ਕਾਜੋਲ ਦੇ ਪਹਿਰਾਵੇ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ
ਬੌਲੀਵੁੱਡ ਅਦਾਕਾਰਾ ਕਾਜੋਲ ਨੇ ਮੁੰਬਈ ਦੇ ਹਵਾਈ ਅੱਡੇ ’ਤੇ ਆਪਣੀ ਬੋਲਡ ਟਰੈਵਲ ਦਿੱਖ ਨਾਲ ਸਭ ਦਾ ਧਿਆਨ ਖਿੱਚਿਆ। ਉਸ ਨੇ ਲਾਲ ਰੰਗ ਦੀ ਹਾਈ ਵੇਸਟ ਪੈਂਟ ਨਾਲ ਸੱਪ ਦੇ ਪ੍ਰਿੰਟ ਵਾਲਾ ਟੌਪ ਪਾਇਆ ਹੋਇਆ ਸੀ। ਅਦਾਕਾਰਾ ਨੇ ਮੋਟੇ ਤਲੇ ਵਾਲੇ...
ਬੌਲੀਵੁੱਡ ਅਦਾਕਾਰਾ ਕਾਜੋਲ ਨੇ ਮੁੰਬਈ ਦੇ ਹਵਾਈ ਅੱਡੇ ’ਤੇ ਆਪਣੀ ਬੋਲਡ ਟਰੈਵਲ ਦਿੱਖ ਨਾਲ ਸਭ ਦਾ ਧਿਆਨ ਖਿੱਚਿਆ। ਉਸ ਨੇ ਲਾਲ ਰੰਗ ਦੀ ਹਾਈ ਵੇਸਟ ਪੈਂਟ ਨਾਲ ਸੱਪ ਦੇ ਪ੍ਰਿੰਟ ਵਾਲਾ ਟੌਪ ਪਾਇਆ ਹੋਇਆ ਸੀ। ਅਦਾਕਾਰਾ ਨੇ ਮੋਟੇ ਤਲੇ ਵਾਲੇ ਚਿੱਟੇ ਰੰਗ ਦੇ ਸਨੀਕਰਜ਼ ਪਾਏ ਹੋਏ ਸਨ। ਉਸ ਵੱਲੋਂ ਚੁੱਕੀ ਹੋਰ ਸਮੱਗਰੀ ਨੇ ਵੀ ਸਭ ਦਾ ਧਿਆਨ ਖਿੱਚਿਆ। ਅਦਾਕਾਰਾ ਨੇ ਚਿੱਟੇ ਫਰੇਮ ਵਾਲੀਆਂ ਗੋਲ ਆਕਾਰ ਦੀਆਂ ਧੁੱਪ ਵਾਲੀਆਂ ਐਨਕਾਂ ਲਾਈਆਂ ਹੋਈਆਂ ਸਨ। ਹੱਥ ਵਿੱਚ ਕਾਲੇ ਰੰਗ ਦਾ ਬੈਗ ਫੜਿਆ ਹੋਇਆ ਸੀ। ਉਸ ਨੇ ਜ਼ਿਆਦਾ ਮੇਕਅੱਪ ਨਹੀਂ ਸੀ ਕੀਤਾ ਹੋਇਆ। ਅਦਾਕਾਰਾ ਨੂੰ ਸਾਲ 2024 ਦੀ ਫਿਲਮ ‘ਦੋ ਪੱਤੀ’ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਵਿੱਚ ਉਸ ਨੇ ਜੁੜਵਾਂ ਭੈਣਾਂ ਨਾਲ ਜੁੜੇ ਰਹੱਸਮਈ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਅਧਿਕਾਰੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਸ ਨੂੰ ‘ਮਾਂ’ ਵਿੱਚ ਵੀ ਦੇਖਿਆ ਗਿਆ ਸੀ। ਇਸ ਦਾ ਨਿਰਦੇਸ਼ਨ ਵਿਸ਼ਾਲ ਫੁਰੀਆ ਨੇ ਕੀਤਾ ਸੀ ਅਤੇ ਨਿਰਮਾਣ ਅਜੇ ਦੇਵਗਨ ਫਿਲਮਜ਼ ਵੱਲੋਂ ਕੀਤਾ ਗਿਆ ਸੀ। ਇਹ ਇੱਕ ਡਰਾਉਣੀ-ਡਰਾਮਾ ਫਿਲਮ ਸੀ। ਇਹ ਇੱਕ ਅਜਿਹੀ ਮਾਂ ਦੀ ਕਹਾਣੀ ’ਤੇ ਆਧਾਰਿਤ ਸੀ ਜੋ ਦੂਰ ਸਥਿਤ ਪਿੰਡ ਵਿੱਚ ਰਹਿੰਦੀ ਹੈ ਅਤੇ ਦੈਵੀ ਤਾਕਤਾਂ ਤੋਂ ਆਪਣੇ ਬੱਚੇ ਦੀ ਰੱਖਿਆ ਕਰਨ ਲਈ ਸੰਘਰਸ਼ ਕਰਦੀ ਹੈ।

