ਕਰਨ ਨੇ ਪਿਤਾ ਸਨੀ ਦਿਓਲ ਪ੍ਰਤੀ ਸਨੇਹ ਜਤਾਇਆ
ਅਦਾਕਾਰ ਕਰਨ ਦਿਓਲ ਨੇ ਅੱਜ ਫਾਦਰਜ਼ ਡੇਅ ਮੌਕੇ ਆਪਣੇ ਪਿਤਾ, ਅਭਿਨੇਤਾ ਸਨੀ ਦਿਓਲ ਲਈ ਇੱਕ ਬੇਹੱਦ ਭਾਵੁਕ ਅਤੇ ਦਿਲ ਨੂੰ ਛੂਹ ਲੈਣ ਵਾਲਾ ਸੰਦੇਸ਼ ਸਾਂਝਾ ਕੀਤਾ। ਕਰਨ ਨੇ ਆਪਣੇ ਪਿਤਾ ਨਾਲ ਕੰਮ ਕਰਨ ਦੇ ਅਨੁਭਵ ’ਤੇ ਆਪਣੇ ਜਜ਼ਬਾਤ ਸਾਂਝੇ ਕੀਤੇ...
Advertisement
ਅਦਾਕਾਰ ਕਰਨ ਦਿਓਲ ਨੇ ਅੱਜ ਫਾਦਰਜ਼ ਡੇਅ ਮੌਕੇ ਆਪਣੇ ਪਿਤਾ, ਅਭਿਨੇਤਾ ਸਨੀ ਦਿਓਲ ਲਈ ਇੱਕ ਬੇਹੱਦ ਭਾਵੁਕ ਅਤੇ ਦਿਲ ਨੂੰ ਛੂਹ ਲੈਣ ਵਾਲਾ ਸੰਦੇਸ਼ ਸਾਂਝਾ ਕੀਤਾ। ਕਰਨ ਨੇ ਆਪਣੇ ਪਿਤਾ ਨਾਲ ਕੰਮ ਕਰਨ ਦੇ ਅਨੁਭਵ ’ਤੇ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ। ਉਸ ਨੇ ਕਿਹਾ, ‘‘14 ਅਗਸਤ 2026 ਉਹ ਪਲ ਹੋਵੇਗਾ ਜਦੋਂ ਮੇਰਾ ਇਹ ਸੁਪਨਾ ਸੱਚ ਹੋਵੇਗਾ ਅਤੇ ਮੈਨੂੰ ਫਿਲਮ ‘ਬਟਵਾਰਾ 1947’ ਵਿੱਚ ਆਪਣੇ ਪਾਪਾ ਨਾਲ ਸਕਰੀਨ ਸਾਂਝੀ ਕਰਨ ਦਾ ਮੌਕਾ ਮਿਲੇਗਾ।’’ ਇਸ ਪੋਸਟ ਦੇ ਨਾਲ ਅਦਾਕਾਰ ਨੇ ਕੁਝ ਅਣਦੇਖੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਬਟਵਾਰਾ 1947’ ਦੇ ਸੈੱਟ ’ਤੇ ਲਈਆਂ ਗਈਆਂ ਜਾਪਦੀਆਂ ਹਨ। ਸਨੀ ਦਿਓਲ ਨੇ ਵੀ ਇਸ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਮੈਂਟ ਕੀਤਾ, ‘ਲਵ ਯੂ ਬੇਟਾ’, ਜਦਕਿ ਬੌਬੀ ਦਿਓਲ ਨੇ ਵੀ ਕਮੈਂਟ ਸੈਕਸ਼ਨ ਵਿੱਚ ਪਿਆਰ ਜਤਾਇਆ।
Advertisement
Advertisement
×
