ਠੰਢ ਵਿੱਚ ਜੋੜਾਂ ਦਾ ਦਰਦ ਅਤੇ ਉਪਾਅ

ਠੰਢ ਵਿੱਚ ਜੋੜਾਂ ਦਾ ਦਰਦ ਅਤੇ ਉਪਾਅ

ਅਨਿਲ ਧੀਰ

ਅਨਿਲ ਧੀਰ

ਲਾਈਫ ਸਟਾਈਲ ਨਾਲ ਜੁੜੀ ਜੋੜਾਂ ਦੇ ਦਰਦ ਦੀ ਆਮ ਸਮੱਸਿਆ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਠੰਢ ਦੇ ਮੌਸਮ ਵਿਚ ਦਰਦਾਂ ਦਾ ਅਸਰ ਬੱਚੇ, ਨੌਜਵਾਨ, ਔਰਤਾਂ ਅਤੇ ਬਜ਼ੁਰਗਾਂ ਵਿਚ ਆਮ ਦੇਖਿਆ ਜਾ ਰਿਹਾ ਹੈ। ਬਰਫਵਾਰੀ ਵਾਲੇ ਦੇਸ਼ਾਂ ਵਿਚ ਬਰਫਵਾਰੀ ਦੌਰਾਨ ਸੜਕ ਹਾਦਸੇ, ਸਲਿੱਪ ਹੋਣ ਨਾਲ ਸੱਟਾਂ, ਵਰਕ ਪਲੇਸ ’ਤੇ ਲਗਾਤਾਰ ਲਿਫਟਿੰਗ ਨਾਲ, ਉਠਣ-ਬੈਠਣ ਕਾਰਨ ਪਿੱਠ ਦਰਦ ਲੰਬੇ ਸਮੇਂ ਤੱਕ ਵਿਅਕਤੀ ਨੂੰ ਪ੍ਰੇਸ਼ਾਨ ਕਰਦਾ ਹੈ।

ਕੈਨੇਡੀਅਨ ਸਰਵੇ ਮੁਤਾਬਕ 65 ਫ਼ੀਸਦ ਯਾਨਿ ਕੁਲ 6.5 ਮਿਲੀਅਨ ਕੇਵਲ ਔਰਤਾਂ ਦਰਦਾਂ ਦੇ ਘੇਰੇ ਵਿੱਚ ਹਨ। ਅਮਰੀਕਾ ਵਿਚ ਗਠੀਏ ਦਾ ਦਰਦ 4 ਵਿੱਚੋਂ ਇੱਕ 60 ਸਾਲ ਤੋਂ ਵੱਧ, 65 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਵੱਧ ਉਮਰ ਵਿਚ ਹਰ ਦੋ ਵਿੱਚੋਂ ਇੱਕ ਨੂੰ ਗਠੀਏ ਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ। ਸਰੀਰ ਅੰਦਰ ਜੋੜਾਂ ਤੇ ਮਾਸਪੇਸ਼ੀਆਂ ਸਬੰਧੀ 150 ਤੋਂ ਵੱਧ ਬਿਮਾਰੀਆਂ ਦੇ ਸਿੰਡਰੋਮ ਪ੍ਰਗਤੀਸ਼ੀਲ਼ ਹੋਣ ਕਰਕੇ ਅਤੇ ਸੰਯੁਕਤ ਰੋਗ ਸਰੀਰਕ ਅਪਾਹਜਤਾ, ਜੋੜ ’ਤੇ ਮਸਕੁਲਰ ਰੋਗ ਦੇ ਨਤੀਜੇ ਵਜੋਂ ਵਿਅਕਤੀ ਦਰਦ ਮਹਿਸੂਸ ਕਰਦਾ ਹੈ।

ਦਰਦ ਗਰਦਨ, ਮੋਢੇ, ਬਾਹਾਂ-ਹੱਥ, ਪਿੱਠ, ਗੋਡੇ, ਲੱਤਾਂ ਤੇ ਪੈਰਾਂ ਦੇ ਜੋੜਾਂ ਅੰਦਰ ਕਿਤੇ ਵੀ ਹੋਵੇ ਆਮ ਆਦਮੀ ਦਾ ਰੁਝੇਵਾਂ ਖੜ੍ਹਨ ਵਰਗਾ ਹੋ ਜਾਂਦਾ ਹੈ। ਦਰਦਾਂ ਦੀ ਹਾਲਤ ਵਿੱਚ ਆਦਮੀ ਦਾ ਉਠਣਾ- ਬੈਠਣਾ, ਖੜ੍ਹੇ ਹੋਣਾ, ਚਲਣਾ-ਫਿਰਨਾ ਤੇ ਕਰਵਟ ਲੈਣਾ ਔਖਾ ਹੋ ਜਾਂਦਾ ਹੈ। ਕੰਮ ’ਤੇ ਅਤੇ ਘਰ ਵਿੱਚ ਗਲਤ ਤਰੀਕੇ ਨਾਲ ਵਸਤਾਂ ਚੁੱਕਣ ਅਤੇ ਰੱਖਣ ਨਾਲ ਵੀ ਅਚਾਨਕ ਦਰਦ ਸ਼ੁਰੂ ਹੋ ਜਾਂਦਾ ਹੈ। ਘੱਟ ਅਤੇ ਤੇਜ਼ ਦਰਦ ਵਿੱਚ ਜੋੜਾਂ ਅੰਦਰ ਅਕੜਾਹਟ, ਸੋਜਸ਼ ਤੇ ਲਾਲੀ ਦਿਸਦੀ ਹੈ। ਆਦਮੀ ਨੂੰ ਮਾਨਸਿਕ-ਸਰੀਰਕ ਕਮਜ਼ੋਰੀ, ਥਕਾਵਟ, ਖਾਣ-ਪੀਣ ਨੂੰ ਦਿਲ ਨਾ ਕਰਨਾ, ਕਦੇ-ਕਦੇ ਬੁਖਾਰ ਵੀ ਹੋ ਜਾਂਦਾ ਹੈ। ਵੱਧ ਰਿਹਾ ਮੋਟਾਪਾ ਵੀ ਜੋੜਾਂ ਅੰਦਰ ਦਰਦ ਵਧਾ ਦਿੰਦਾ ਹੈ। ਦਰਦਾਂ ਦੀ ਆਮ ਹਾਲਤ ਵਿੱਚ ਵਿਅਕਤੀ ਰੋਜ਼ਾਨਾ ਸੈਰ ਦੇ ਨਾਲ-ਨਾਲ ਅੱਗੇ ਲਿਖੇ ਉਪਾਅ ਕਰ ਸਕਦਾ ਹੈ:

• ਡਾਈਟੀਸ਼ਿਅਨ ਦੀ ਸਲਾਹ ਨਾਲ ਘੱਟ ਕੈਲਰੀ ਵਾਲੀ ਖੁਰਾਕ ਸ਼ਾਮਲ ਕਰਕੇ ਸਭ ਤੋਂ ਪਹਿਲਾਂ ਆਪਣਾ ਵਜ਼ਨ ਘਟਾਓ। ਆਪਣਾ ਵਰਕ ਆਊਟ ਫੀਜ਼ੀਓ ਮਾਹਿਰ ਦੀ ਸਲਾਹ ਨਾਲ ਕਰੋ। ਹੌਲੀ-ਹੌਲੀ ਹਰਬਲ ਪੇਨ-ਕੇਅਰ ਜਾਂ ਸੈਸਮੇ ਆਇਲ ਨਾਲ ਮਾਲਿਸ਼ ਕਰਕੇ ਮਿੱਠਾ-ਮਿੱਠਾ ਸੇਕ ਵੀ ਦੇ ਸਕਦੇ ਹੋ। ਠੰਢ ’ਚ ਹੀਟ-ਪੈਡ ਦੀ ਵਰਤੋਂ ਵੀ ਕਰ ਸਕਦੇ ਹੋ।

• ਠੰਢੇ ਮੌਸਮ ਵਿਚ ਔਰਤਾਂ ਨੂੰ ਰੋਜ਼ਾਨਾ ਸੌਣ ਵੇਲੇ 1 ਚਮਚਾ ਸ਼ੁੱਧ ਬਦਾਮ ਤੇਲ, ਗਰਮ ਦੁੱਧ ਦੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ।

•ਕਿਸੇ ਵੀ ਸ਼ਕਲ ਵਿਚ ਤੰਬਾਕੂ ਦੇ ਇਸਤੇਮਾਲ ਤੋਂ ਬਚੋ। ਤੰਬਾਕੂ ਜੁੜੇ ਟਿਸ਼ੂਆਂ ਵਿਚ ਤਨਾਅ ਪੈਦਾ ਕਰਕੇ ਦਰਦ ਵਧਾਉਂਦਾ ਹੈ।

• ਖੁਰਾਕ ਵਿੱਚ ਮਸਾਲੇਦਾਰ, ਤਲੀਆਂ, ਖੱਟੀਆਂ, ਕੋਲਡ ਡ੍ਰਿੰਕਸ ਤੇ ਆਈਸਕ੍ਰੀਮ ਦੀ ਵਰਤੋਂ ਘੱਟ ਕਰੋ। ਘੱਟ ਕੈਲਰੀ ਵਾਲੀ ਪੌਸ਼ਟਿਕ ਖੁਰਾਕ ਸ਼ਾਮਲ ਕਰੋ। ਗਰਮ ਅਜਵਾਇਣ ਵਾਲਾ ਪਾਣੀ, ਮਿਕਸ ਵੈਜੀਟੇਬਲ ਤੇ ਚਿਕਨ ਸੂਪ ਪੀਓ। ਰਸੋਈ ਵਿੱਚ ਆਲਿਵ ਆਇਲ, ਸਰੋਂ ਤੇ ਤਿਲਾਂ ਦਾ ਤੇਲ, ਸਲਾਦ ਵਿੱਚ ਤਾਜ਼ੇ ਅਦਰਕ ਦਾ ਇਸਤੇਮਾਲ ਕਰੋ।

• ਠੰਢੇ ਮੌਸਮ ਵਿੱਚ ਮਿੱਠਾ ਸੰਤਰਾ, ਕੇਲਾ, ਪਪੀਤਾ, ਪਰੂਨ, ਫਿਗਸ, ਸ਼ਹਿਦ, ਅਦਰਕ, ਲਸਨ, ਤਾਜ਼ੀ ਹਲਦੀ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ।

• ਅਜਵਾਇਣ, ਜਿੰਜਰ, ਹਲਦੀ ਪਾਊਡਰ ਬਰਾਬਰ ਮਿਕਸ ਕਰਕੇ 1-2 ਗਰਾਮ ਸ਼ਹਿਦ ਮਿਲਾ ਕੇ ਸਵੇਰੇ, ਦੁਪਹਿਰ, ਸ਼ਾਮ ਲਗਾਤਾਰ ਇਸਤੇਮਾਲ ਕਰਨ ਨਾਲ ਆਰਾਮ ਮਿਲਦਾ ਹੈ।

• ਤਾਜ਼ੇ-ਮਿੱਠੇ ਅਨਾਨਾਸ ਦਾ ਜੂਸ, ਕਾਲੀ-ਮਿਰਚ ਪਾਊਡਰ ਮਿਕਸ ਕਰਕੇ ਬਿਨਾ ਆਇਸ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨ ਚਾਹੀਦਾ ਹੈ।

• ਆਯੁਰਵੈਦਿਕ ਸਪਲੀਮੈਂਟ ਮਹਾਯੋਗਰਾਜ ਗੁਗਲ, ਅਸ਼ਵਗੰਧਾ ਕੈਪਸੂਲ ਤੇ ਲਸਨ ਦੇ ਕੈਪਸੂਲ ਰੂਟੀਨ ਵਿਚ ਲੈ ਸਕਦੇ ਹੋ।

• ਲੰਬੇ ਸਾਹ ਲੈਣ ਦੀ ਕਿਰਿਆ ਵਾਰ-ਵਾਰ ਦੁਹਰਾਓ। ਲੰਬਾ ਸਾਹ ਕੁੱਝ ਸੈਕਿੰਡ ਰੋਕੋ ਅਤੇ ਹੌਲੀ-ਹੌਲੀ ਛੱਡਣ ਨਾਲ ਤਣਾਅ ਦੇ ਸੰਵੇਦਕਾਂ ਨੂੰ ਬੰਦ ਕਰ ਸਕਦਾ ਹੈ, ਜੋ ਸਰੀਰ ਅੰਦਰ ਮਾਸਪੇਸ਼ੀਆਂ ਨੂੰ ਕੱਸਦੇ ਹਨ। ਮੇਡੀਟੇਸ਼ਨ ਜਾਂ ਲੰਬੇ ਸਾਹ ਦੀ ਕਿਰਿਆ ਦੁਆਰਾ ਰੋਗੀ ਨੂੰ ਆਰਾਮ ਮਿਲਦਾ ਹੈ।

• ਵਰਕ-ਪਲੇਸ ’ਤੇ ਭਾਰੀ ਚੱਕ-ਥੱਲ ਸਹੀ ਢੰਗ ਤਰੀਕੇ ਨਾਲ ਕਰੋ। ਲੋੜ ਤੋਂ ਵੱਧ ਸਰੀਰ ਨੂੰ ਥਕਾ ਦੇਣ ਨਾਲ ਵੀ ਦਰਦ ਸ਼ੁਰੂ ਹੋ ਜਾਂਦਾ ਹੈ।

ਨੋਟ: ਆਪਣੀ ਮਰਜ਼ੀ ਨਾਲ ਦਰਦ ਨਾਸ਼ਕ ਦਵਾਈਆਂ ਲੰਬੇ ਸਮੇਂ ਤੱਕ ਨਾ ਲਵੋ। ਜ਼ਿਆਦਾ ਦਰਦਾਂ ਦੀ ਹਾਲਤ ਵਿਚ ਸਰੀਰਕ ਗਤੀਵਿਧੀ, ਕੋਈ ਵੀ ਵਰਕ-ਆਊਟ, ਯੋਗ, ਸਟਰੈਚਿੰਗ ਕਰਨ ਅਤੇ ਸਪਲੀਮੈਂਟ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹਿਰ

View All