DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕਾਰਤਿਕ ਆਰੀਅਨ ਨੇ ਮਹਾਕਾਲੇਸ਼ਵਰ ਮੰਦਰ ਮੱਥਾ ਟੇਕਿਆ

ਅਦਾਕਾਰ ਕਾਰਤਿਕ ਆਰੀਅਨ ਨੇ ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਪਵਿੱਤਰ ਮਹਾਕਾਲੇਸ਼ਵਰ ਮੰਦਰ ਦੇ ਦਰਸ਼ਨ ਕੀਤੇ। ਇਥੇ ਉਸ ਨੇ ਪੂਜਾ ਕੀਤੀ ਅਤੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਅਧਿਆਤਮਿਕ ਪਲ ਦੀ ਝਲਕ ਸਾਂਝੀ ਕੀਤੀ। ਉਸ ਦੇ ਅਧਿਕਾਰਤ ਇੰਸਟਾਗ੍ਰਾਮ ਖਾਤੇ ‘ਤੇ...

  • fb
  • twitter
  • whatsapp
  • whatsapp
Advertisement

ਅਦਾਕਾਰ ਕਾਰਤਿਕ ਆਰੀਅਨ ਨੇ ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਪਵਿੱਤਰ ਮਹਾਕਾਲੇਸ਼ਵਰ ਮੰਦਰ ਦੇ ਦਰਸ਼ਨ ਕੀਤੇ। ਇਥੇ ਉਸ ਨੇ ਪੂਜਾ ਕੀਤੀ ਅਤੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਅਧਿਆਤਮਿਕ ਪਲ ਦੀ ਝਲਕ ਸਾਂਝੀ ਕੀਤੀ। ਉਸ ਦੇ ਅਧਿਕਾਰਤ ਇੰਸਟਾਗ੍ਰਾਮ ਖਾਤੇ ‘ਤੇ ਸਾਂਝੀ ਕੀਤੀ ਪੋਸਟ ਨੇ ਬਹੁਤ ਘੱਟ ਸਮੇਂ ਵਿੱਚ ਪ੍ਰਸ਼ੰਸਕਾਂ ਦਾ ਭਰਪੂਰ ਧਿਆਨ ਆਪਣੇ ਵੱਲ ਖਿੱਚਿਆ।

ਤਸਵੀਰ ਵਿੱਚ ਆਰੀਅਨ ਰਾਤ ਵੇਲੇ ਰੌਸ਼ਨੀਆਂ ਨਾਲ ਜਗਮਗਾਉਂਦੇ ਮਹਾਕਾਲੇਸ਼ਵਰ ਮੰਦਰ ਦੇ ਸਾਹਮਣੇ ਖੜ੍ਹਿਆ ਹੈ ਅਤੇ ਉਸ ਦੇ ਹੱਥ ਜੁੜੇ ਹੋਏ ਹਨ। ਮੱਥੇ ’ਤੇ ਰਵਾਇਤੀ ਤਿਲਕ ਲੱਗਾ ਹੈ। ਉਸ ਨੇ ਹੱਥ ਜੋੜਨ ਵਾਲੇ ਇਮੋਜੀ ਦੇ ਨਾਲ ‘‘ਜੈ ਮਹਾਕਾਲ’’ ਲਿਖਿਆ। ਪ੍ਰਸ਼ੰਸਕਾਂ ਨੇ ਪੋਸਟ ਦੇ ਕੁਮੈਂਟ ਸੈਕਸ਼ਨ ਨੂੰ ਦਿਲ ਵਾਲੇ ਇਮੋਜੀ ਅਤੇ ‘ਹਰ ਹਰ ਮਹਾਦੇਵ’ ਦੇ ਜੈਕਾਰਿਆਂ ਨਾਲ ਭਰ ਦਿੱਤਾ। ਕਈ ਪ੍ਰਸ਼ੰਸਕਾਂ ਨੇ ਆਰੀਅਨ ਨੂੰ ‘ਸਾਡਾ ਚੈਂਪੀਅਨ’ ਕਹਿ ਕੇ ਸੰਬੋਧਨ ਕੀਤਾ ਅਤੇ ਫਿਲਮ ‘ਚੰਦੂ ਚੈਂਪੀਅਨ’ ਵਿੱਚ ਉਸ ਦੇ ਦਮਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।

Advertisement

Advertisement
Advertisement
×