DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਰੀਨਾ ਕਪੂਰ ਬਿਹਤਰੀਨ ਅਦਾਕਾਰਾ: ਅਨੁਪਮ ਖੇਰ

ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਹਵਾਈ ਜਹਾਜ਼ ਵਿੱਚ ਅਦਾਕਾਰਾ ਕਰੀਨਾ ਕਪੂਰ ਖ਼ਾਨ ਨਾਲ ਹੋਈ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਐਤਵਾਰ ਨੂੰ ਅਦਾਕਾਰ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਤਸਵੀਰਾਂ ਦੇ ਨਾਲ ਨਾਲ ਅਦਾਕਾਰਾ ਦੇ ਫਿਲਮੀ ਸਫ਼ਰ ਦੀ ਸ਼ਲਾਘਾ ਕੀਤੀ।...

  • fb
  • twitter
  • whatsapp
  • whatsapp
Advertisement

ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਹਵਾਈ ਜਹਾਜ਼ ਵਿੱਚ ਅਦਾਕਾਰਾ ਕਰੀਨਾ ਕਪੂਰ ਖ਼ਾਨ ਨਾਲ ਹੋਈ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਐਤਵਾਰ ਨੂੰ ਅਦਾਕਾਰ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਤਸਵੀਰਾਂ ਦੇ ਨਾਲ ਨਾਲ ਅਦਾਕਾਰਾ ਦੇ ਫਿਲਮੀ ਸਫ਼ਰ ਦੀ ਸ਼ਲਾਘਾ ਕੀਤੀ। ਅਦਾਕਾਰ ਖੇਰ ਨੇ ਕਰੀਨਾ ਨਾਲ ਆਪਣੀ ਪਹਿਲੀ ਫਿਲਮ ‘ਰਫਿਊਜ਼ੀ’ ਦੇ ਦਿਨਾਂ ਨੂੰ ਯਾਦ ਕੀਤਾ। ਇਸ ਫਿਲਮ ਵਿੱਚ ਉਨ੍ਹਾਂ ਨੇ ਜਾਨ ਮੁਹੰਮਦ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਆਪਣੀ ਪੋਸਟ ਵਿੱਚ ਲਿਖਿਆ ਕਿ 25 ਸਾਲ ਪਹਿਲਾਂ ਜੇ ਪੀ ਦੱਤਾ ਦੇ ਸੈੱਟ ’ਤੇ ਪਹਿਲੀ ਮੁਲਾਕਾਤ ਤੋਂ ਲੈ ਕੇ ਹੁਣ ਤਕ ਉਨ੍ਹਾਂ ਨੇ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੂੰ ਠਰ੍ਹੰਮੇ ਅਤੇ ਤਨਦੇਹੀ ਨਾਲ ਕੰਮ ਕਰਦਿਆਂ ਦੇਖਿਆ ਹੈ। ਉਨ੍ਹਾਂ ਕਿਹਾ ਕਿ ਅਦਾਕਾਰਾ ਵਿੱਚ ਅੱਜ ਵੀ ਚੰਗੇ ਕਿਰਦਾਰ ਲਈ ‘ਖਿੱਚ’ ਅਤੇ ਸਾਦਗੀ ਬਰਕਰਾਰ ਹੈ। ਸਾਲ 2000 ਵਿੱਚ ਆਈ ‘ਰਫਿਊਜ਼ੀ’ ਕਰੀਨਾ ਕਪੂਰ ਅਤੇ ਅਭਿਸ਼ੇਕ ਬੱਚਨ ਦੀ ਪਹਿਲੀ ਫਿਲਮ ਸੀ। ਖੇਰ ਨੇ ਅਦਾਕਾਰਾ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਸ ਦੇ ਬਿਹਤਰੀਨ ਭਵਿੱਖ ਦੀ ਕਾਮਨਾ ਕੀਤੀ।

Advertisement
Advertisement
×