DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੁਨਾਲ ਖੇਮੂ ਦੀ ਫਿਲਮ ‘ਵਾਈਬ’ ਨੇ 5 ਕਰੋੜ ਕਮਾਏ

ਫਿਲਮਸਾਜ਼ ਕੁਨਾਲ ਖੇਮੂ ਦੀ ਫਿਲਮ ‘ਵਾਈਬ ਨੇ ਰਿਲੀਜ਼ ਦੇ ਦੂਜੇ ਦਿਨ ਭਾਰਤ ਵਿੱਚ 5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫਿਲਮ ਵਿੱਚ ਖੇਮੂ ਦੇ ਨਾਲ ਪ੍ਰੀਤੀ ਜ਼ਿੰਟਾ, ਸਪਰਸ਼ ਸ੍ਰੀਵਾਸਤਵ ਅਤੇ ਵੰਸ਼ਿਕਾ ਧੀਰ ਵੀ ਮੁੱਖ ਭੂਮਿਕਾਵਾਂ ਵਿੱਚ...

  • fb
  • twitter
  • whatsapp
  • whatsapp
Advertisement

ਫਿਲਮਸਾਜ਼ ਕੁਨਾਲ ਖੇਮੂ ਦੀ ਫਿਲਮ ‘ਵਾਈਬ ਨੇ ਰਿਲੀਜ਼ ਦੇ ਦੂਜੇ ਦਿਨ ਭਾਰਤ ਵਿੱਚ 5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫਿਲਮ ਵਿੱਚ ਖੇਮੂ ਦੇ ਨਾਲ ਪ੍ਰੀਤੀ ਜ਼ਿੰਟਾ, ਸਪਰਸ਼ ਸ੍ਰੀਵਾਸਤਵ ਅਤੇ ਵੰਸ਼ਿਕਾ ਧੀਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਨੇ ਪਹਿਲੇ ਦਿਨ 2.25 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਸ਼ਨਿੱਚਰਵਾਰ ਨੂੰ ਟਿਕਟ ਖਿੜਕੀ ’ਤੇ 2.8 ਕਰੋੜ ਰੁਪਏ ਕਮਾਏ। ਇਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਦੇਸ਼ ’ਚ ਫਿਲਮ ਦੀ ਕੁੱਲ ਕਮਾਈ 5.05 ਕਰੋੜ ਰੁਪਏ ਹੋ ਗਈ ਹੈ। ਜਦਕਿ ਆਲਮੀ ਪੱਧਰ ’ਤੇ ਫਿਲਮ ਨੇ 7 ਕਰੋੜ ਰੁਪਏ ਕਮਾਏ ਹਨ।

ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਹ ਫਿਲਮ ਖੇਮੂ ਅਤੇ ਸ੍ਰੀਵਾਸਤਵ ਦੇ ਕਿਰਦਾਰਾਂ ਦੀ ਕਹਾਣੀ ਬਿਆਨ ਕਰਦੀ ਹੈ, ਜੋ ਬਿਨਾਂ ਕਿਸੇ ਸਿਖਲਾਈ ਜਾਂ ਜਾਸੂਸੀ ਦੇ ਤਜਰਬੇ ਤੋਂ ਇੱਕ ਖ਼ਤਰਨਾਕ ਮਿਸ਼ਨ ਵਿੱਚ ਫਸ ਜਾਂਦੇ ਹਨ। ਇਸ ਦਾ ਨਿਰਮਾਣ ਕੁਨਾਲ ਖੇਮੂ ਅਤੇ ਚਿਰਾਗ ਨਿਹਲਾਨੀ ਨੇ ਐਮਾਜ਼ੌਨ ਐੱਮ ਜੀ ਐੱਮ ਸਟੂਡੀਓਜ਼ ਦੇ ਸਹਿਯੋਗ ਨਾਲ ‘ਡ੍ਰੋਂਗੋ ਫ਼ਿਲਮਜ਼’ ਦੇ ਬੈਨਰ ਹੇਠ ਕੀਤਾ ਹੈ। ਨਿਰਦੇਸ਼ਕ ਵਜੋਂ ਇਹ ਅਦਾਕਾਰ ਖੇਮੂ ਦੀ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਮਡਗਾਉਂ ਐਕਸਪ੍ਰੈੱਸ’ ਆਈ ਸੀ, ਜਿਸ ਨੇ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਉਸ ਫ਼ਿਲਮ ਵਿੱਚ ਅਦਾਕਾਰ ਦੇ ਨਾਲ ਦਿਵਯੇਂਦੂ ਅਤੇ ਪ੍ਰਤੀਕ ਗਾਂਧੀ ਵੀ ਸਨ। ਉਹ ਫਿਲਮ ਬਚਪਨ ਦੇ ਦੋਸਤਾਂ ਦੀ ਕਹਾਣੀ ’ਤੇ ਆਧਾਰਿਤ ਹੈ। ਖੇਮੂ ਇਸ ਤੋਂ ਬਾਅਦ ਅਜੇ ਦੇਵਗਨ, ਅਰਸ਼ਦ ਵਾਰਸੀ, ਸ਼੍ਰੇਅਸ ਤਲਪੜੇ, ਤੁਸ਼ਾਰ ਕਪੂਰ, ਸ਼ਰਮਨ ਜੋਸ਼ੀ ਅਤੇ ਅਕਸ਼ੈ ਕੁਮਾਰ ਦੇ ਨਾਲ ਕਾਮੇਡੀ ਫ਼ਿਲਮ ‘ਗੋਲਮਾਲ 5’ ਵਿੱਚ ਨਜ਼ਰ ਆਉਣਗੇ।

Advertisement

Advertisement
Advertisement
×