DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੋਡੇ ਦੀ ਸਰਜਰੀ ਮਗਰੋਂ ਕਾਰਤਿਕ ਨੇ ਪੋਸਟ ਪਾਈ

ਅਦਾਕਾਰ ਕਾਰਤਿਕ ਆਰਿਅਨ ਨੇ ਫਿਲਮ ਨਿਰਮਾਤਾ ਕਬੀਰ ਖ਼ਾਨ ਦੀ ਆਉਣ ਵਾਲੀ ਸਪੋਰਟਸ ਡਰਾਮਾ ਫਿਲਮ ਦੇ ਸੈੱਟ ’ਤੇ ਸੱਟ ਲੱਗਣ ਮਗਰੋਂ ਗੋਡੇ ਦੀ ਸਰਜਰੀ ਕਰਵਾਉਣ ਤੋਂ ਬਾਅਦ ਪਹਿਲੀ ਸੋਸ਼ਲ ਮੀਡੀਆ ਪੋਸਟ ਪਾਈ ਹੈ। ਅਦਾਕਾਰ ਨੂੰ ਫਿਲਮ ਦੇ ਐਕਸ਼ਨ ਸੀਨ ਦੀ ਸ਼ੂਟਿੰਗ...

  • fb
  • twitter
  • whatsapp
  • whatsapp
Advertisement

ਅਦਾਕਾਰ ਕਾਰਤਿਕ ਆਰਿਅਨ ਨੇ ਫਿਲਮ ਨਿਰਮਾਤਾ ਕਬੀਰ ਖ਼ਾਨ ਦੀ ਆਉਣ ਵਾਲੀ ਸਪੋਰਟਸ ਡਰਾਮਾ ਫਿਲਮ ਦੇ ਸੈੱਟ ’ਤੇ ਸੱਟ ਲੱਗਣ ਮਗਰੋਂ ਗੋਡੇ ਦੀ ਸਰਜਰੀ ਕਰਵਾਉਣ ਤੋਂ ਬਾਅਦ ਪਹਿਲੀ ਸੋਸ਼ਲ ਮੀਡੀਆ ਪੋਸਟ ਪਾਈ ਹੈ। ਅਦਾਕਾਰ ਨੂੰ ਫਿਲਮ ਦੇ ਐਕਸ਼ਨ ਸੀਨ ਦੀ ਸ਼ੂਟਿੰਗ ਕਰਦਿਆਂ ਸੱਟ ਲੱਗੀ ਸੀ। ਇਸ ਮਗਰੋਂ ਉਸ ਦੀ ਮੁੰਬਈ ਦੇ ਹਸਪਤਾਲ ਵਿੱਚ ਸਰਜਰੀ ਹੋਈ ਸੀ ਅਤੇ ਹੁਣ ਉਹ ਘਰ ਵਿੱਚ ਆਰਾਮ ਕਰ ਰਿਹਾ ਹੈ।

ਕਾਰਤਿਕ ਨੇ ਇੰਸਟਾਗ੍ਰਾਮ ’ਤੇ ਪੋਸਟ ਵਿੱਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਅਦਾਕਾਰ ਸੱਟ ਲੱਗੀ ਲੱਤ ’ਤੇ ਗੋਡੇ ਦਾ ਬ੍ਰੇਸ ਪਾਈ ਨਜ਼ਰ ਆ ਰਿਹਾ ਹੈ, ਜਦਕਿ ਉਸ ਨੇ ਦੂਜੀ ਤਸਵੀਰ ’ਤੇ ਲਿਖਿਆ, ‘ਫੁੱਟ ਆਊਟ ਆਫ ਸਰਵਿਸ’। ਕਾਰਤਿਕ ਨੇ ਹਸਪਤਾਲ ਦੀ ਬਲੈਕ ਐਂਡ ਵ੍ਹਾਈਟ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਬਿਸਤਰੇ ’ਤੇ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਉਸ ਦੇ ਖੱਬੇ ਹੱਥ ’ਤੇ ਕੈਨੁਲਾ ਲੱਗੀ ਹੋਈ ਹੈ। ਕਾਰਤਿਕ ਨੇ ਪੋਸਟ ਵਿੱਚ ਨਿਰਦੇਸ਼ਕ ਕਬੀਰ ਖ਼ਾਨ ਦੇ ਡਾਇਲੌਗ ਦਾ ਹਵਾਲਾ ਦਿੰਦਿਆਂ ਲਿਖਿਆ, ‘‘ਕਬੀਰ ਸਰ ਨੇ ਕਿਹਾ, ਬ੍ਰੇਕ ਏ ਲੈੱਗ’ ਅਤੇ ਇਹ ਦੇਖੋ।’’ ਕਬੀਰ ਖ਼ਾਨ ਨੇ ਪੋਸਟ ’ਤੇ ਮਜ਼ਾਕੀਆ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਰ ਗੱਲ ਨੂੰ ਇੰਨੀ ਗੰਭੀਰਤਾ ਨਾਲ ਨਾ ਲਿਆ ਜਾਵੇ। ਇਸ ਤੋਂ ਪਹਿਲਾਂ ਕਾਰਤਿਕ ਦੇ ਬੁਲਾਰੇ ਨੇ ਸਰਜਰੀ ਸਫ਼ਲ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਸੀ ਕਿ ਕਾਰਤਿਕ ਘਰ ਪਰਤ ਆਇਆ ਹੈ ਅਤੇ ਠੀਕ ਹੋਣ ਮਗਰੋਂ ਉਹ ਜਲਦੀ ਸੈੱਟ ’ਤੇ ਪਰਤੇਗਾ।

Advertisement

Advertisement
Advertisement
×