ਕੁੱਕੂ ਕੋਹਲੀ ਨੇ ਮੇਰੀ ਜ਼ਿੰਦਗੀ ਦੀ ਦਿਸ਼ਾ ਬਦਲੀ: ਅਜੈ ਦੇਵਗਨ
ਅਦਾਕਾਰ ਅਜੈ ਦੇਵਗਨ ਨੇ ਕਿਹਾ ਕਿ ਮਰਹੂਮ ਫਿਲਮਸਾਜ਼ ਕੁੱਕੂ ਕੋਹਲੀ ਉਨ੍ਹਾਂ ਦੀ ਪਹਿਲੀ ਫਿਲਮ ਦੇ ਨਿਰਦੇਸ਼ਕ ਸਨ ਜਿਨ੍ਹਾਂ ਨੇ ਉਸ ਦੀ ਜ਼ਿੰਦਗੀ ਦੀ ਦਿਸ਼ਾ ਹਮੇਸ਼ਾ ਲਈ ਬਦਲ ਦਿੱਤੀ ਸੀ। ਅਜੈ ਦੇਵਗਨ ਨੇ 1991 ’ਚ ਆਈ ਕੋਹਲੀ ਦੀ ਫਿਲਮ ‘ਫੂਲ ਔਰ...
ਅਦਾਕਾਰ ਅਜੈ ਦੇਵਗਨ ਨੇ ਕਿਹਾ ਕਿ ਮਰਹੂਮ ਫਿਲਮਸਾਜ਼ ਕੁੱਕੂ ਕੋਹਲੀ ਉਨ੍ਹਾਂ ਦੀ ਪਹਿਲੀ ਫਿਲਮ ਦੇ ਨਿਰਦੇਸ਼ਕ ਸਨ ਜਿਨ੍ਹਾਂ ਨੇ ਉਸ ਦੀ ਜ਼ਿੰਦਗੀ ਦੀ ਦਿਸ਼ਾ ਹਮੇਸ਼ਾ ਲਈ ਬਦਲ ਦਿੱਤੀ ਸੀ। ਅਜੈ ਦੇਵਗਨ ਨੇ 1991 ’ਚ ਆਈ ਕੋਹਲੀ ਦੀ ਫਿਲਮ ‘ਫੂਲ ਔਰ ਕਾਂਟੇ’ ਨਾਲ ਬੌਲੀਵੁੱਡ ’ਚ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕੁੱਕੂ ਕੋਹਲੀ ਦਾ ਅਸਲੀ ਨਾਂ ਅਵਤਾਰ ਕੋਹਲੀ ਸੀ। ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਉਹ 77 ਸਾਲਾਂ ਦੇ ਸਨ। ਅਜੈ ਦੇਵਗਨ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਇੰਸਟਾਗ੍ਰਾਮ ’ਤੇ ਲਿਖਿਆ, ‘‘ਕੁਝ ਇਨਸਾਨ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਹਮੇਸ਼ਾ ਲਈ ਬਦਲ ਦਿੰਦੇ ਹਨ। ਕੁੱਕੂ ਜੀ ਮੇਰੇ ਲਈ ਅਜਿਹੇ ਹੀ ਇਨਸਾਨਾਂ ’ਚੋਂ ਇੱਕ ਸਨ। ਮੇਰੇ ’ਤੇ ਤੁਸੀਂ ਜੋ ਭਰੋਸਾ ਜ਼ਾਹਿਰ ਕੀਤਾ, ਉਸ ਲਈ ਹਮੇਸ਼ਾ ਤੁਹਾਡਾ ਸ਼ੁਕਰਗੁਜ਼ਾਰ ਰਹਾਂਗਾ। ਕੁੱਕੂ ਜੀ ਤੁਹਾਡੀ ਬਹੁਤ ਯਾਦ ਆਏਗੀ। ਓਮ ਸ਼ਾਂਤੀ।’’ ਕੁੱਕੂ ਕੋਹਲੀ ਨੇ ‘ਫੂਲ ਔਰ ਕਾਂਟੇ’ ਨਾਲ ਨਿਰਦੇਸ਼ਨ ਦੀ ਦੁਨੀਆ ’ਚ ਕਦਮ ਰੱਖਣ ਤੋਂ ਪਹਿਲਾਂ ਦਿੱਗਜ ਫਿਲਮਸਾਜ਼ ਰਾਜ ਕਪੂਰ ਅਤੇ ਹੋਰ ਨਿਰਦੇਸ਼ਕਾਂ ਨਾਲ ਕੰਮ ਕੀਤਾ ਸੀ। ਫਿਲਮ ‘ਫੂਲ ਔਰ ਕਾਂਟੇ’ ਨੇ ਅਜੈ ਦੇਵਗਨ ਨੂੰ ਐਕਸ਼ਨ ਸਟਾਰ ਵਜੋਂ ਸਥਾਪਤ ਕੀਤਾ ਸੀ।

