DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

David Dhawan ਦੇ Retirement ਦੇ ਐਲਾਨ ਮਗਰੋਂ Karan Johar ਹੋਇਆ ਭਾਵੁਕ

ਬੌਲੀਵੁੱਡ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਡੇਵਿਡ ਧਵਨ ਵੱਲੋਂ ਫਿਲਮ ਜਗਤ ਤੋਂ ਸੰਨਿਆਸ ਲੈਣ ਦੇ ਐਲਾਨ ਤੋਂ ਬਾਅਦ ਫਿਲਮਕਾਰ ਕਰਨ ਜੌਹਰ ਕਾਫੀ ਭਾਵੁਕ ਨਜ਼ਰ ਆਇਆ। ਮੁੰਬਈ ਵਿੱਚ ਸਮਾਗਮ ਦੌਰਾਨ ਧਵਨ ਨੇ ਦੱਸਿਆ ਕਿ ਆਉਣ ਵਾਲੀ ਫਿਲਮ ‘ਹੈ ਜਵਾਨੀ ਤੋ ਇਸ਼ਕ ਹੋਨਾ...

  • fb
  • twitter
  • whatsapp
  • whatsapp
featured-img featured-img
ਕਰਨ ਜੌਹਰ
Advertisement

ਬੌਲੀਵੁੱਡ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਡੇਵਿਡ ਧਵਨ ਵੱਲੋਂ ਫਿਲਮ ਜਗਤ ਤੋਂ ਸੰਨਿਆਸ ਲੈਣ ਦੇ ਐਲਾਨ ਤੋਂ ਬਾਅਦ ਫਿਲਮਕਾਰ ਕਰਨ ਜੌਹਰ ਕਾਫੀ ਭਾਵੁਕ ਨਜ਼ਰ ਆਇਆ। ਮੁੰਬਈ ਵਿੱਚ ਸਮਾਗਮ ਦੌਰਾਨ ਧਵਨ ਨੇ ਦੱਸਿਆ ਕਿ ਆਉਣ ਵਾਲੀ ਫਿਲਮ ‘ਹੈ ਜਵਾਨੀ ਤੋ ਇਸ਼ਕ ਹੋਨਾ ਹੈ’ ਉਸ ਦੇ ਨਿਰਦੇਸ਼ਨ ਸਫ਼ਰ ਦੀ ਆਖਰੀ ਫਿਲਮ ਹੋਵੇਗੀ। ਇਸ ਫਿਲਮ ਵਿੱਚ ਉਸ ਦਾ ਪੁੱਤਰ ਵਰੁਣ ਧਵਨ, ਮ੍ਰਿਣਾਲ ਠਾਕੁਰ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਕਰਨ ਨੇ ਅੱਜ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਭਾਵੁਕ ਸੁਨੇਹਾ ਸਾਂਝਾ ਕਰਦਿਆਂ ਲਿਖਿਆ ਕਿ ਉਹ ਡੇਵਿਡ ਧਵਨ ਦੀ ਪਾਰਟੀ ਵਿੱਚ ਗਿਆ ਸੀ, ਜਿੱਥੇ ਉਸ ਨੂੰ ਇਸ ਫ਼ੈਸਲੇ ਬਾਰੇ ਪਤਾ ਲੱਗਾ। ਉਸ ਨੇ ਡੇਵਿਡ ਧਵਨ ਨੂੰ ਫ਼ਿਲਮਾਂ ਦੀ ਨਵੀਂ ਤਰ੍ਹਾਂ ਦੀ ਵੰਨਗੀ ਸਿਰਜਣ ਵਾਲਾ ਨਿਰਦੇਸ਼ਕ ਦੱਸਦਿਆਂ ਕਿਹਾ ਕਿ ਡੇਵਿਡ ਦੇ ਸੰਨਿਆਸ ਦੀ ਖ਼ਬਰ ਸੁਣ ਕੇ ਉਸ ਦਾ ਮਨ ਉਦਾਸ ਹੋ ਗਿਆ। ਉਸ ਨੇ ਲਿਖਿਆ ਕਿ ਡੇਵਿਡ ਧਵਨ ਸੰਸਥਾ ਵਾਂਗ ਹੈ ਜਿਸ ਤੋਂ ਬਹੁਤ ਸਾਰੇ ਫ਼ਿਲਮਸਾਜ਼ਾਂ ਨੇ ਪ੍ਰੇਰਨਾ ਲਈ ਅਤੇ ਪੂਰਾ ਫਿਲਮ ਜਗਤ ਉਸ ਦਾ ਸਤਿਕਾਰ ਕਰਦਾ ਹੈ। ‘ਹੈ ਜਵਾਨੀ ਤੋਂ ਇਸ਼ਕ ਹੋਨਾ ਹੈ’ 5 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦੀ ਕਹਾਣੀ ਜਸ (ਵਰੁਣ ਧਵਨ) ਅਤੇ ਬਾਣੀ (ਮ੍ਰਿਣਾਲ ਠਾਕੁਰ) ਦੇ ਪੰਜ ਸਾਲ ਪੁਰਾਣੇ ਰਿਸ਼ਤੇ ਅਤੇ ਪਰਿਵਾਰ ਯੋਜਨਾਬੰਦੀ ਨੂੰ ਲੈ ਕੇ ਉਨ੍ਹਾਂ ਦੇ ਵੱਖਰੇ ਵਿਚਾਰਾਂ ਦੁਆਲੇ ਘੁੰਮਦੀ ਹੈ। ਇਸ ਫਿਲਮ ਦਾ ਨਿਰਮਾਣ ਰਮੇਸ਼ ਤੌਰਾਨੀ ਦੀ ਟਿਪਸ ਫਿਲਮਜ਼ ਅਤੇ ਗੌਰਵ ਬੋਸ ਦੀ ਮੈਕਸੀਮਿਲੀਅਨ ਫਿਲਮਜ਼ ਨੇ ਕੀਤਾ ਹੈ।

Advertisement

Advertisement
Advertisement
×