DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਰਨ ਜੌਹਰ ਬਣਾਏਗਾ ਰਾਅ ਦੇ ਸੰਸਥਾਪਕ ਕਾਓ ’ਤੇ ਫਿਲਮ

ਧਰਮਾ ਪ੍ਰੋਡਕਸ਼ਨ ਅਤੇ ਲੀਓ ਮੀਡੀਆ ਕਲੈਕਟਿਵ ਨੇ ਆਰ ਐਂਡ ਏ ਡਬਲਿਊ (ਰਾਅ) ਦੇ ਸੰਸਥਾਪਕ ਰਮੇਸ਼ਵਰ ਨਾਥ ਕਾਓ ’ਤੇ ਆਧਾਰਿਤ ਫਿਲਮ ਲਈ ਹੱਥ ਮਿਲਾਇਆ ਹੈ। ਫਿਲਮ ਦੀ ਰਿਲੀਜ਼ ਮਿਤੀ 11 ਅਗਸਤ 2028 ਤੈਅ ਕੀਤੀ ਗਈ ਹੈ। ਕੇਸਰੀ, ਰਾਜ਼ੀ ਅਤੇ ਸ਼ੇਰਸ਼ਾਹ ਵਰਗੀਆਂ...

  • fb
  • twitter
  • whatsapp
  • whatsapp
Advertisement

ਧਰਮਾ ਪ੍ਰੋਡਕਸ਼ਨ ਅਤੇ ਲੀਓ ਮੀਡੀਆ ਕਲੈਕਟਿਵ ਨੇ ਆਰ ਐਂਡ ਏ ਡਬਲਿਊ (ਰਾਅ) ਦੇ ਸੰਸਥਾਪਕ ਰਮੇਸ਼ਵਰ ਨਾਥ ਕਾਓ ’ਤੇ ਆਧਾਰਿਤ ਫਿਲਮ ਲਈ ਹੱਥ ਮਿਲਾਇਆ ਹੈ। ਫਿਲਮ ਦੀ ਰਿਲੀਜ਼ ਮਿਤੀ 11 ਅਗਸਤ 2028 ਤੈਅ ਕੀਤੀ ਗਈ ਹੈ। ਕੇਸਰੀ, ਰਾਜ਼ੀ ਅਤੇ ਸ਼ੇਰਸ਼ਾਹ ਵਰਗੀਆਂ ਫਿਲਮਾਂ ਤੋਂ ਬਾਅਦ ਕਰਨ ਜੌਹਰ ਇੱਕ ਹੋਰ ਅਜਿਹੇ ਮਹਾਨ ਨਾਇਕ ਦੀ ਕਹਾਣੀ ਵੱਡੇ ਪਰਦੇ ’ਤੇ ਲਿਆਉਣ ਲਈ ਤਿਆਰ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।

ਭਰੋਸੇਯੋਗ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਧਰਮਾ ਪ੍ਰੋਡਕਸ਼ਨ ਲੀਓ ਮੀਡੀਆ ਕਲੈਕਟਿਵ ਨਾਲ ਮਿਲ ਕੇ ਰਾਅ (ਜੋ 1968 ਵਿੱਚ ਸਥਾਪਤ ਹੋਈ ਸੀ) ਦੇ ਸੰਸਥਾਪਕ ਰਮੇਸ਼ਵਰ ਨਾਥ ਕਾਓ ’ਤੇ ਫਿਲਮ ਬਣਾ ਰਿਹਾ ਹੈ। ਫਿਲਹਾਲ ਇਹ ਫਿਲਮ ਜਿਸ ਦਾ ਨਾਮ ਤੈਅ ਨਹੀਂ ਹੋਇਆ, ਨੂੰ 11 ਅਗਸਤ 2028 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਯੋਜਨਾ ਹੈ। ਨਿਰਮਾਤਾਵਾਂ ਨੇ ਅੱਜ ਇਸ ਫਿਲਮ ਦਾ ਐਲਾਨ ਕੀਤਾ ਹੈ। ਜੌਹਰ ਨੇ ਕਿਹਾ, ‘‘ਲੀਓ ਮੀਡੀਆ ਦੋ ਸਾਲਾਂ ਤੋਂ ਬਹੁਤ ਮਿਹਨਤ ਅਤੇ ਜਨੂੰਨ ਨਾਲ ਇਸ ਕਹਾਣੀ ’ਤੇ ਖੋਜ ਕਰ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਫਿਲਮ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਦਿਲਚਸਪ ਕਹਾਣੀ ਬਣੇ। ਅਸੀਂ ਸਾਰੇ ਇਸ ਕੰਮ ਨੂੰ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਹਾਂ।’’ ਜਾਸੂਸੀ ਅਤੇ ਐਕਸ਼ਨ ਨਾਲ ਭਰਪੂਰ ਇਹ ਵੱਡੇ ਪੱਧਰ ਦੀ ਫਿਲਮ ਨਿਤਿਨ ਗੋਖਲੇ ਦੀ ਕਿਤਾਬ ‘ਜੈਂਟਲਮੈਨ ਸਪਾਈਮਾਸਟਰ’ ’ਤੇ ਆਧਾਰਿਤ ਹੈ। ਫਿਲਮ ਦੀ ਕਾਸਟਿੰਗ, ਨਿਰਦੇਸ਼ਕ ਅਤੇ ਹੋਰ ਵੇਰਵੇ ਫਿਲਹਾਲ ਗੁਪਤ ਰੱਖੇ ਗਏ ਹਨ ਪਰ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਕੋਈ ਵੱਡਾ ਸਿਤਾਰਾ ਇਸ ਪ੍ਰਾਜੈਕਟ ਵਿੱਚ ਕੰਮ ਕਰੇਗਾ।

Advertisement

Advertisement
Advertisement
×