DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਲਬਰਨ ਫਿਲਮ ਮੇਲੇ ਵਿੱਚ ਦਿਖਾਈ ਜਾਵੇਗੀ ‘ਲਗਾਨ’

ਅਦਾਕਾਰ-ਨਿਰਮਾਤਾ ਆਮਿਰ ਖ਼ਾਨ ਮੈਲਬਰਨ ਦੇ ‘ਇੰਡੀਅਨ ਫਿਲਮ ਫੈਸਟੀਵਲ’ ਦੇ 17ਵੇਂ ਐਡੀਸ਼ਨ ਵਿੱਚ ਆਪਣੀ ਸੁਪਰਹਿੱਟ ਫਿਲਮ ‘ਲਗਾਨ’ ਦੀ ਵਿਸ਼ੇਸ਼ ਸਕਰੀਨਿੰਗ ਵਿੱਚ ਸ਼ਾਮਲ ਹੋਣਗੇ। ਇਹ ਫਿਲਮ ਫੈਸਟੀਵਲ 13 ਤੋਂ 23 ਅਗਸਤ ਤੱਕ ਮੈਲਬਰਨ ਵਿੱਚ ਕਰਾਇਆ ਜਾਵੇਗਾ। ਇਸ ਵਿੱਚ ‘ਲਗਾਨ’ ਦੀ 25ਵੀਂ ਵਰ੍ਹੇਗੰਢ...

  • fb
  • twitter
  • whatsapp
  • whatsapp
featured-img featured-img
ਆਮਿਰ ਖਾਨ ਫਿਲਮ ‘ਲਗਾਨ’ ਲਈ ਇੰਡੀਆ ਪੋਸਟ ਦੇ ਯਾਦਗਾਰੀ ਸਨਮਾਨ ਸਮਾਰੋਹ ਮੌਕੇ ਤਸਵੀਰ ਖਿਚਵਾਉਂਦਾ ਹੋਇਆ। -ਫੋਟੋ: ਏਐੱਨਆਈ
Advertisement

ਅਦਾਕਾਰ-ਨਿਰਮਾਤਾ ਆਮਿਰ ਖ਼ਾਨ ਮੈਲਬਰਨ ਦੇ ‘ਇੰਡੀਅਨ ਫਿਲਮ ਫੈਸਟੀਵਲ’ ਦੇ 17ਵੇਂ ਐਡੀਸ਼ਨ ਵਿੱਚ ਆਪਣੀ ਸੁਪਰਹਿੱਟ ਫਿਲਮ ‘ਲਗਾਨ’ ਦੀ ਵਿਸ਼ੇਸ਼ ਸਕਰੀਨਿੰਗ ਵਿੱਚ ਸ਼ਾਮਲ ਹੋਣਗੇ। ਇਹ ਫਿਲਮ ਫੈਸਟੀਵਲ 13 ਤੋਂ 23 ਅਗਸਤ ਤੱਕ ਮੈਲਬਰਨ ਵਿੱਚ ਕਰਾਇਆ ਜਾਵੇਗਾ। ਇਸ ਵਿੱਚ ‘ਲਗਾਨ’ ਦੀ 25ਵੀਂ ਵਰ੍ਹੇਗੰਢ ਮਨਾਈ ਜਾਵੇਗੀ। ਆਸ਼ੂਤੋਸ਼ ਗੋਵਾਰੀਕਰ ਦੀ ਇਹ ਫਿਲਮ ਭਾਰਤੀ ਸਿਨੇਮਾ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ‘ਅਕੈਡਮੀ ਐਵਾਰਡ’ (ਆਸਕਰ ਪੁਰਸਕਾਰ) ਵਿੱਚ ‘ਬੈਸਟ ਫੌਰਨ ਲੈਂਗੂਏਜ ਫਿਲਮ’ ਲਈ ਵੀ ਨਾਮਜ਼ਦ ਕੀਤਾ ਗਿਆ ਸੀ।

ਇੱਕ ਪ੍ਰੈੱਸ ਰਿਲੀਜ਼ ਅਨੁਸਾਰ ਆਮਿਰ ਖ਼ਾਨ ਮੈਲਬਰਨ ਦੇ ‘ਏ ਸੀ ਐੱਮ ਆਈ ਸਿਨੇਮਾ’ ਵਿੱਚ ਇਸ ਵਿਸ਼ੇਸ਼ ਸਕਰੀਨਿੰਗ ਵਿੱਚ ਸ਼ਾਮਲ ਹੋਣਗੇ ਅਤੇ ਇਸ ਸਾਲ ਦੇ ਫੈਸਟੀਵਲ ਦੇ ਜਸ਼ਨਾਂ ਦੀ ਰਸਮੀ ਤੌਰ ਉਤੇ ਸ਼ੁਰੂਆਤ ਕਰਨਗੇ। ਫੈਸਟੀਵਲ ਡਾਇਰੈਕਟਰ ਮੀਤੂ ਭੌਮਿਕ ਲਾਂਗੇ ਨੇ ਕਿਹਾ ਕਿ ‘ਲਗਾਨ’ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਫੈਸਟੀਵਲ ਦੀ ਸ਼ੁਰੂਆਤ ਦਾ ਇੱਕ ਬਿਹਤਰੀਨ ਤਰੀਕਾ ਹੈ।ਉਨ੍ਹਾਂ ਕਿਹਾ ਕਿ ਮੈਲਬਰਨ ਦੇ ਇੰਡੀਅਨ ਫਿਲਮ ਫੈਸਟੀਵਲ ਨੇ ਹਮੇਸ਼ਾ ਉਨ੍ਹਾਂ ਕਹਾਣੀਆਂ ਦਾ ਜਸ਼ਨ ਮਨਾਇਆ ਹੈ ਜਿਨ੍ਹਾਂ ਨੇ ਦਰਸ਼ਕਾਂ ’ਤੇ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ 17ਵੇਂ ਐਡੀਸ਼ਨ ਦੀ ਸ਼ੁਰੂਆਤ ਵਿੱਚ ‘ਲਗਾਨ’ ਦੇ 25 ਸਾਲਾਂ ਦਾ ਜਸ਼ਨ ਮਨਾਉਣ ਤੋਂ ਬਿਹਤਰ ਹੋਰ ਕੁਝ ਹੋ ਹੀ ਨਹੀਂ ਸਕਦਾ ਸੀ। ਇਹ ਫਿਲਮ ਭਾਰਤੀ ਸਿਨੇਮਾ ਵਿੱਚ ਇੱਕ ਮੀਲ ਪੱਥਰ ਦੀ ਤਰ੍ਹਾਂ ਹੈ ਅਤੇ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ ਤੇ ਦਰਸ਼ਕਾਂ ਨੂੰ ਪ੍ਰੇਰਿਤ ਕਰਦੀ ਆ ਰਹੀ ਹੈ।

Advertisement

Advertisement
Advertisement
×