DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕਾਜੋਲ ਨੇ ਮਾਪਿਆਂ ਲਈ ਭਾਵੁਕ ਸੁਨੇਹਾ ਸਾਂਝਾ ਕੀਤਾ

ਫਿਲਮ ਅਦਾਕਾਰਾ ਕਾਜੋਲ ਨੇ ਅਮਰੀਕਾ ਵਿੱਚ ਜੁਲਾਈ ਦੇ ਹਰ ਚੌਥੇ ਐਤਵਾਰ ਮਨਾਏ ਜਾਣ ਵਾਲੇ ਨੈਸ਼ਨਲ ਪੇਰੈਂਟਸ ਡੇਅ ਮੌਕੇ ਦਿਲ ਨੂੰ ਛੂਹ ਲੈਣ ਵਾਲਾ ਸੁਨੇਹਾ ਸਾਂਝਾ ਕੀਤਾ ਹੈ। ਕਾਜੋਲ ਨੇ ਕਿਹਾ ਕਿ ਮਾਂ ਬਣਨ ਨਾਲ ਉਸ ਨੂੰ ਉਸ ਨਿਸ਼ਕਾਮ ਪਿਆਰ ਅਤੇ...

  • fb
  • twitter
  • whatsapp
  • whatsapp
Advertisement

ਫਿਲਮ ਅਦਾਕਾਰਾ ਕਾਜੋਲ ਨੇ ਅਮਰੀਕਾ ਵਿੱਚ ਜੁਲਾਈ ਦੇ ਹਰ ਚੌਥੇ ਐਤਵਾਰ ਮਨਾਏ ਜਾਣ ਵਾਲੇ ਨੈਸ਼ਨਲ ਪੇਰੈਂਟਸ ਡੇਅ ਮੌਕੇ ਦਿਲ ਨੂੰ ਛੂਹ ਲੈਣ ਵਾਲਾ ਸੁਨੇਹਾ ਸਾਂਝਾ ਕੀਤਾ ਹੈ। ਕਾਜੋਲ ਨੇ ਕਿਹਾ ਕਿ ਮਾਂ ਬਣਨ ਨਾਲ ਉਸ ਨੂੰ ਉਸ ਨਿਸ਼ਕਾਮ ਪਿਆਰ ਅਤੇ ਭਾਵਨਾ ਨੂੰ ਡੂੰਘਾਈ ਨਾਲ ਸਮਝਣ ਦਾ ਮੌਕਾ ਮਿਲਿਆ ਹੈ ਜੋ ਮਾਤਾ-ਪਿਤਾ ਮਹਿਸੂਸ ਕਰਦੇ ਹਨ। ਉਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਲਿਖਿਆ, ‘‘ਹੈੱਪੀ ਪੇਰੈਂਟਸ ਡੇਅ.. ਅਸੀਂ ਸਾਰੇ ਹੁਣ ਮਾਤਾ-ਪਿਤਾ ਹਾਂ ਅਤੇ ਮਾਤਾ-ਪਿਤਾ ਹੋਣ ਦੀ ਅਸਲ ਜ਼ਿੰਮੇਵਾਰੀ ਕੀ ਹੁੰਦੀ ਹੈ, ਇਹ ਉਦੋਂ ਤੱਕ ਸਮਝ ਨਹੀਂ ਆਉਂਦਾ ਜਦੋਂ ਤੱਕ ਅਜਿਹਾ ਤੁਹਾਡੇ ਨਾਲ ਨਹੀਂ ਹੁੰਦਾ.. ਅਤੇ ਤੁਹਾਨੂੰ ਕਦੇ ਪਤਾ ਨਹੀਂ ਲਗਦਾ ਕਿ ਤੁਹਾਡੇ ਮਾਤਾ-ਪਿਤਾ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ ਅਤੇ ਤੁਹਾਡੇ ਲਈ ਕਿੰਨੀਆਂ ਕੁਰਬਾਨੀਆਂ ਦਿੰਦੇ ਹਨ, ਜਦੋਂ ਤੱਕ ਤੁਸੀਂ ਖ਼ੁਦ ਇਸ ਦੌਰ ਵਿੱਚੋਂ ਨਹੀਂ ਗੁਜ਼ਰਦੇ।’’

ਕਾਜੋਲ ਨੇ ਆਪਣੇ ਮਾਤਾ-ਪਿਤਾ ਦੇ ਨਿਸ਼ਕਾਮ ਪਿਆਰ ਅਤੇ ਕੁਰਬਾਨੀਆਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਕਾਜੋਲ ਦੇ ਧੀ ਨਾਇਸਾ ਅਤੇ ਪੁੱਤਰ ਯੁਗ ਹਨ। ਉਹ ਅਦਾਕਾਰਾ ਤਨੁਜਾ ਅਤੇ ਸ਼ੋਮੂ ਮੁਖਰਜੀ ਦੀ ਵੱਡੀ ਧੀ ਹੈ। ਉਸ ਦੀ ਛੋਟੀ ਭੈਣ ਦਾ ਨਾਮ ਤਨੀਸ਼ਾ ਹੈ।

Advertisement

Advertisement
Advertisement
×