DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਰਿੰਦਾਵਨ ਕਿਸ਼ਤੀ ਹਾਦਸੇ ਤੋਂ ਸਬਕ ਸਿੱਖਣ ਦੀ ਲੋੜ

ਵਰਿੰਦਾਵਨ ਕਿਸ਼ਤੀ ਹਾਦਸਾ ਰੋਂਗਟੇ ਖੜ੍ਹੇ ਕਰ ਗਿਆ। 12 ਤੋਂ ਵੱਧ ਬਹੁਕੀਮਤੀ ਜਾਨਾਂ ਨੇ ਇਸ ਹਾਦਸੇ ਵਿੱਚ ਜਲ ਸਮਾਧੀ ਲੈ ਲਈ ਹੈ ਜਾਂ ਇੰਝ ਕਹਿ ਲਵੋ ਕਿ ਜਲ ਸਮਾਧੀ ਦਿਵਾ ਦਿੱਤੀ ਗਈ ਹੈ। ਇਸ ਨੂੰ ਸਿਰਫ਼ ਇੱਕ ਹਾਦਸਾ ਕਹਿ ਕੇ ਨਹੀਂ...

  • fb
  • twitter
  • whatsapp
  • whatsapp
Advertisement

ਵਰਿੰਦਾਵਨ ਕਿਸ਼ਤੀ ਹਾਦਸਾ ਰੋਂਗਟੇ ਖੜ੍ਹੇ ਕਰ ਗਿਆ। 12 ਤੋਂ ਵੱਧ ਬਹੁਕੀਮਤੀ ਜਾਨਾਂ ਨੇ ਇਸ ਹਾਦਸੇ ਵਿੱਚ ਜਲ ਸਮਾਧੀ ਲੈ ਲਈ ਹੈ ਜਾਂ ਇੰਝ ਕਹਿ ਲਵੋ ਕਿ ਜਲ ਸਮਾਧੀ ਦਿਵਾ ਦਿੱਤੀ ਗਈ ਹੈ। ਇਸ ਨੂੰ ਸਿਰਫ਼ ਇੱਕ ਹਾਦਸਾ ਕਹਿ ਕੇ ਨਹੀਂ ਸਾਰਿਆ ਜਾ ਸਕਦਾ। ਇਹ ਮਨੁੱਖੀ ਅਣਗਹਿਲੀ, ਪ੍ਰਸ਼ਾਸਨਿਕ ਲਾਪਰਵਾਹੀ ਅਤੇ ‘ਜਿਵੇਂ ਹੈ ਚੱਲਣ ਦਿਓ’ ਦੀ ਨੀਤੀ ਦਾ ਦਰਦਨਾਕ ਸਿੱਟਾ ਹੈ।

ਸ਼ਰਧਾਲੂਆਂ ਨਾਲ ਵਾਪਰੇ ਇਸ ਭਿਆਨਕ ਅਤੇ ਦਰਦਨਾਕ ਹਾਦਸੇ ਨੇ 1990 ਦੇ ਦਹਾਕੇ ਵਿੱਚ ਜਗਰਾਉਂ ਦੇ ਲੋਕਾਂ ਨਾਲ ਵਾਪਰੇ ਸੋਹੀਆਂ ਰੇਲ ਕਾਂਡ ਦੀ ਯਾਦ ਨੂੰ ਤਾਜ਼ਾ ਕਰਵਾ ਦਿੱਤਾ ਹੈ। ਉਸ ਵੇਲੇ ਵੀ ਇਸੇ ਤਰ੍ਹਾਂ ਗੱਡੀਆਂ ਵਿੱਚ ਭਰ ਕੇ ਲਾਸ਼ਾਂ ਸ਼ਹਿਰ ਵਿੱਚ ਆਈਆਂ ਸਨ ਤੇ ਇਸ ਵਾਰ ਵੀ ਐਂਬੂਲੈਂਸਾਂ ਵਿੱਚ ਲਾਸ਼ਾਂ ਜਦੋਂ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਲੰਘੀਆਂ ਤਾਂ ਹਰ ਅੱਖ ਸਿਰਫ਼ ਨਮ ਹੀ ਨਹੀਂ ਸੀ ਸਗੋਂ ਤ੍ਰਿਪ ਤ੍ਰਿਪ ਅੱਥਰੂ ਵਹਾਅ ਰਹੀ ਸੀ।

Advertisement

ਮੇਰੇ ਸ਼ਹਿਰ ਦਾ ਸੰਗੀਤਕ ਸੁਰਾਂ ਵਾਲਾ ਬਾਂਕੇ ਬਿਹਾਰੀ ਕਲੱਬ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਲੋਕਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਨਾਲ ਜੋੜ ਰਿਹਾ ਹੈ, ਉੱਥੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਸ੍ਰੀ ਵਰਿੰਦਾਵਨ ਮਥੁਰਾ ਧਾਮ ਦੀ ਯਾਤਰਾ ਕਰਵਾ ਕੇ ਉਨ੍ਹਾਂ ਦੀ ਨਗਰੀ ਨਾਲ ਵੀ ਲੋਕਾਂ ਨੂੰ ਜੋੜ ਰਿਹਾ ਹੈ। ਇਸੇ ਲੜੀ ਅਧੀਨ ਉਨ੍ਹਾਂ ਨੇ ਇਸ ਵਾਰ ਵੀ ਦੋ ਬੱਸਾਂ ਸ਼ਰਧਾਲੂਆਂ ਦੀਆਂ ਲਿਜਾ ਕੇ ਇਸ ਕਾਰਜ ਨੂੰ ਬਾਖੂਬੀ ਨਿਭਾਉਣ ਦਾ ਯਤਨ ਕੀਤਾ ਸੀ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

Advertisement

ਸੋਚਣ ਦੀ ਗੱਲ ਇਹ ਹੈ ਕਿ 35-37 ਵਿਅਕਤੀ ਉਸ ਕਿਸ਼ਤੀ ਵਿੱਚ ਸਵਾਰ ਸਨ, ਜਿਸ ਦੀ ਸਮਰੱਥਾ 12-13 ਦੀ ਹੀ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਇੰਨੀ ਜ਼ਿਆਦਾ ਸਮਰੱਥਾ ਹੀ ਨਹੀਂ ਸੀ, ਫਿਰ ਉਸ ਕਿਸ਼ਤੀ ਵਿੱਚ ਇੰਨੇ ਜ਼ਿਆਦਾ ਸ਼ਰਧਾਲੂ/ਯਾਤਰੂ ਕਿਉਂ ਚੜ੍ਹਾਏ ਗਏ? ਇਹ ਇਸ ਤਰ੍ਹਾਂ ਵੀ ਨਹੀਂ ਹੈ ਕਿ ਪਹਿਲੀ ਵਾਰ ਹੋਇਆ ਹੋਉ? ਕਿਸ਼ਤੀ ਵਾਲਾ ਤਾਂ ਹਰ ਵਾਰੀ 20-25-30 ਯਾਤਰੀ ਕਿਸ਼ਤੀ ਵਿੱਚ ਚੜ੍ਹਾਉਂਦਾ ਹੀ ਹੋਉ? ਮਤਲਬ ਸੁਰੱਖਿਆ ਦੀ ਘੋਰ ਲਾਪਰਵਾਹੀ। ਕੀ ਪ੍ਰਸ਼ਾਸਨ ਨੂੰ ਕਦੇ ਨਹੀਂ ਦਿਖਿਆ ਕਿ ਕਿਸ਼ਤੀਆਂ ਵਾਲੇ ਸਮਰੱਥਾ ਤੋਂ ਵੱਧ ਵਿਅਕਤੀਆਂ ਨੂੰ ਕਿਸ਼ਤੀਆਂ ਵਿੱਚ ਬਿਠਾ ਕੇ ਸਫ਼ਰ ਕਰਵਾ ਰਹੇ ਹਨ? ਕੀ ਪ੍ਰਸ਼ਾਸਨ ਨੇ ਕਦੇ ਉਨ੍ਹਾਂ ਦੀਆਂ ਕਿਸ਼ਤੀਆਂ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ? ਪ੍ਰਸ਼ਾਸਨ ਚਾਹੇ ਉੱਥੋਂ ਦਾ ਹੋਵੇ ਚਾਹੇ ਇੱਥੋਂ ਦਾ ਹੋਵੇ, ਉਹ ਹਮੇਸ਼ਾਂ ਪੱਲਾ ਝਾੜਨ ਦੀ ਹੀ ਕੋਸ਼ਿਸ਼ ਕਰਦਾ ਹੈ ਅਤੇ ਉਸ ਨੂੰ ਸੁਰਤ ਹਮੇਸ਼ਾਂ ਉਸ ਵੇਲੇ ਹੀ ਆਉਂਦੀ ਹੈ ਜਦੋਂ ਹਾਦਸਾ ਵਾਪਰ ਚੁੱਕਾ ਹੁੰਦਾ ਹੈ। ਹੁਣ ਵੀ ਹਾਦਸਾ ਵਾਪਰ ਗਿਆ ਹੈ। ਥੋੜ੍ਹੇ ਦਿਨ ਫਿਰ ਸਖ਼ਤਾਈ ਹੋਵੇਗੀ। ਕਿਸ਼ਤੀਆਂ ਵਾਲਿਆਂ ਨੂੰ ਲਾਈਫ ਜੈਕਟ ਪਾ ਕੇ ਸਫ਼ਰ ਕਰਾਉਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੂੰ ਕਿਸ਼ਤੀਆਂ ਦੇ ਸਹੀ ਰੱਖ ਰਖਾਅ ਅਤੇ ਮੁਰੰਮਤ ਕਰਵਾਉਣ ਦੇ ਆਦੇਸ਼ ਦਿੱਤੇ ਜਾਣਗੇ। ਥੋੜ੍ਹੇ ਦਿਨਾਂ ਬਾਅਦ ਫਿਰ ਪਰਨਾਲਾ ਉੱਥੇ ਦਾ ਉੱਥੇ? ਉੱਥੋਂ ਦੇ ਜਿੰਨੇ ਵੀ ਨਾਗਰਿਕ ਪ੍ਰਸ਼ਾਸਨ ਦੇ ਅਧਿਕਾਰੀ ਸਨ, ਉਨ੍ਹਾਂ ਦੀ ਕਿਤੇ ਨਾ ਕਿਤੇ ਇਹ ਚੀਜ਼ਾਂ ਚੈੱਕ ਕਰਨ ਦੀ ਜ਼ਿੰਮੇਵਾਰੀ ਤਾਂ ਹੋਵੇਗੀ ਹੀ? ਜਿਹੜੀ ਉਨ੍ਹਾਂ ਨੇ ਕਦੇ ਨਿਭਾਈ ਨਹੀਂ ਹੋਣੀ? 15-20 ਦਿਨ, ਮਹੀਨੇ ਬਾਅਦ ਫਿਰ ਨਿਭਾਉਣੀ ਬੰਦ ਕਰ ਦੇਣਗੇ, ਪਰ ਜਿਨ੍ਹਾਂ ਘਰਾਂ ਦੇ ਲਾਲ ਚਲੇ ਗਏ, ਜਿਨ੍ਹਾਂ ਘਰਾਂ ਦੇ ਸਹਾਰੇ ਬੁਝ ਗਏ ਅਤੇ ਜਿਨ੍ਹਾਂ ਘਰਾਂ ਨੂੰ ਪੱਕੇ ਤੌਰ ’ਤੇ ਜਿੰਦਰੇ ਲੱਗ ਗਏ ਉਨ੍ਹਾਂ ਦਾ ਕੀ ਕਸੂਰ?

ਸਰਕਾਰ ਨੂੰ ਚਾਹੀਦਾ ਹੈ ਕਿ ਹਰ ਕਾਰਜ ਲਈ ਵਿਦੇਸ਼ਾਂ ਵਾਂਗ ਮੁਹਾਰਤ ਹਾਸਲ ਲੋਕਾਂ ਨੂੰ ਹੀ ਲਾਇਸੈਂਸ ਜਾਰੀ ਕੀਤੇ ਜਾਣ। ਜਿਵੇਂ ਇਸ ਸੰਦਰਭ ਵਿੱਚ ਗੱਲ ਕਰ ਲਈਏ ਤਾਂ ਕਿਸ਼ਤੀ ਚਲਾਉਣ ਦਾ ਵੀ ਲਾਇਸੈਂਸ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਹੈ। ਕਿਸ਼ਤੀਆਂ ਲਈ ਐੱਨਓਸੀ ਜਾਰੀ ਹੋਣੀ ਚਾਹੀਦੀ ਹੈ। ਇਹ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਇਹ ਕੰਮ ਸਿਰਫ਼ ਮੁਹਾਰਤ ਹਾਸਲ ਲੋਕਾਂ ਨੂੰ ਹੀ ਦਿੱਤਾ ਜਾਵੇ ਅਤੇ ਇਸ ਕੰਮ ਲਈ ਰਿਸ਼ਵਤ ਬਿਲਕੁਲ ਵੀ ਨਾ ਲਈ ਜਾਵੇ। ਸਾਡਾ ਸਾਰਾ ਤਾਣਾ-ਬਾਣਾ ਹੀ ਰਿਸ਼ਵਤ ਵਿੱਚ ਉਲਝਿਆ ਪਿਆ ਹੈ। ਇਸ ਦੇ ਸਹਾਰੇ ਕੋਈ ਗ਼ੈਰ ਮੁਹਾਰਤ ਚਾਂਦੀ ਦੀ ਜੁੱਤੀ ਮਾਰ ਕੇ ਲਾਇਸੈਂਸ ਹਾਸਲ ਕਰ ਸਕਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਹਰ ਕੰਮ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ ਅਤੇ ਜਿਸ ਤਰ੍ਹਾਂ ਅਸੀਂ ਸੁਣਦੇ ਹਾਂ ਕਿ ਵਿਦੇਸ਼ਾਂ ਵਿੱਚ ਹਰ ਕੰਮ ਮਹਾਰਤ ਹਾਸਲ ਲੋਕ ਹੀ ਕਰਦੇ ਹਨ ਤੇ ਉਨ੍ਹਾਂ ਨੂੰ ਮਹਾਰਤ ਹਾਸਲ ਕਰਨ ਲਈ ਤਕਨੀਕੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਤੇ ਲਾਇਸੈਂਸ ਵੀ। ਉਸੇ ਤਰ੍ਹਾਂ ਸਾਡੇ ਵੀ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਤਾਂ ਹੀ ਸਾਡਾ ਆਉਣ ਵਾਲਾ ਭਵਿੱਖ ਸੁਰੱਖਿਅਤ ਰਹਿ ਸਕਦਾ ਹੈ।

ਸੰਪਰਕ: 80049-10000

Advertisement
×