DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦੋ ਦਹਾਕਿਆਂ ਮਗਰੋਂ ‘ਕੌਫੀ ਵਿਦ ਕਰਨ’ ਸ਼ੋਅ ਦੀ ਸਮਾਪਤੀ ਦਾ ਐਲਾਨ

ਫਿਲਮ ਨਿਰਮਾਤਾ ਅਤੇ ਟੀਵੀ ਸ਼ੋਅ ਦੇ ਮੇਜ਼ਬਾਨ ਕਰਨ ਜੌਹਰ ਨੇ ਐਲਾਨ ਕੀਤਾ ਕਿ ਉਹ ਆਪਣੇ ਮਸ਼ਹੂਰ ਸੇਲਿਬ੍ਰਿਟੀ ਚੈਟ ਸ਼ੋਅ ‘ਕੌਫੀ ਵਿਦ ਕਰਨ’ ਨੂੰ ਇਸ ਦੇ ਆਗਾਮੀ ਨੌਵੇਂ ਸੀਜ਼ਨ ਨਾਲ ਸਮਾਪਤ ਕਰ ਰਹੇ ਹਨ, ਜਿਸ ਦਾ ਪ੍ਰੀਮੀਅਰ 14 ਅਕਤੂਬਰ ਨੂੰ ਜੀਓ-ਹੌਟਸਟਾਰ...

  • fb
  • twitter
  • whatsapp
  • whatsapp
Advertisement

ਫਿਲਮ ਨਿਰਮਾਤਾ ਅਤੇ ਟੀਵੀ ਸ਼ੋਅ ਦੇ ਮੇਜ਼ਬਾਨ ਕਰਨ ਜੌਹਰ ਨੇ ਐਲਾਨ ਕੀਤਾ ਕਿ ਉਹ ਆਪਣੇ ਮਸ਼ਹੂਰ ਸੇਲਿਬ੍ਰਿਟੀ ਚੈਟ ਸ਼ੋਅ ‘ਕੌਫੀ ਵਿਦ ਕਰਨ’ ਨੂੰ ਇਸ ਦੇ ਆਗਾਮੀ ਨੌਵੇਂ ਸੀਜ਼ਨ ਨਾਲ ਸਮਾਪਤ ਕਰ ਰਹੇ ਹਨ, ਜਿਸ ਦਾ ਪ੍ਰੀਮੀਅਰ 14 ਅਕਤੂਬਰ ਨੂੰ ਜੀਓ-ਹੌਟਸਟਾਰ ’ਤੇ ਹੋਵੇਗਾ। ਜੌਹਰ ਨੇ 2004 ਵਿੱਚ ਇਹ ਸ਼ੋਅ ਸ਼ੁਰੂ ਕੀਤਾ ਸੀ ਅਤੇ ਅੱਠ ਸੀਜ਼ਨਾਂ ਦੇ 161 ਲੜੀਵਾਰਾਂ ਦੌਰਾਨ ਹਿੰਦੀ ਸਿਨੇਮਾ ਦੀਆਂ ਕਈ ਹਸਤੀਆਂ ਨੂੰ ਇਸ ਵਿੱਚ ਬੁਲਾਇਆ ਗਿਆ। ਕਰਨ ਨੇ ਕਿਹਾ, ‘‘ਕੁਝ ਸਫ਼ਰ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਖਤਮ ਕਰਨ ਦੀ ਤੁਸੀਂ ਯੋਜਨਾ ਨਹੀਂ ਬਣਾਉਂਦੇ, ਤੁਹਾਨੂੰ ਬਸ ਆਪਣੇ ਅੰਦਰ ਕਿਤੇ ਨਾ ਕਿਤੇ ਪਤਾ ਲੱਗ ਜਾਂਦਾ ਹੈ ਕਿ ਇਸ ਨੂੰ ਛੱਡਣ ਦਾ ਸਮਾਂ ਆ ਗਿਆ ਹੈ। ‘ਕੌਫੀ ਵਿਦ ਕਰਨ’ ਮੇਰੀ ਜ਼ਿੰਦਗੀ ਦਾ ਅਟੁੱਟ ਹਿੱਸਾ ਰਿਹਾ ਹੈ। ਇਸ ਨੇ ਮੈਨੂੰ ਦੋਸਤੀਆਂ, ਯਾਦਾਂ, ਪੂਰੀ ਤਰ੍ਹਾਂ ਮਸਤੀ ਭਰੇ ਪਲ, ਬਹੁਤ ਸਾਰਾ ਪਿਆਰ ਅਤੇ ਹਾਂ, ਕਾਫ਼ੀ ਵਿਵਾਦ ਵੀ ਦਿੱਤੇ ਹਨ ਪਰ ਇਸ ਸਭ ਦੇ ਦੌਰਾਨ ਜੋ ਚੀਜ਼ ਸਥਿਰ ਰਹੀ ਹੈ, ਉਹ ਹਨ ਦਰਸ਼ਕ। ਉਹ ਸਾਡੇ ਨਾਲ ਹੱਸੇ, ਬਹਿਸੇ, ਟ੍ਰੋਲ ਕੀਤਾ ਹੈ, ਸਾਡਾ ਜਸ਼ਨ ਮਨਾਇਆ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਉਹ ਕੌਫੀ ਦੇ ਇੱਕ ਹੋਰ ਕੱਪ ਲਈ ਵਾਰ-ਵਾਰ ਵਾਪਸ ਆਉਂਦੇ ਰਹੇ ਹਨ। ਵਿਦਾਈ ਲੈਣਾ ਭਾਵੁਕ ਪਲ ਹੁੰਦਾ ਹੈ ਪਰ ਇਹ ਸਹੀ ਵੀ ਲੱਗਦਾ ਹੈ। ਉਨ੍ਹਾਂ ਸਾਰਿਆਂ ਦੇ ਨਾਲ ਜਿਨ੍ਹਾਂ ਨੇ ‘ਕੌਫੀ ਵਿਦ ਕਰਨ’ ਨੂੰ ਉਹ ਬਣਾਇਆ ਹੈ ਜੋ ਇਹ ਅੱਜ ਹੈ। ਤਾਂ ਫਿਰ ਆਓ ਅਤੇ ਮੇਰੇ ਨਾਲ ਕੌਫੀ ਦਾ ਆਖਰੀ ਕੱਪ ਸਾਂਝਾ ਕਰੋ।’’ ਇਹ ਸ਼ੋਅ ਪਹਿਲੀ ਵਾਰ 2004 ਵਿੱਚ ਸਟਾਰ ਵਰਲਡ ’ਤੇ ਪ੍ਰੀਮੀਅਰ ਹੋਇਆ ਸੀ ਅਤੇ ਆਪਣੀ ਸਪੱਸ਼ਟ ਗੱਲਬਾਤ ਅਤੇ ਮਸ਼ਹੂਰ ਹਸਤੀਆਂ ਦੇ ਖੁਲਾਸਿਆਂ ਨਾਲ ਦਰਸ਼ਕਾਂ ਵਿੱਚ ਤੁਰੰਤ ਮਕਬੂਲ ਹੋ ਗਿਆ, ਜਿਸ ਨੇ ਸੁਰਖੀਆਂ ਅਤੇ ਵਿਵਾਦ ਪੈਦਾ ਕੀਤੇ। ‘ਕੌਫੀ ਵਿਦ ਕਰਨ’ 2022 ਵਿੱਚ ਸਟ੍ਰੀਮਿੰਗ ਸਪੇਸ ਵਿੱਚ ਚਲਾ ਗਿਆ।

Advertisement
Advertisement
×