DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਟਰੀਨਾ ਅਤੇ ਵਿੱਕੀ ਇਕੱਠੇ ਨਜ਼ਰ ਆਏ

ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਪੁੱਤਰ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ’ਤੇ ਇਕੱਠੇ ਨਜ਼ਰ ਆਏ। ਵਿੱਕੀ ਅਤੇ ਕੈਟਰੀਨਾ ਦੀ ਜੋੜੀ ਨੂੰ ਐਤਵਾਰ ਸ਼ਾਮ ਮੁੰਬਈ ਵਿੱਚ ਇਕੱਠੇ ਦੇਖਿਆ ਗਿਆ। ਇਹ ਜੋੜੀ ਐਤਵਾਰ ਸ਼ਾਮ ਮੁੰਬਈ ਦੇ...

  • fb
  • twitter
  • whatsapp
  • whatsapp
Advertisement

ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਪੁੱਤਰ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ’ਤੇ ਇਕੱਠੇ ਨਜ਼ਰ ਆਏ। ਵਿੱਕੀ ਅਤੇ ਕੈਟਰੀਨਾ ਦੀ ਜੋੜੀ ਨੂੰ ਐਤਵਾਰ ਸ਼ਾਮ ਮੁੰਬਈ ਵਿੱਚ ਇਕੱਠੇ ਦੇਖਿਆ ਗਿਆ। ਇਹ ਜੋੜੀ ਐਤਵਾਰ ਸ਼ਾਮ ਮੁੰਬਈ ਦੇ ਹਵਾਈ ਅੱਡੇ ’ਤੇ ਨਜ਼ਰ ਆਈ। ਉਨ੍ਹਾਂ ਨੇ ਸਾਧਾਰਨ ਪਰ ਫੱਬਦਾ ਪਹਿਰਾਵਾ ਪਾਇਆ ਹੋਇਆ ਸੀ। ਕੈਟਰੀਨਾ ਨੇ ਕਾਲੇ ਰੰਗ ਦਾ ਓਵਰਸਾਈਜ਼ ਕੋਟ, ਕਾਲੀ ਪੈਂਟ ਅਤੇ ਸਨੀਕਰਜ਼ ਪਹਿਨੇ ਹੋਏ ਸਨ। ਉਸ ਨੇ ਕਾਲੇ ਰੰਗ ਦੀਆਂ ਐਨਕਾਂ ਵੀ ਲਾਈਆਂ ਹੋਈਆਂ ਸਨ। ਇਸੇ ਤਰ੍ਹਾਂ ਵਿੱਕੀ ਨੇ ਕਾਲੀ ਟੀ-ਸ਼ਰਟ ਅਤੇ ਟਰਾਊਜ਼ਰ ਦੇ ਨਾਲ ਭੂਰੇ ਰੰਗ ਦੀ ਜੈਕੇਟ, ਟੋਪੀ ਅਤੇ ਸਨੀਕਰਜ਼ ਪਾਏ ਹੋਏ ਸਨ। ਉਨ੍ਹਾਂ ਦੇ ਇਸ ਦੌਰੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ। ਪ੍ਰਸ਼ੰਸਕਾਂ ਨੇ ਇਸ ’ਤੇ ਪਿਆਰ ਭਰੀਆਂ ਟਿੱਪਣੀਆਂ ਕੀਤੀਆਂ ਹਨ। ਮਾਂ ਬਣਨ ਤੋਂ ਬਾਅਦ ਕੈਟਰੀਨਾ ਜ਼ਿਆਦਾਤਰ ਜਨਤਕ ਸਮਾਗਮਾਂ ਤੋਂ ਦੂਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਜੋੜੀ ਦੇ ਘਰ 7 ਨਵੰਬਰ 2025 ਨੂੰ ਪੁੱਤਰ ਨੇ ਜਨਮ ਲਿਆ ਸੀ। ਉਸ ਦਾ ਨਾਮ ਵਿਹਾਨ ਕੌਸ਼ਲ ਰੱਖਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ੀ ਸਾਂਝੀ ਕੀਤੀ ਸੀ। ਜਨਵਰੀ ਵਿੱਚ ਦੋਵਾਂ ਨੇ ਸੋਸ਼ਲ ਮੀਡੀਆ ’ਤੇ ਪਾਈ ਸਾਂਝੀ ਪੋਸਟ ਰਾਹੀਂ ਆਪਣੇ ਪੁੱਤਰ ਦੇ ਨਾਮ ਦਾ ਖ਼ੁਲਾਸਾ ਕੀਤਾ ਸੀ। ਉਸ ਤਸਵੀਰ ਵਿੱਚ ਕੈਟਰੀਨਾ ਅਤੇ ਵਿੱਕੀ ਨੇ ਆਪਣੇ ਬੱਚੇ ਦਾ ਛੋਟਾ ਜਿਹਾ ਹੱਥ ਫੜਿਆ ਹੋਇਆ ਸੀ। ਵਿੱਕੀ ਅਤੇ ਕੈਟਰੀਨਾ ਦਾ ਵਿਆਹ 9 ਦਸੰਬਰ 2021 ਨੂੰ ਰਾਜਸਥਾਨ ਵਿੱਚ ਹੋਇਆ ਸੀ।

Advertisement
Advertisement
×