ਮੁੜ ਸੁਰਜੀਤ ਹੋਵੇ ਲਾਇਬਰੇਰੀ ਸੱਭਿਆਚਾਰ

ਮੁੜ ਸੁਰਜੀਤ ਹੋਵੇ ਲਾਇਬਰੇਰੀ ਸੱਭਿਆਚਾਰ

ਡਾ. ਅਮਨਪ੍ਰੀਤ ਸਿੰਘ

ਮੌਜੂਦਾ ਸਮੇਂ ਵਿਚ ਸੰਯੁਕਤ ਪਰਿਵਾਰ ਤਾਂ ਰਹੇ ਨਹੀਂ! ਪੀੜ੍ਹੀ ਦਰ ਪੀੜ੍ਹੀ ਛੋਟੇ ਹੋਏ ਪਰਿਵਾਰਾਂ ਦੀ ਜ਼ਿੰਦਗੀ ਵਿਚ ਵੀ ਭੱਜੋ-ਭੱਜ ਲੱਗੀ ਹੋਈ ਹੈ। ਕਰੀਬ ਹਰ ਛੋਟੇ ਪਰਿਵਾਰ ਵਿਚ ਮਾਪੇ ਆਪੋ-ਆਪਣੀਆਂ ਨੌਕਰੀਆਂ ਜਾਂ ਕਾਰੋਬਾਰ ਵਿਚ ਇੰਨੇ ਮਸਰੂਫ਼ ਹੋ ਚੁੱਕੇ ਹਨ ਕਿ ਉਨ੍ਹਾਂ ਕੋਲ ਆਪਣੇ ਬੱਚਿਆ ਜਾਂ ਘਰ ਦੇ ਬਜ਼ੁਰਗਾਂ-ਮਾਪਿਆ ਨਾਲ ਜੁੜ ਬੈਠਣਾ ਤਾਂ ਦੂਰ, ਆਪਸ ਵਿਚ ਵੀ ਦੁੱਖ-ਸੁੱਖ ਜਾਂ ਖੁਸ਼ੀ ਸਾਂਝੀ ਕਰਨ, ਗੱਲਬਾਤ ਕਰਨ ਦਾ ਸਮਾਂ ਨਹੀਂ ਹੈ। ਸ਼ਾਇਦ ਮੌਜੂਦਾ ਸਮੇਂ ਦੀ ਇਸ ਤ੍ਰਾਸਦੀ ਕਾਰਨ ਆਉਣ ਵਾਲੀ ਜ਼ਿੰਦਗੀ ਦੇ 10-20 ਸਾਲ ਉਨ੍ਹਾਂ ਵਿਅਸਤ ਲੋਕਾਂ ਲਈ ਬਹੁਤ ਭਿਆਨਕ ਹੋਣ ਵਾਲੇ ਹਨ, ਜੋ ਸਿਰਫ ਭੱਜੋ-ਭੱਜ ’ਚ ਲੱਗੇ ਹਨ। ਜੇ ਹੁਣ ਵੀ ਥੋੜ੍ਹਾ ਜਿਹਾ ਠਹਿਰਾਅ, ਥੋੜ੍ਹੀ ਜਿਹੀ ਸਮਝ ਨਾ ਲਿਆਂਦੀ ਗਈ ਤਾਂ ਸ਼ਾਇਦ ਬਹੁਤ ਦੇਰ ਹੋ ਜਾਏਗੀ।

ਮੈਨੂੰ ਅੱਜ ਵੀ ਯਾਦ ਹੈ, ਜਦੋਂ ਅਸੀਂ ਛੋਟੇ ਹੁੰਦੇ ਸਾਂ, ਤਾਂ ਅਕਸਰ ਹੀ ਸ਼ਹਿਰ ਵਿਚ ਬਣੀ ਛੋਟੀ ਜਿਹੀ ਲਾਇਬਰੇਰੀ ਵਿਚ ਚਲੇ ਜਾਂਦੇ ਸਾਂ! ਓਥੇ ਆਪਣੀ ਉਮਰ ਦੇ ਹਿਸਾਬ ਨਾਲ ਕਿਤਾਬਾਂ ਜਾਂ ਰਸਾਲੇ ਆਦਿ ਉੱਥੇ ਹੀ ਪੜ੍ਹ ਕੇ ਜਾ ਫਿਰ ਦੋ ਦਿਨਾਂ ਲਈ ਲਾਇਬਰੇਰੀ ਤੋਂ ਜਾਰੀ ਕਰਵਾ ਕੇ ਘਰ ਲੈ ਆਉਣਾ, ਸਾਡੀ ਪੀੜ੍ਹੀ ਲਈ ਇਹ ਆਮ ਜਿਹੀ ਗੱਲ ਹੀ ਸੀ। ਇਹ 80-90 ਦੇ ਦਹਾਕੇ ਦੀ ਗੱਲ ਹੈ, ਜਦੋਂ ਸਰਕਾਰਾਂ ਵੱਲੋ ਆਪਣੇ ਸਾਲਾਨਾ ਬੱਜਟ ਵਿਚ ਹਰ ਸ਼ਹਿਰ ਜਾਂ ਪਿੰਡ ਲਈ ਕੁਝ ਨਾ ਕੁਝ ਗਰਾਂਟ ਦਿੱਤੀ ਜਾਂਦੀ ਸੀ ਤਾਂ ਜੋ ਹਲਕੇ ਦੇ ਐੱਮਐੱਲਏ ਸਿਧੇ ਤੌਰ ’ਤੇ ਜਾਂ ਸਰਪੰਚਾਂ ਰਾਹੀਂ ਇਸ ਗਰਾਂਟ ਨੂੰ ਵਰਤਦੇ ਹੋਏ ਸਾਰੀਆਂ ਲਾਇਬਰੇਰੀਆਂ ਵਿਚ ਚੰਗੀਆਂ ਕਿਤਾਬਾਂ ਦਾ ਵਾਧਾ ਕਰਦੇ ਰਹਿਣ! ਚੁੱਪ, ਏਕਾਂਤ ਤੇ ਸ਼ਾਂਤੀ ਨਾਲ ਸਜੀ ਲਾਇਬਰੇਰੀ ਜਿਥੇ ਗਿਆਨ ਵੰਡਦੀ, ਜੀਵਨ ਜਾਚ ਸਿਖਾਉਂਦੀ, ਓਥੇ ਹੀ ਸਮਾਂ ਕੱਟਣ ਦਾ ਵੀ ਵਧੀਆ ਜ਼ਰਿਆ ਸੀ! ਉੱਘੇ ਲੇਖਕਾਂ ਤੇ ਸਾਹਿਤਕਾਰਾਂ ਵਲੋਂ ਚੰਗੀਆਂ ਕਿਤਾਬਾਂ ਮੰਗਵਾਉਣ ਲਈ ਸਮੇਂ-ਸਮੇਂ ਵੱਖੋ-ਵੱਖਰੇ ਢੰਗ ਨਾਲ ਉਪਰਾਲੇ ਕੀਤੇ ਜਾਂਦੇ ਸੀ, ਤਾਂ ਕਿ ਉਨ੍ਹਾਂ ਦੇ ਪਿੰਡ ਜਾਂ ਸ਼ਹਿਰ ਦੀ ਲਾਇਬਰੇਰੀ ਦੀ ਸ਼ਲਾਘਾ ਦੂਰ-ਦੂਰ ਤਕ ਹੋਵੇ।

ਪਰ ਪਿਛਲੇ 20 ਕੁ ਸਾਲਾਂ ਦੌਰਾਨ ਸਮੇਂ ਨੇ ਐਸੀ ਕਰਵਟ ਬਦਲੀ ਕਿ ਨਵੀਂ ਪੀੜ੍ਹੀ ਲਾਇਬਰੇਰੀਆਂ ਦਾ ਰਾਹ ਹੀ ਭੁੱਲ ਗਈ, ਜਾਂ ਫਿਰ ਇਹ ਕਹਿ ਲਵੋ ਕਿ ਮੋਬਾਈਲ ਜਾਂ ਇੰਟਰਨੈੱਟ ਦੀ ਦੁਨੀਆਂ ਨੇ ਨਵੀਂ ਪੀੜ੍ਹੀ ਦੇ ਰਾਹਾਂ ਵਿਚ ਰੋੜਾ ਬਣਨ ਦਾ ਕੰਮ ਕੀਤਾ ਹੈ। ਇਸ ਦਾ ਮਕਸਦ ਮੋਬਾਈਲ ਜਾਂ ਇੰਟਰਨੈੱਟ ਦਾ ਵਿਰੋਧ ਕਰਨਾ ਨਹੀਂ, ਸਗੋਂ ਮਹਿਜ਼ ਇਹ ਦੱਸਣ ਦੀ ਕੋਸ਼ਿਸ ਹੈ ਕਿ ਇਸ ਮੋਬਾਈਲ ਜਾਂ ਇੰਟਰਨੈੱਟ ਨਾਲ ਸਾਨੂੰ ਜਾਣਕਾਰੀ ਤਾਂ ਮਿਲ ਜਾਂਦੀ ਹੈ, ਪਰ ਗਿਆਨ ਨਹੀਂ। ਗਿਆਨ ਸਾਨੂੰ ਸਿਰਫ਼ ਕਿਤਾਬਾਂ ਤੋਂ ਹੀ ਮਿਲ ਸਕਦਾ ਹੈ।

ਵਿਸ਼ੇ ਤੋਂ ਨਾ ਭਟਕਦੇ ਹੋਏ ਇਹ ਲਿਖਤ ਸਰਕਾਰਾਂ ਨੂੰ ਵੀ ਯਾਦ ਦਿਵਾਉਂਣ ਦੀ ਕੋਸ਼ਿਸ਼ ਜਾਂ ਇਕ ਉਪਰਾਲਾ ਹੈ ਕਿ ਪੁਰਾਣੇ ਲਾਇਬਰੇਰੀਆਂ ਦੇ ਸੱਭਿਆਚਾਰ ਮੁੜ ਸੁਰਜੀਤ ਕਰਨ ਲਈ ਸੂਬਾ ਪੱਧਰ ’ਤੇ ਲੇਖਕਾਂ ਅਤੇ ਸਾਹਿਤਕਾਰਾਂ ਦੀਆਂ ਕਮੇਟੀਆ ਦਾ ਗਠਨ ਕੀਤਾ ਜਾਵੇ। ਨਾਲੋ-ਨਾਲ ਮਾਪਿਆ ਨੂੰ ਵੀ ਸੁਨੇਹਾ ਦੇਣ ਦੀ ਕੋਸ਼ਿਸ ਹੈ ਕਿ ਹੋ ਸਕੇ ਤਾਂ ਉਹ ਹਰ ਮਹੀਨੇ ਘਰ ਵਿਚ ਇਕ-ਦੋ ਚੰਗੀਆਂ ਕਿਤਾਬਾਂ ਖ਼ਰੀਦ ਕੇ ਲਿਆਉਣ ਤੇ ਛੋਟੀਆਂ-ਛੋਟੀਆਂ ਲਾਇਬਰੇਰੀਆਂ ਬਣਾਉਣ ਅਤੇ ਬੱਚਿਆਂ ਦੇ ਹੱਥਾਂ ਵਿਚ ਮੋਬਾਈਲ-ਟੈਬਾਂ ਦੀ ਥਾਂ ਕਿਤਾਬਾਂ ਫੜਾਉਣ।

*ਡਾਇਰੈਕਟਰ ਓਡੀਐਲ, ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ-ਕਪੂਰਥਲਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All