DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕੈਟਰੀਨਾ ਕੈਫ ਨੇ ਆਪਣੇ ਪੁੱਤਰ ਦੀ ਤਸਵੀਰ ਸਾਂਝੀ ਕੀਤੀ

ਅਦਾਕਾਰਾ ਕੈਟਰੀਨਾ ਕੈਫ ਨੇ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਜਨਮ ਦਿਨ ਮਨਾਉਣ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਵਿੱਚ ਉਸ ਨੇ ਆਪਣੇ ਅੱਠ ਮਹੀਨਿਆਂ ਦੇ ਪੁੱਤਰ ਵਿਹਾਨ ਕੌਸ਼ਲ ਦੀ ਝਲਕ ਦਿਖਾਈ ਹੈ। ਅਦਾਕਾਰਾ ਨੇ 16 ਜੁਲਾਈ ਨੂੰ ਆਪਣਾ 43ਵਾਂ...

  • fb
  • twitter
  • whatsapp
  • whatsapp
Advertisement

ਅਦਾਕਾਰਾ ਕੈਟਰੀਨਾ ਕੈਫ ਨੇ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਜਨਮ ਦਿਨ ਮਨਾਉਣ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਵਿੱਚ ਉਸ ਨੇ ਆਪਣੇ ਅੱਠ ਮਹੀਨਿਆਂ ਦੇ ਪੁੱਤਰ ਵਿਹਾਨ ਕੌਸ਼ਲ ਦੀ ਝਲਕ ਦਿਖਾਈ ਹੈ। ਅਦਾਕਾਰਾ ਨੇ 16 ਜੁਲਾਈ ਨੂੰ ਆਪਣਾ 43ਵਾਂ ਜਨਮ ਦਿਨ ਮਨਾਇਆ ਸੀ ਤੇ ਐਤਵਾਰ ਨੂੰ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ। ਉਸ ਨੇ ਇੰਸਟਾਗ੍ਰਾਮ ’ਤੇ ਇਸ ਸਮਾਗਮ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਮਾਂ ਬਣਨ ਤੋਂ ਬਾਅਦ ਇਹ ਉਸ ਦਾ ਪਹਿਲਾ ਜਨਮ ਦਿਨ ਸੀ। ਇਨ੍ਹਾਂ ਤਸਵੀਰਾਂ ਵਿੱਚ ਵਿੱਕੀ ਕੌਸ਼ਲ ਅਤੇ ਵਿਹਾਨ ਨਜ਼ਰ ਆ ਰਹੇ ਹਨ। ਹਾਲਾਂਕਿ ਇਨ੍ਹਾਂ ਤਸਵੀਰਾਂ ’ਚ ਬੱਚੇ ਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ। ਇਸ ਪੋਸਟ ’ਤੇ ਅਦਾਕਾਰਾ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਕੁਮੈਂਟ ਕੀਤੇ ਹਨ। ਇਸ ਪੋਸਟ ਨਾਲ ਕੈਟਰੀਨਾ ਨੇ ਮਾਂ ਬਣਨ ਦੇ ਅਹਿਸਾਸ ਲਈ ਇੱਕ ਭਾਵੁਕ ਨੋਟ ਵੀ ਲਿਖਿਆ ਹੈ। ਉਨ੍ਹਾਂ ਲਿਖਿਆ ਕਿਹਾ ਇਹ ਸਭ ਤੋਂ ਅਨਮੋਲ ਤੋਹਫ਼ਾ ਹੈ। ਅਦਾਕਾਰਾ ਨੇ ਇਸ ਮੌਕੇ ਨੂੰ ਆਪਣਾ ਸਭ ਤੋਂ ਵਧੀਆ ਜਨਮ ਦਿਨ ਦੱਸਿਆ ਅਤੇ ਆਪਣੇ ਪਤੀ ਲਈ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ ‘ਤੁਸੀਂ ਇੰਨੇ ਵੀ ਮਾੜੇ ਨਹੀਂ...’। ਵਿੱਕੀ ਕੌਸ਼ਲ ਨੇ 16 ਜੁਲਾਈ ਨੂੰ ਕੈਟਰੀਨਾ ਨਾਲ ਤਸਵੀਰ ਸਾਂਝੀ ਕਰਦੇ ਹੋਏ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ।

ਉਨ੍ਹਾਂ ਦੇ ਘਰ 7 ਨਵੰਬਰ 2025 ਨੂੰ ਵਿਹਾਨ ਦਾ ਜਨਮ ਹੋਇਆ ਸੀ। ਕੈਟਰੀਨਾ ਕੈਫ ਆਖ਼ਰੀ ਵਾਰ ਵਿਜੇ ਸੇਤੂਪਤੀ ਨਾਲ ਫਿਲਮ ‘ਮੈਰੀ ਕ੍ਰਿਸਮਸ’ ਵਿੱਚ ਨਜ਼ਰ ਆਈ ਸੀ। ਮਾਂ ਬਣਨ ਤੋਂ ਬਾਅਦ ਉਹ ਅਜੇ ਫਿਲਮਾਂ ਵਿੱਚ ਵਾਪਸੀ ਕਰਨ ਜਾ ਰਹੀ ਹੈ। ਦੂਜੇ ਪਾਸੇ, ਵਿੱਕੀ ਕੌਸ਼ਲ ਫਿਲਮ ‘ਲਵ ਐਂਡ ਵਾਰ’ ਦੀ ਤਿਆਰੀ ਕਰ ਰਹੇ ਹਨ।

Advertisement

Advertisement
Advertisement
×