‘ਕੇ ਬੀ ਸੀ’ ਦੇ ਤਜਰਬੇ ਨੇ ਅਮਿਤਾਭ ਨੂੰ ਭਾਵੁਕ ਕੀਤਾ
ਅਦਾਕਾਰ ਅਮਿਤਾਭ ਬੱਚਨ ਨੇ ਮਸ਼ਹੂਰ ਟੈਲੀਵਿਜ਼ਨ ਸ਼ੋਅ ‘ਕੌਨ ਬਨੇਗਾ ਕਰੋੜਪਤੀ’ (ਕੇ ਬੀ ਸੀ) ਦੀ ਮੇਜ਼ਬਾਨੀ ਦੇ ਤਜਰਬੇ ਬਾਰੇ ਭਾਵੁਕ ਨੋਟ ਸਾਂਝਾ ਕੀਤਾ ਹੈ। ਆਪਣੇ ਬਲੌਗ ਵਿੱਚ ਉਨ੍ਹਾਂ ਸ਼ੋਅ ਵਿੱਚ ਆਉਣ ਵਾਲੇ ਪ੍ਰਤੀਯੋਗੀਆਂ ਦੀਆਂ ਦੁਖਦਾਈ ਕਹਾਣੀਆਂ ਦਾ ਜ਼ਿਕਰ ਕਰਦਿਆਂ ਮੰਨਿਆ ਕਿ...
ਅਦਾਕਾਰ ਅਮਿਤਾਭ ਬੱਚਨ ਨੇ ਮਸ਼ਹੂਰ ਟੈਲੀਵਿਜ਼ਨ ਸ਼ੋਅ ‘ਕੌਨ ਬਨੇਗਾ ਕਰੋੜਪਤੀ’ (ਕੇ ਬੀ ਸੀ) ਦੀ ਮੇਜ਼ਬਾਨੀ ਦੇ ਤਜਰਬੇ ਬਾਰੇ ਭਾਵੁਕ ਨੋਟ ਸਾਂਝਾ ਕੀਤਾ ਹੈ। ਆਪਣੇ ਬਲੌਗ ਵਿੱਚ ਉਨ੍ਹਾਂ ਸ਼ੋਅ ਵਿੱਚ ਆਉਣ ਵਾਲੇ ਪ੍ਰਤੀਯੋਗੀਆਂ ਦੀਆਂ ਦੁਖਦਾਈ ਕਹਾਣੀਆਂ ਦਾ ਜ਼ਿਕਰ ਕਰਦਿਆਂ ਮੰਨਿਆ ਕਿ ਅਜਿਹੇ ਤਜਰਬਿਆਂ ਬਾਰੇ ਸੁਣਨਾ ਹਮੇਸ਼ਾਂ ਦਿਲ ਝੰਜੋੜਨ ਵਾਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੁਝ ਪ੍ਰਤੀਯੋਗੀ ਇੰਨੀਆਂ ਗੰਭੀਰ ਨਿੱਜੀ ਕਹਾਣੀਆਂ ਲੈ ਕੇ ਆਉਂਦੇ ਹਨ ਕਿ ਆਪਣੀਆਂ ਭਾਵਨਾਵਾਂ ਕਾਬੂ ਕਰ ਕੇ ਸ਼ੋਅ ਦੀ ਮੇਜ਼ਬਾਨੀ ਜਾਰੀ ਰੱਖਣਾ ਬਹੁਤ ਔਖਾ ਹੋ ਜਾਂਦਾ ਹੈ। ਉਨ੍ਹਾਂ ਲਿਖਿਆ ਕਿ ਉਹ ਇਸ ਬਾਰੇ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਣਗੇ ਕਿਉਂਕਿ ਅਜਿਹਾ ਕਰਨ ਨਾਲ ਮੇਜ਼ਬਾਨੀ ਦੇ ਕੁਝ ਪੱਖ ਪ੍ਰਭਾਵਿਤ ਹੋ ਸਕਦੇ ਹਨ। ਹਾਲਾਂਕਿ, ਉਨ੍ਹਾਂ ਦੀ ਇਸ ਪੋਸਟ ਨੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸੁਕਤਾ ਪੈਦਾ ਕਰ ਦਿੱਤੀ ਹੈ। ਇਹ ਸ਼ੋਅ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਪ੍ਰਸਾਰਿਤ ਹੁੰਦਾ ਹੈ। ਇਸ ਦੀ ਸ਼ੁਰੂਆਤ ਬਰਤਾਨਵੀ ਪ੍ਰੋਗਰਾਮ ਦੇ ਭਾਰਤੀ ਰੂਪ ਵਜੋਂ ਹੋਈ ਸੀ। ਟੈਲੀਵਿਜ਼ਨ ’ਤੇ ਅਮਿਤਾਭ ਬੱਚਨ ਦੀ ਇਸ ਪਹਿਲੀ ਪੇਸ਼ਕਾਰੀ ਨੇ ਉਨ੍ਹਾਂ ਦੇ ਫਿਲਮੀ ਕਰੀਅਰ ਨੂੰ ਵੀ ਨਵੀਂ ਜ਼ਿੰਦਗੀ ਦਿੱਤੀ ਸੀ। ਸਮੇਂ ਦੇ ਨਾਲ ਪ੍ਰਤੀਯੋਗੀਆਂ ਦੀਆਂ ਭਾਵੁਕ ਕਹਾਣੀਆਂ ਨੇ ਇਸ ਸ਼ੋਅ ਨੂੰ ਦਰਸ਼ਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਦਿੱਤਾ ਹੈ।

