ਕਾਜੋਲ ਨੇ ਬੇਟੇ ਯੁਗ ਲਈ ਭਾਵੁਕ ਸੁਨੇਹਾ ਸਾਂਝਾ ਕੀਤਾ
ਬੌਲੀਵੁੱਡ ਅਦਾਕਾਰਾ ਕਾਜੋਲ ਅਤੇ ਅਜੇ ਦੇਵਗਨ ਨੇ ਆਪਣੇ ਬੇਟੇ ਯੁਗ ਦੇਵਗਨ ਦੇ 16ਵੇਂ ਜਨਮ ਦਿਨ ’ਤੇ ਸੋਸ਼ਲ ਮੀਡੀਆ ’ਤੇ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਉਨ੍ਹਾਂ ਨੇ ਪਿਆਰ ਭਰੇ ਸੁਨੇਹੇ ਲਿਖ ਕੇ ਇਸ ਗੱਲ ’ਤੇ ਹੈਰਾਨੀ ਜਤਾਈ ਕਿ ਉਨ੍ਹਾਂ...
ਬੌਲੀਵੁੱਡ ਅਦਾਕਾਰਾ ਕਾਜੋਲ ਅਤੇ ਅਜੇ ਦੇਵਗਨ ਨੇ ਆਪਣੇ ਬੇਟੇ ਯੁਗ ਦੇਵਗਨ ਦੇ 16ਵੇਂ ਜਨਮ ਦਿਨ ’ਤੇ ਸੋਸ਼ਲ ਮੀਡੀਆ ’ਤੇ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਉਨ੍ਹਾਂ ਨੇ ਪਿਆਰ ਭਰੇ ਸੁਨੇਹੇ ਲਿਖ ਕੇ ਇਸ ਗੱਲ ’ਤੇ ਹੈਰਾਨੀ ਜਤਾਈ ਕਿ ਉਨ੍ਹਾਂ ਦਾ ਬੇਟਾ ਕਿੰਨੀ ਜਲਦੀ ਵੱਡਾ ਹੋ ਗਿਆ ਹੈ। ਕਾਜੋਲ ਨੇ ਇੰਸਟਾਗ੍ਰਾਮ ’ਤੇ ਯੁਗ ਨਾਲ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ਅਤੇ ਆਪਣੇ ਬੇਟੇ ਨੂੰ ਛੋਟੇ ਬੱਚੇ ਤੋਂ ਜਵਾਨ ਹੁੰਦਿਆਂ ਦੇਖਣ ਦੇ ਅਨੁਭਵ ਬਾਰੇ ਲਿਖਿਆ। ਉਨ੍ਹਾਂ ਲਿਖਿਆ, ‘‘ਯਕੀਨ ਨਹੀਂ ਹੁੰਦਾ ਕਿ ਯੁਗ ਐਨਾ ਵੱਡਾ ਹੋ ਗਿਆ ਹੈ...। ਕਿਉਂਕਿ ਜਦ ਵੀ ਮੈਂ ਉਸ ਨੂੰ ਦੇਖਦੀ ਹਾਂ, ਮੈਨੂੰ ਹਾਲੇ ਵੀ ਉਹ ਛੋਟਾ ਜਿਹਾ ਬੱਚਾ ਹੀ ਲੱਗਦਾ ਹੈ।’’ ਅਦਾਕਾਰਾ ਨੇ ਕਿਹਾ ਕਿ ਭਾਵੇਂ ਉਹ ਜਾਣਦੀ ਹੈ ਕਿ ਯੁਗ ਹੁਣ ‘ਲੰਮਾ ਤੇ ਤਕੜਾ’ ਹੋ ਗਿਆ ਹੈ, ਪਰ ਉਸ ਨੂੰ ਉਹ ਆਪਣੇ ਨਿੱਕੇ ਯੁਗ ਵਾਂਗ ਹੀ ਦੇਖੇਗੀ। ਕਾਜੋਲ ਨੇ ਉਸ ਦੇ ਚੰਗੇ ਇਨਸਾਨ ਵਜੋਂ ਵੱਡੇ ਹੋਣ ਦੀ ਕਾਮਨਾ ਵੀ ਕੀਤੀ ਜੋ ਹਿੰਮਤ ਤੇ ਨਰਮੀ ਨਾਲ ਜ਼ਿੰਦਗੀ ਦਾ ਸਾਹਮਣਾ ਕਰੇ।
ਕਾਜੋਲ ਨੇ ਲਿਖਿਆ, ‘‘ਮੈਂ ਅੱਜ ਤੁਹਾਡੇ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਕਾਮਨਾ ਕਰਦੀ ਹਾਂ... ਮੇਰੇ ਕੁਝ ਡਰ ਵੀ ਹਨ ਪਰ ਜ਼ਿਆਦਾਤਰ ਉਮੀਦਾਂ ਹਨ ਕਿ ਤੁਸੀਂ ਚੰਗੇ ਇਨਸਾਨ ਬਣ ਕੇ ਵੱਡੇ ਹੋਵੋਗੇ। ਉਹ ਵਿਅਕਤੀ ਜੋ ਜ਼ਿੰਦਗੀ ਦੀ ਹਰ ਮੁਸ਼ਕਲ ਦਾ ਸਾਹਮਣਾ ਹਿੰਮਤ ਨਾਲ ਕਰੇਗਾ ਅਤੇ ਸਭ ਤੋਂ ਅਹਿਮ ਦਿਲ ਵਿੱਚ ਹਮਦਰਦੀ ਵੀ ਰੱਖੇਗਾ। ਆਪਣੇ ਆਪ ਲਈ ਅਤੇ ਸਮੁੱਚੀ ਦੁਨੀਆ ਲਈ... ਤੁਸੀਂ ਉੱਚੀ ਉਡਾਰੀ ਭਰੋ ਅਤੇ ਖੁੱਲ੍ਹ ਕੇ ਜ਼ਿੰਦਗੀ ਬਤੀਤ ਕਰੋ ਮੇਰੇ ਪਿਆਰੇ। ਮੈਂ ਤੁਹਾਨੂੰ ਤੁਹਾਡੀ ਸੋਚ ਤੋਂ ਕਿਤੇ ਵੱਧ ਪਿਆਰ ਕਰਦੀ ਹਾਂ।’’

