ਲੋਕ ਗਾਇਕੀ

ਵਹਿੰਦੇ ਦਰਿਆਵਾਂ ਦੀ ਹੇਕ ਜਿਹੀ

ਵਹਿੰਦੇ ਦਰਿਆਵਾਂ ਦੀ ਹੇਕ ਜਿਹੀ

ਕੇਵਲ ਧਾਲੀਵਾਲ

ਕੇਵਲ ਧਾਲੀਵਾਲ

ਗੁਰਮੀਤ ਬਾਵਾ ਦਾ ਜਨਮ 18 ਫ਼ਰਵਰੀ 1944 ਨੂੰ ਸ. ਉੱਤਮ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਪੱਕਾ ਪਿੰਡ ਕੋਠੇ (ਹੁਣ ਜ਼ਿਲ੍ਹਾ ਗੁਰਦਾਸਪੁਰ) ਵਿਚ ਹੋਇਆ। ਕਿਹਾ ਜਾਂਦਾ ਹੈ ਕਿ ਲੋਕ ਗੀਤ ਗਾਉਂਦੀ ਗਾਉਂਦੀ ਗੁਰਮੀਤ ਬਾਵਾ ਖ਼ੁਦ ਲੋਕ ਗੀਤ ਬਣ ਗਈ। ਉਸ ਦੀ ਹੇਕ ਬਹੁਤ ਲੰਬੀ ਸੀ ਜੋ ਤਕਰੀਬਨ 45 ਸਕਿੰਟ ਤਕ ਲੰਮੀ ਚਲੀ ਜਾਂਦੀ ਸੀ। ਉਸ ਨੇ ‘ਜੁਗਨੀ’ ਲੋਕ ਗੀਤ ਨੂੰ ਪ੍ਰਸਿੱਧੀ ਦਿਵਾਈ। ਉਹ 55 ਸਾਲ ਗਾਇਕੀ ਦੇ ਖੇਤਰ ਵਿਚ ਸਰਗਰਮ ਰਹੀ। ਪੰਜਾਬੀ ਸਭਿਆਚਾਰ ਅਤੇ ਮਾਂ ਬੋਲੀ ਪ੍ਰਤੀ ਸਦਾ ਫ਼ਿਕਰਮੰਦ ਹੋਣ ਸਦਕਾ ਉਹ ਪੰਜਾਬੀ ਭਾਸ਼ਾ ਦੀ ਮਹਿਕ ਘਰ ਘਰ ਪਹੁੰਚਾਉਂਦੀ ਰਹੀ। ਲੰਮੀ ਹੇਕ ਦੀ ਰਾਣੀ ਇਹ ਲੋਕ ਗਾਇਕਾ 21 ਨਵੰਬਰ 2021 ਨੂੰ ਸਦੀਵੀ ਵਿਛੋੜਾ ਦੇ ਗਈ।

ਗੁਰਮੀਤ ਬਾਵਾ ਦਾ ਇਸ ਤਰ੍ਹਾਂ ਤੁਰ ਜਾਣਾ, ਜਿਵੇਂ ਇਕ ਯੁੱਗ ਦਾ ਅੰਤ ਹੋ ਗਿਆ ਹੋਵੇ। ਕੀ ਉਸ ਨੇ ਇੰਝ ਹੀ ਅਚਾਨਕ ਤੁਰ ਜਾਣਾ ਸੀ? ਇਕ ਰਾਤ ਪਹਿਲਾਂ ਤਾਂ ਉਹ ਕਿਸੇ ਦੇ ਵਿਆਹ ’ਤੇ ਸ਼ਗਨਾਂ ਦੇ ਗੀਤ ਗਾ ਰਹੀ ਸੀ। ਜਿਸ ਦਿਨ ਉਸ ਦਾ ਸਸਕਾਰ ਸੀ, ਉਸ ਦਿਨ ਵੀ ਕਿਸੇ ਪ੍ਰੋਗਰਾਮ ’ਤੇ ਗੀਤ ਗਾਉਣ ਜਾਣਾ ਸੀ।

ਗੁਰਮੀਤ ਬਾਵਾ ਦੀ ਆਪਣੀਆਂ ਧੀਆਂ ਲਾਚੀ ਬਾਵਾ ਅਤੇ ਗਲੋਰੀ ਬਾਵਾ ਨਾਲ ਪੇਸ਼ਕਾਰੀ ਦਿੰਦਿਆਂ ਦੀ ਇਕ ਪੁਰਾਣੀ ਤਸਵੀਰ।

ਜਦੋਂ ਕੋਈ ਸ਼ਖ਼ਸੀਅਤ ਸਾਨੂੰ ਹਲੂਣਾ ਜਿਹਾ ਦੇ ਜਾਵੇ ਤੇ ਆਪਣੇ ਲੋਕ ਗੀਤਾਂ ਰਾਹੀਂ ਸਾਨੂੰ ਕਹੇ ਕਿ ‘‘ਪੰਜਾਬੀਓ ਸੁੱਤੇ ਕਿਉਂ ਜੇ? ਜਾਗੋ, ਤੁਹਾਡੀ ਮਾਂ ਬੋਲੀ ਤੁਹਾਥੋਂ ਖੁਸਦੀ ਜਾ ਰਹੀ ਏ, ਤੁਹਾਡਾ ਸਭਿਆਚਾਰ ਕੋਈ ਲੁੱਟ ਕੇ ਲੈ ਚਲਿਆ, ਤੁਹਾਡੇ ਲੋਕ ਗੀਤਾਂ, ਤੁਹਾਡੀ ਅਪੱਣਤ, ਤੁਹਾਡੇ ਰਿਸ਼ਤਿਆਂ ਨੂੰ ਕੋਈ ਸੰਨ੍ਹ ਲਾ ਰਿਹਾ ਏ। ਉੱਠੋ, ਕਦਮ ਨਾਲ ਕਦਮ ਮਿਲਾ ਕੇ ਤੁਰੀਏ ਤੇ ਜੋ ਕੁਝ ਵੀ ਆਪਣਾ ਬਚਦਾ ਏ ਬਚਾ ਲਈਏ।’’ ਇਹ ਹੋਕਾ ਦੇਣ ਵਾਲੀ ਸ਼ਖ਼ਸੀਅਤ ਸੀ ਗੁਰਮੀਤ ਬਾਵਾ। ਗੁਰਮੀਤ ਬਾਵਾ ਬਣਨ ਲਈ ਵਰ੍ਹਿਆਂ ਦੇ ਵਰ੍ਹੇ ਲੱਗਦੇ ਨੇ ਜਿਸ ਦੀ ਲੰਮੀ ਹੇਕ ਵਾਂਗੂੰ ਉਸ ਦੀ ਗਾਇਕੀ ਦਾ ਸਫ਼ਰ ਵੀ ਬੜਾ ਲੰਮਾ ਰਿਹਾ। ਉਸ ਨੂੰ ਆਪਣੇ ਸਭਿਆਚਾਰ, ਆਪਣੀ ਮਿੱਟੀ ਦਾ ਫ਼ਿਕਰ ਸੀ।

ਗੁਰਮੀਤ ਬਾਵਾ ਦੀ ਆਵਾਜ਼, ਉਸ ਦੇ ਗੀਤਾਂ ਦੀ ਬੁਲੰਦੀ ਬੇਸ਼ੱਕ ਆਸਮਾਨ ਛੂੰਹਦੀ ਸੀ, ਪਰ ਆਪ ਉਹ ਨਿਮਰਤਾ ਨਾਲ ਲਬਰੇਜ਼ ਅਤੇ ਆਪਣੀ ਮਿੱਟੀ ਨਾਲ ਜੁੜੀ ਹੋਈ ਸੀ। ਹਮੇਸ਼ਾਂ ਕਹਿੰਦੀ ਸੀ, ‘‘ਮਿੱਟੀ ’ਚ ਬੜੀ ਪਕੜ ਹੁੰਦੀ ਏ, ਬੰਦੇ ਨੂੰ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਏ।’’ ਗੁਰਮੀਤ ਬਾਵਾ ਲੋਕ ਗਾਇਕੀ ਦੀ ਇਕ ਤੁਰੀ ਫਿਰਦੀ ਸੰੰਸਥਾ ਸੀ। ਉਹ ਸਟੇਜ ’ਤੇ ਗੀਤ ਗਾਉਂਦਿਆਂ ਆਪ ਕਦੇ ਵੀ ਨਹੀਂ ਸੀ ਨੱਚਦੀ, ਪਰ ਸਰੋਤਿਆਂ ਨੂੰ ਨੱਚਣ ਲਾ ਦਿੰਦੀ ਸੀ। ਉਹ ਸਟੇਜ ’ਤੇ ਖੜ੍ਹ ਕੇ ਆਵਾਜ਼ ਦੇ ਦਮ ’ਤੇ ਅਤੇ ਹਿੱਕ ਦੇ ਜ਼ੋਰ ਨਾਲ ਕਿਸੇ ਵੀ ਤਰ੍ਹਾਂ ਦੇ ਮਾਈਕ ਸਾਹਮਣੇ ਗਾ ਲੈਂਦੀ ਸੀ। ਉਸ ਨੇ ਕਦੇ ਵੀ ਕਿਸੇ ਵਿਸ਼ੇਸ਼ ਸਾਊਂਡ ਸਿਸਟਮ ਵਾਸਤੇ ਪ੍ਰਬੰਧਕਾਂ ਨੂੰ ਨਹੀਂ ਸੀ ਕਿਹਾ।

ਗੁਰਮੀਤ ਬਾਵਾ ਨਾਲ ਮੇਰੀ ਪਰਿਵਾਰਕ ਸਾਂਝ ਸੀ। ਉਹ ਵਿਰਸਾ ਵਿਹਾਰ, ਅੰਮ੍ਰਿਤਸਰ ਦੀ ਬਾਨੀ ਮੈਂਬਰ ਸੀ। ਸਾਡੀ ਹਰ ਮੀਟਿੰਗ ’ਤੇ ਪਹੁੰਚਦੀ। ਬਿਮਾਰ ਹੋਣ ਦੇ ਬਾਵਜੂਦ ਹਾਲੇ ਮਹੀਨਾ ਪਹਿਲਾਂ ਵਿਰਸਾ ਵਿਹਾਰ ’ਚ ਮੀਟਿੰਗ ਲਈ ਪਹੁੰਚੀ ਸੀ। ਦਰਅਸਲ, ਉਹ ਬਹੁਤ ਕਮਜ਼ੋਰ ਹੋ ਗਈ ਸੀ। ਤਕਰੀਬਨ ਦੋ ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਈ ਧੀ ਲਾਚੀ ਬਾਵਾ ਦੇ ਗ਼ਮ ਨੇ ਉਸ ਨੂੰ ਨਿਚੋੜ ਦਿੱਤਾ ਸੀ। ਮੈਨੂੰ ਇਹ ਬਿਲਕੁਲ ਹੀ ਚੇਤੇ ਨਹੀਂ ਕਿ ਮੈਂ ਗੁਰਮੀਤ ਬਾਵਾ ਨੂੰ ਕਦੋਂ ਦਾ ਤੇ ਕਿੰਨਾ ਕੁ ਜਾਣਦਾ ਹਾਂ। ਇੰਝ ਜਾਪਦਾ ਹੈ ਜਿਵੇਂ ਮੈਂ ਗੁਰਮੀਤ ਬਾਵਾ ਨੂੰ ਉਦੋਂ ਤੋਂ ਜਾਣਦਾ ਹਾਂ, ਜਦੋਂ ਤੋਂ ਮੈਂ ਆਪਣੀ ਮਾਂ ਨੂੰ ਜਾਣਦਾ ਹਾਂ, ਜਦੋਂ ਮੈਂ ਆਪਣੀ ਭੈਣ ਕੋਲੋਂ ਪਹਿਲੀ ਵਾਰੀ ਰੱਖੜੀ ਬੰਨ੍ਹਵਾਈ ਸੀ...। ਜੇਕਰ ਰਿਸ਼ਤਿਆਂ ਦੇ ਵਹਿਣ ਤੋਂ ਪਰ੍ਹਾਂ ਹੋ ਕੇ ਵੇਖਾਂ ਤਾਂ ਜਾਪਦਾ ਹੈ ਕਿ ਗੁਰਮੀਤ ਬਾਵਾ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਕੋਈ ਪਹਿਲਾ ਲੋਕ ਗੀਤ ਕਿਸੇ ਨੇ ਗਾਇਆ ਸੀ। ਗੁਰਮੀਤ ਬਾਵਾ ਲੋਕ ਗੀਤ ਗਾਉਂਦੀ-ਗਾਉਂਦੀ ਆਪ ਇਕ ਲੋਕ ਗੀਤ ਬਣ ਗਈ ਸੀ। ਪਿਛਲੇ 55 ਸਾਲਾਂ ਤੋਂ ਉਸ ਨੇ ਪੰਜਾਬੀਆਂ ਦੇ ਦਿਲਾਂ ’ਤੇ ਆਪਣੇ ਲੋਕ ਗੀਤਾਂ ਰਾਹੀਂ ਰਾਜ ਕੀਤਾ। ਜ਼ਿਕਰਯੋਗ ਹੈ ਕਿ ਉਸ ਨੇ ਹਮੇਸ਼ਾਂ ਹੀ ਕਿਸੇ ਸਕੂਲ ਦੀ ਅਧਿਆਪਕਾ ਬਣ ਕੇ ਬੱਚਿਆਂ ਨੂੰ ਪੜ੍ਹਾਉਣਾ ਚਾਹਿਆ ਸੀ, ਪਰ ਉਹ ਆਪਣੇ ਸੰਗੀਤਕਾਰ ਤੇ ਹੁਨਰਮੰਦ ਪਤੀ ਕਿਰਪਾਲ ਬਾਵਾ ਦੇ ਲੜ ਲੱਗ ਕੇ ਸੰਗੀਤ ਦੇ ਲੜ ਲੱਗੀ ਰਹੀ। ਉਹ ਹਾਲੇ ਵੀ ਕਈ ਵਾਰੀ ਕਹਿ ਦੇਂਦੀ ਸੀ, ‘‘ਮੈਂ ਕਦੋਂ ਗਾਇਕਾ ਬਣਨਾ ਚਾਹਿਆ ਸੀ, ਮੈਂ ਤਾਂ ਸਕੂਲ ਦੀ ਅਧਿਆਪਕਾ ਹੀ ਬਣੀ ਰਹਿਣਾ ਚਾਹੁੰਦੀ ਸੀ।’’ ਮੈਂ ਉਸ ਨੂੰ ਕਹਿੰਦਾ ਸੀ, ‘‘ਭੈਣ ਜੀ, ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਤੁਸੀਂ ਅੱਜ ਵੀ ਅਧਿਆਪਕਾ ਈ ਹੋ। ਬੇਸ਼ੱਕ ਤੁਸੀਂ ਕੋਈ ਸਕੂਲ ਨਹੀਂ ਖੋਲ੍ਹਿਆ, ਪਰ ਤੁਸੀਂ ਤੁਰੀ ਫਿਰਦੀ ਲੋਕ ਸੰਗੀਤ ਦੀ ਯੂਨੀਵਰਸਿਟੀ ਓ।’’ ਤੇ ਉਸ ਨੇ ਨਿਰਮਾਣਤਾ ਨਾਲ ਹੱਥ ਜੋੜ ਮੁਸਕਰਾ ਦੇਣਾ। ਗੁਰਮੀਤ ਬਾਵਾ ਨੇ ਆਪਣੀ ਆਵਾਜ਼ ਰਾਹੀਂ ਪੰਜਾਬ ਦੇ ਲੋਕ ਗੀਤ ਸਾਂਭੇ ਅਤੇ ਇਹ ਵਿਰਾਸਤ ਉਸ ਨੇ ਆਪਣੀਆਂ ਧੀਆਂ ਲਾਚੀ ਬਾਵਾ, ਗਲੋਰੀ ਬਾਵਾ ਤੇ ਪੋਪੀ ਬਾਵਾ ਨੂੰ ਵੀ ਦਿੱਤੀ। ਤਿੰਨੇ ਧੀਆਂ ਵੀ ਮਾਂ ਦੇ ਪਾਏ ਪੂਰਨਿਆਂ ’ਤੇ ਤੁਰੀਆਂ।

ਗੁਰਮੀਤ ਬਾਵਾ ਜਦੋਂ ਸੂਹੀ ਫੁਲਕਾਰੀ ਲੈ ਕੇ ਸਟੇਜ ’ਤੇ ਲੰਮੀ ਹੇਕ ਲਗਾਉਂਦੀ ਤਾਂ ਉਸ ਹੇਕ ਵਿਚ ਸਾਂਝੇ ਪੰਜਾਬ ਦੇ ਪੰਜ ਦਰਿਆਵਾਂ ਦੀਆਂ ਲਹਿਰਾਂ ਦੀ ਰਵਾਨੀ ਦਿਸਦੀ। ਸਿੱਠਣੀਆਂ, ਘੋੜੀਆਂ, ਸੁਹਾਗ, ਬੋਲੀਆਂ, ਜੁਗਨੀ, ਜਿੰਦੂਆ, ਵਾਰਾਂ, ਮਲਕੀ ਕੀਮਾ, ਢੋਲ ਸੰਮੀ, ਲੋਰੀਆਂ, ਜਨਮ ਦੇ ਗੀਤ, ਰੁੱਤਾਂ ਦੇ ਗੀਤ, ਤਿਉਹਾਰਾਂ ਦੇ ਗੀਤ, ਕੋਰਾ-ਕੋਰਾ ਕੁੱਜਾ, ਕਹਾਰੋ ਡੋਲੀ ਨਾ ਚਾਇਓ ਵਰਗੇ ਲੋਕ ਗੀਤਾਂ ਨੂੰ ਗਾਉਣ ਵਾਲੀ ਗੁਰਮੀਤ ਬਾਵਾ ਨੇ ਆਪਣੇ ਸਾਫ਼ ਸੁਥਰੇ ਸਭਿਆਚਾਰ, ਸੰਗੀਤ ਅਤੇ ਲੋਕ ਵਿਰਾਸਤ ਦੇ ਅਕਸ ਨੂੰ ਸਾਰੀ ਉਮਰ ਸਾਂਭੀ ਰੱਖਿਆ। ਉਹ ਚਰਖਾ ਵੀ ਕੱਤ ਲੈਂਦੀ ਸੀ ਅਤੇ ਪੂਣੀਆਂ ਲਾਹ-ਲਾਹ ਢੇਰ ਲਾ ਦੇਂਦੀ ਸੀ। ਉਹਨੂੰ ਚਰਖਾ ਕੱਤਦੀ ਵੇਖ ਕੇ ਇੰਝ ਲੱਗਦਾ ਸੀ ਜਿਵੇਂ ਕਿਸੇ ਕੈਲੰਡਰ ਵਿਚਲੀ ਚਰਖੇ ਵਾਲੀ ਤਸਵੀਰ ਨੇ ਸਾਕਾਰ ਰੂਪ ਲੈ ਲਿਆ ਹੋਵੇ। ਉਸ ਨੇ ਆਪਣੀ ਗਾਇਕੀ ਦੇ ਸਿਰ ’ਤੇ ਦੁਨੀਆ ਦੇ 35 ਮੁਲਕਾਂ ਵਿਚ ਭਾਰਤ ਸਰਕਾਰ ਵੱਲੋਂ ਪ੍ਰਤੀਨਿਧਤਾ ਕੀਤੀ ਤੇ ਪੰਜਾਬ ਦੇ ਲੋਕ ਗੀਤ ਗਾਏ। ਜਦੋਂ ਉਸ ਨੇ ਰੂਸ ਦੀ ਧਰਤੀ ’ਤੇ ਗਾਇਆ ਤਾਂ ਉਸ ਦੀ ਲੰਮੀ ਹੇਕ ਸੁਣ ਕੇ ਰੂਸੀਆਂ ਨੇ ਦੰਦਾਂ ’ਚ ਉਂਗਲਾਂ ਦੱਬ ਲਈਆਂ। ਰੂਸੀਆਂ ਨੂੰ ਸ਼ੱਕ ਸੀ ਕਿ ਸ਼ਾਇਦ ਇਸ ਨੇ ਆਪਣੇ ਗਲੇ ਵਿਚ ਕੋਈ ਪੁਰਜ਼ਾ ਫਿੱਟ ਕੀਤਾ ਹੋਇਆ ਹੈ ਜਿਸ ਨਾਲ ਇੰਨਾ ਉੱਚੀ ਗਾਉਂਦੀ ਹੈ। ਇਕ ਵਾਰੀ ਇਕ ਪਿੰਡ ਦੇ ਅਖਾੜੇ ਵਿਚ ਜਦੋਂ ਉਹਨੇ ਉੱਚੀ ਹੇਕ ਲਗਾਈ ਤਾਂ ਕੁਝ ਚਿਰ ਉਡੀਕਣ ਪਿੱਛੋਂ ਇਕ ਬਜ਼ੁਰਗ ਉੱਚੀ-ਉੱਚੀ ਕਹਿਣ ਲੱਗਾ, ‘‘ਬੀਬੀ ਰੱਬ ਦੇ ਵਾਸਤੇ ਆਪਣੀ ਆਵਾਜ਼ ਨੂੰ ਹੇਠਾਂ ਮੋੜ ਲੈ, ਨਹੀਂ ਤੇ ਬੇਹੋਸ਼ ਹੋ ਕੇ ਡਿੱਗ ਪਏਂਗੀ।’’ ਗੁਰਮੀਤ ਬਾਵਾ ਨੇ ਲੋਕ ਗੀਤ ‘ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ’ ਦੇ ਬੋਲਾਂ ਵਿਚ ਇੰਨੀ ਮਿਠਾਸ ਭਰੀ ਕਿ ਹਰ ਵਿਯੋਗਣ ਦੀ ਪੀੜਾ ਇਸ ਗੀਤ ਵਿਚ ਸਮੋਅ ਗਈ। ਜਦੋਂ ਉਹ ਜੁਗਨੀ ਗਾਉਂਦੀ ਤਾਂ ਆਪ ਵੀ ਜੁਗਨੀ ਹੋ ਜਾਂਦੀ।

ਇਨਾਮਾਂ-ਸਨਮਾਨਾਂ ਦੀ ਗੱਲ ਕਰੀਏ ਤਾਂ ਉਸ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਨੇ ‘ਰਾਸ਼ਟਰਪਤੀ ਪੁਰਸਕਾਰ’, ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ‘ਸ਼੍ਰੋਮਣੀ ਪੰਜਾਬੀ ਗਾਇਕਾ’, ਪੰਜਾਬ ਕਲਾ ਪ੍ਰੀਸ਼ਦ ਨੇ ‘ਪੰਜਾਬ ਗੌਰਵ ਪੁਰਸਕਾਰ’, ਪੰਜਾਬ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਅਤੇ ਹੋਰ ਅਨੇਕਾਂ ਸੰਸਥਾਵਾਂ ਨੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਮੈਂ ਦੋ ਕੁ ਸਾਲ ਪਹਿਲਾਂ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਗੁਰਮੀਤ ਬਾਵਾ ਦੀ ਜ਼ਿੰਦਗੀ ਦੇ ਸਫ਼ਰ ਨੂੰ ਇਕ ਦਸਤਾਵੇਜ਼ੀ ਫ਼ਿਲਮ ‘ਵਹਿੰਦੇ ਦਰਿਆਵਾਂ ਦੀ ਹੇਕ ਵਰਗੀ ਗੁਰਮੀਤ ਬਾਵਾ’ ਦੇ ਰੂਪ ਵਿਚ ਸਾਂਭ ਲਿਆ ਸੀ। ਮੈਂ ਕੁਝ ਸਾਲ ਪਹਿਲਾਂ ਲੋਕ ਵਿਰਾਸਤ ਨਾਲ ਜੁੜੇ ਬਾਵਾ ਦੇ ਗਾਏ ਲੋਕ ਗੀਤਾਂ ਦੀ ਸੀ.ਡੀ. ‘ਮਿੱਟੀ ਦੀ ਮਹਿਕ’ ਵਿਰਸਾ ਵਿਹਾਰ, ਅੰਮ੍ਰਿਤਸਰ ਵੱਲੋਂ ਤਿਆਰ ਕਰਵਾ ਲਈ ਸੀ। ਹਾਲੇ ਵੀ ਬੇਸ਼ੁਮਾਰ ਲੋਕ ਗੀਤਾਂ ਦਾ ਖ਼ਜ਼ਾਨਾ ਗੁਰਮੀਤ ਬਾਵਾ ਕੋਲ ਸਾਂਭਿਆ ਪਿਆ ਸੀ ਜਿਸ ਨੂੰ ਸਾਂਭਣ ਲੱਗਦੇ ਤਾਂ ਸ਼ਾਇਦ 50 ਸੀ.ਡੀਜ਼. ਬਣ ਜਾਂਦੀਆਂ। ਗੁਰਮੀਤ ਬਾਵਾ ਦੁਨੀਆਦਾਰੀ ਦੇ ਵਲ-ਫ਼ਰੇਬਾਂ ਤੋਂ ਪਰ੍ਹੇ ਸੀ। ਉਸ ਲਈ ਸੰਗੀਤ ਹੀ ਸਭ ਕੁਝ ਸੀ। ਉਹ ਆਪਣੇ ਲੋਕ ਗੀਤਾਂ ਰਾਹੀਂ ਆਪਣੀ ‘ਮਿੱਟੀ ਦੀ ਮਹਿਕ’ ਵੰਡਦੀ ਫਿਰਦੀ ਸੀ।

ਗੁਰਮੀਤ ਬਾਵਾ ਅੱਜ ਸਾਡੇ ਵਿਚਕਾਰ ਨਹੀਂ ਰਹੀ, ਪਰ ਉਸ ਦੀ ਲੋਕ ਗਾਇਕੀ ਦੇ ਨਕਸ਼ ਉਸ ਦੀ ਧੀ ਗਲੋਰੀ ਬਾਵਾ ਦੇ ਰੂਪ ’ਚ ਵੇਖ ਰਹੇ ਹਾਂ। ਜਦੋਂ ਤੱਕ ਧਰਤੀ ’ਤੇ ਪੰਜ ਦਰਿਆਵਾਂ ਦੀ ਰਵਾਨੀ ਰਹੇਗੀ ਗੁਰਮੀਤ ਬਾਵਾ ਦੀ ਆਵਾਜ਼ ਅਤੇ ਉਸ ਦੇ ਗਾਏ ਲੋਕ ਗੀਤ ਲੋਕ ਮਨਾਂ ’ਚ ਗੂੰਜਦੇ ਰਹਿਣਗੇ।

ਸੰਪਰਕ: 98142-99422

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਮੁੱਖ ਖ਼ਬਰਾਂ

ਪੰਜਾਬ ਵਿਚ ਭਾਜਪਾ 65 ਸੀਟਾਂ ’ਤੇ ਲੜੇਗੀ ਚੋਣ; ਜੇਪੀ ਨੱਢਾ ਨੇ ਕੀਤਾ ਐਲਾਨ

ਪੰਜਾਬ ਵਿਚ ਭਾਜਪਾ 65 ਸੀਟਾਂ ’ਤੇ ਲੜੇਗੀ ਚੋਣ; ਜੇਪੀ ਨੱਢਾ ਨੇ ਕੀਤਾ ਐਲਾਨ

ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ 37 ਤੇ ਢੀਂਡਸਾ ਧੜਾ 15 ਸੀਟਾਂ ’ਤੇ ਲੜ...

ਦੇਸ਼ ਦੇ ਬੱਚੇ ਸਾਹਿਬਜ਼ਾਦਿਆਂ ਦੀ ਜੀਵਨੀ ਪੜ੍ਹਨ: ਮੋਦੀ

ਦੇਸ਼ ਦੇ ਬੱਚੇ ਸਾਹਿਬਜ਼ਾਦਿਆਂ ਦੀ ਜੀਵਨੀ ਪੜ੍ਹਨ: ਮੋਦੀ

ਬੱਚਿਆਂ ਨੂੰ ਸਥਾਨਕ ਵਸਤਾਂ ਦੀ ਵਰਤੋਂ ਲਈ ਪ੍ਰਚਾਰ ਕਰਨ ਦਾ ਸੱਦਾ ਦਿੱਤਾ

ਗਣਤੰਤਰ ਦਿਵਸ ਸਮਾਗਮ ਵਿਚ ਕਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਡੋਜ਼ ਤੋਂ ਬਿਨਾਂ ਨਹੀਂ ਹੋਵੇਗਾ ਦਾਖਲਾ

ਗਣਤੰਤਰ ਦਿਵਸ ਸਮਾਗਮ ਵਿਚ ਕਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਡੋਜ਼ ਤੋਂ ਬਿਨਾਂ ਨਹੀਂ ਹੋਵੇਗਾ ਦਾਖਲਾ

15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸ਼ਾਮਲ ਹੋਣ ’ਤੇ ਪਾਬੰਦੀ ਲਾਈ; ਦਿੱ...

‘ਆਪ’ ਦਾ ਵੀ ਡਬਲ ਇੰਜਣ; ਮਾਨ ਨੇ ਆਪਣੇ ਤੇ ਕੇਜਰੀਵਾਲ ਲਈ ਮੰਗਿਆ ਮੌਕਾ

‘ਆਪ’ ਦਾ ਵੀ ਡਬਲ ਇੰਜਣ; ਮਾਨ ਨੇ ਆਪਣੇ ਤੇ ਕੇਜਰੀਵਾਲ ਲਈ ਮੰਗਿਆ ਮੌਕਾ

ਨਵਾਂ ਨਾਅਰਾ ਦਿੱਤਾ ‘ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਭਗਵੰਤ ਮ...

ਸ਼ਹਿਰ

View All