DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕਾਜੋਲ ਨੇ 52ਵਾਂ ਜਨਮ ਦਿਨ ਮਨਾਇਆ

ਬੌਲੀਵੁੱਡ ਅਦਾਕਾਰਾ ਕਾਜੋਲ ਨੇ ਅੱਜ ਆਪਣਾ 52ਵਾਂ ਜਨਮ ਦਿਨ ਮਨਾਇਆ। ਉਨ੍ਹਾਂ ਪ੍ਰਸ਼ੰਸਕਾਂ ਨਾਲ ਆਪਣੇ ਖਾਸ ਦਿਨ ਦਾ ‘ਪਹਿਲਾ ਅਤੇ ਸਭ ਤੋਂ ਲਾਹੇਵੰਦ ਤੋਹਫ਼ਾ ‘ਡੰਬਲਜ਼ ਦੀ ਜੋੜੀ’ ਸਾਂਝੀ ਕਰ ਕੇ ਮਨਾਇਆ। ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀਜ਼ ’ਤੇ ਤਸਵੀਰ ਨਾਲ ਲਿਖਿਆ, ‘‘ਦਿਨ ਦਾ...

  • fb
  • twitter
  • whatsapp
  • whatsapp
Advertisement

ਬੌਲੀਵੁੱਡ ਅਦਾਕਾਰਾ ਕਾਜੋਲ ਨੇ ਅੱਜ ਆਪਣਾ 52ਵਾਂ ਜਨਮ ਦਿਨ ਮਨਾਇਆ। ਉਨ੍ਹਾਂ ਪ੍ਰਸ਼ੰਸਕਾਂ ਨਾਲ ਆਪਣੇ ਖਾਸ ਦਿਨ ਦਾ ‘ਪਹਿਲਾ ਅਤੇ ਸਭ ਤੋਂ ਲਾਹੇਵੰਦ ਤੋਹਫ਼ਾ ‘ਡੰਬਲਜ਼ ਦੀ ਜੋੜੀ’ ਸਾਂਝੀ ਕਰ ਕੇ ਮਨਾਇਆ।

ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀਜ਼ ’ਤੇ ਤਸਵੀਰ ਨਾਲ ਲਿਖਿਆ, ‘‘ਦਿਨ ਦਾ ਪਹਿਲਾ ਅਤੇ ਸਭ ਤੋਂ ਲਾਹੇਵੰਦ ਤੋਹਫ਼ਾ। ਇਸ ਜਸ਼ਨ ਵਿੱਚ ਸ਼ਾਮਲ ਹੁੰਦਿਆਂ ਉਨ੍ਹਾਂ ਦੀ ਛੋਟੀ ਭੈਣ ਤਨੀਸ਼ਾ ਮੁਖਰਜੀ ਨੇ ਦੋਵਾਂ ਭੈਣਾਂ ਦੀ ਇਕੱਠਿਆਂ ਹੱਸਦਿਆਂ ਹੋਇਆਂ ਦੀ ਤਸਵੀਰ ਸਾਂਝੀ ਕੀਤੀ ਅਤੇ ਕਾਜੋਲ ਨੂੰ ਜਨਮ ਦਿਨ ਦਾ ਪਿਆਰ ਭਰਿਆ ਸੁਨੇਹਾ ਦਿੱਤਾ। ਤਨੀਸ਼ਾ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਮੇਰੀ ਪਿਆਰੀ ਕੈਡੀ, ਅਸੀਂ ਜ਼ਿੰਦਗੀ ਭਰ ਇਸੇ ਤਰ੍ਹਾਂ ਹੱਸਦੇ ਰਹੀਏ! ਜਨਮ ਦਿਨ ਮੁਬਾਰਕ ਮੇਰੀ ਸੋਹਣੀ ਭੈਣ। ਤੁਹਾਨੂੰ ਪਿਆਰ ਕਰਦੀ ਹਾਂ!’

Advertisement

5 ਅਗਸਤ 1974 ਨੂੰ ਜੰਮੀ ਕਾਜੋਲ ਹਿੰਦੀ ਸਿਨੇਮਾ ਦੀਆਂ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ 1992 ਵਿੱਚ ਫ਼ਿਲਮ ‘ਬੇਖੁਦੀ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਫਿਰ ‘ਬਾਜ਼ੀਗਰ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਗੁਪਤ’, ‘ਕੁਛ ਕੁਛ ਹੋਤਾ ਹੈ’, ‘ਕਭੀ ਖੁਸ਼ੀ ਕਭੀ ਗ਼ਮ’, ‘ਫਨਾ’, ‘ਮਾਈ ਨੇਮ ਇਜ਼ ਖਾਨ’, ‘ਸਲਾਮ ਵੈਂਕੀ’, ‘ਮਾਂ’ ਅਤੇ ‘ਸਰਜ਼ਮੀਂ’ ਵਰਗੀਆਂ ਫ਼ਿਲਮਾਂ ਨਾਲ ਵੱਡੀ ਸਫ਼ਲਤਾ ਹਾਸਲ ਕੀਤੀ। ਫ਼ਿਲਮਾਂ ਤੋਂ ਇਲਾਵਾ ਕਾਜੋਲ ਨੇ ਅਦਾਕਾਰਾ ਅਤੇ ਲੇਖਕ ਟਵਿੰਕਲ ਖੰਨਾ ਨਾਲ ਮਿਲ ਕੇ ‘ਟੂ ਮੱਚ ਵਿਦ ਕਾਜੋਲ ਐਂਡ ਟਵਿੰਕਲ’ ਨਾਮੀ ਟੌਕ ਸ਼ੋਅ ਦੀ ਮੇਜ਼ਬਾਨੀ ਵੀ ਕੀਤੀ। -ਏਐੱਨਆਈ

Advertisement

Advertisement
×