ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ‘ਪੀ-ਪੌਪ ਕਲਚਰ ਇੰਡੀਆ ਟੂਰ 2026’ ਦਾ ਆਗਾਜ਼ ਨਵੀਂ ਦਿੱਲੀ ਵਿੱਚ ਸ਼ੋਅ ਨਾਲ ਕੀਤਾ। ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 75,000 ਤੋਂ ਵੱਧ ਪ੍ਰਸ਼ੰਸਕਾਂ ਨੇ ਇਸ ਸ਼ੋਅ ਦਾ ਆਨੰਦ ਮਾਣਿਆ। ਔਜਲਾ ਨੇ ਭੀੜ ਦੇ ਉੱਪਰੋਂ ਜ਼ਿਪ-ਲਾਈਨ ਰਾਹੀਂ ‘ਆਨ ਟੌਪ’ ਗੀਤ ਗਾਉਂਦਿਆਂ ਐਂਟਰੀ ਕੀਤੀ, ਜਿਸ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਸ਼ੋਅ ਤੋਂ ਬਾਅਦ ਔਜਲਾ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਕੀ ਇਹ ਤੁਹਾਨੂੰ ‘ਸੋਲਡ ਆਊਟ’ ਲੱਗ ਰਿਹਾ ਹੈ? ਦਿੱਲੀ ਸ਼ਟਡਾਊਨ।’’ ਸ਼ੋਅ ਤੋਂ ਪਹਿਲਾਂ ਔਜਲਾ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਰੇਖਾ ਗੁਪਤਾ ਨੇ ਗਾਇਕ ਦੀ ਕਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਲਾਕਾਰ ਸਿਰਫ਼ ਪੇਸ਼ਕਾਰੀ ਨਹੀਂ ਦਿੰਦੇ, ਸਗੋਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਦੇ ਹਨ। ਔਜਲਾ ਦਾ ਇਹ ਟੂਰ ਦੇਸ਼ ਭਰ ਦੇ 11 ਸ਼ਹਿਰਾਂ ਵਿੱਚ ਚੱਲੇਗਾ। ਦਿੱਲੀ ਤੋਂ ਬਾਅਦ ਉਹ ਮੁੰਬਈ, ਪੁਣੇ, ਅਹਿਮਦਾਬਾਦ, ਚੰਡੀਗੜ੍ਹ, ਇੰਦੌਰ, ਬੰਗਲੂਰੂ, ਕੋਲਕਾਤਾ, ਜੈਪੁਰ, ਲਖਨਊ ਅਤੇ ਲੁਧਿਆਣਾ ਵਿੱਚ ਆਪਣੇ ਫਨ ਦਾ ਮੁਜ਼ਾਹਰਾ ਕਰੇਗਾ। ਮੁੰਬਈ ਅਤੇ ਪੁਣੇ ਵਿੱਚ ਹੋਲੀ ਦੇ ਵਿਸ਼ੇਸ਼ ਸ਼ੋਅ ਵੀ ਰੱਖੇ ਗਏ ਹਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
×

