਰ,
ਵੱਡਿਆਂ ਸਾਡਿਆਂ ਪੈਂਡੇ ਸਨ ਗਾਹੇ ਬੇਲੀ।
ਮਿਟਦੇ-ਖੁਰਦੇ ਨੇ ਹਰਫ਼-ਨਿਸ਼ਾਨ ਜਾਂਦੇ,
ਕਈ ਤਾਂ ਚਾਹੇ ਤੇ ਕਈ ਅਣਚਾਹੇ ਬੇਲੀ।
- ਹਰਫ਼ਦਾਰ
Advertisement
×

