DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

John Abraham ਨੇ ਮੁਫ਼ਤ ’ਚ ਦਿੱਤਾ 'Bharat Bhagya Vidhata' Title: ਕੰਗਨਾ

ਅਦਾਕਾਰਾ ਅਤੇ ਸਿਆਸਤਦਾਨ ਕੰਗਨਾ ਰਣੌਤ ਨੇ ਦੱਸਿਆ ਕਿ ਉਸ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ‘ਭਾਰਤ ਭਾਗਿਆ ਵਿਧਾਤਾ’ ਦੇ ਸਿਰਲੇਖ ਲਈ ਅਦਾਕਾਰ ਜੌਹਨ ਅਬਰਾਹਮ ਤੋਂ ਮਨਜ਼ੂਰੀ ਲਈ ਹੈ। ਮਨੋਜ ਤਪਾੜੀਆ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 12 ਜੂਨ ਨੂੰ ਸਿਨੇਮਾਘਰਾਂ...

  • fb
  • twitter
  • whatsapp
  • whatsapp
featured-img featured-img
ਮੁੰਬਈ ਵਿੱਚ ‘ਭਾਰਤ ਭਾਗਿਆ ਵਿਧਾਤਾ’ ਦਾ ਟ੍ਰੇਲਰ ਲਾਂਚ ਕਰਨ ਮੌਕੇ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ। -ਫੋਟੋ: ਪੀਟੀਆਈ
Advertisement

ਅਦਾਕਾਰਾ ਅਤੇ ਸਿਆਸਤਦਾਨ ਕੰਗਨਾ ਰਣੌਤ ਨੇ ਦੱਸਿਆ ਕਿ ਉਸ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ‘ਭਾਰਤ ਭਾਗਿਆ ਵਿਧਾਤਾ’ ਦੇ ਸਿਰਲੇਖ ਲਈ ਅਦਾਕਾਰ ਜੌਹਨ ਅਬਰਾਹਮ ਤੋਂ ਮਨਜ਼ੂਰੀ ਲਈ ਹੈ। ਮਨੋਜ ਤਪਾੜੀਆ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 12 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਇੱਥੇ ਫਿਲਮ ਦੇ ਟਰੇਲਰ ਲਾਂਚ ਮੌਕੇ ਕੰਗਨਾ ਨੇ ਦੱਸਿਆ ਕਿ ਜਦੋਂ ਇਹ ਫ਼ਿਲਮ ਉਸ ਕੋਲ ਆਈ ਤਾਂ ਇਸ ਦਾ ਨਾਂ ‘ਨਰਸਿਜ਼ ਆਫ ਕਾਮਾ’ ਰੱਖਿਆ ਗਿਆ ਸੀ ਪਰ ਕਹਾਣੀ ਸੁਣਨ ਮਗਰੋਂ ਉਸ ਨੂੰ ਮਹਿਸੂਸ ਹੋਇਆ ਕਿ ਇਹ ਦੇਸ਼ ਦੇ ਜਜ਼ਬੇ ਨੂੰ ਦਰਸਾਉਂਦੀ ਹੈ, ਇਸ ਲਈ ਇਸ ਦਾ ਨਾਂ ‘ਭਾਰਤ ਭਾਗਿਆ ਵਿਧਾਤਾ’ ਹੋਣਾ ਚਾਹੀਦਾ ਹੈ। ਜਦੋਂ ਪਤਾ ਲੱਗਾ ਕਿ ਇਹ ਨਾਂ ਪਹਿਲਾਂ ਹੀ ਜੌਹਨ ਅਬਰਾਹਮ ਨੇ ਰਜਿਸਟਰਡ ਕਰਵਾਇਆ ਹੋਇਆ ਹੈ, ਤਾਂ ਕੰਗਨਾ ਨੇ ਉਸ ਨਾਲ ਫੋਨ ’ਤੇ ਸੰਪਰਕ ਕੀਤਾ। ਜੌਨ ਨੇ ਬਿਨਾਂ ਕਿਸੇ ਦੇਰੀ ਦੇ ਉਸੇ ਦਿਨ ਇਹ ਨਾਂ ਉਸ ਨੂੰ ਮੁਫ਼ਤ ਵਿੱਚ ਦੇ ਦਿੱਤਾ। ਇਹ ਫਿਲਮ ਮੁੰਬਈ ਵਿੱਚ ਹੋਏ 26/11 ਦੇ ਅਤਿਵਾਦੀ ਹਮਲਿਆਂ ਦੌਰਾਨ ਕਾਮਾ ਹਸਪਤਾਲ ਵਿੱਚ ਵਾਪਰੀਆਂ ਘਟਨਾਵਾਂ ’ਤੇ ਆਧਾਰਿਤ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕਾਮਾ ਹਸਪਤਾਲ ਦੀਆਂ ਨਰਸਾਂ, ਵਾਰਡ ਬੁਆਏ, ਸਫ਼ਾਈ ਕਰਮਚਾਰੀਆਂ ਅਤੇ ਸੁਰੱਖਿਆ ਅਮਲੇ ਨੇ ਅਤਿਵਾਦ ਦੇ ਸਾਹਮਣੇ ਨਿਡਰਤਾ ਨਾਲ ਆਪਣੀ ਡਿਊਟੀ ਨਿਭਾਈ। ਫ਼ਿਲਮ ਵਿੱਚ ਗਿਰੀਜਾ ਓਕ, ਸਮਿਤਾ ਤਾਂਬੇ, ਅੰਮ੍ਰਿਤਾ ਨਾਮਦੇਵ, ਈਸ਼ਾ ਡੇ ਅਤੇ ਆਦਿੱਤਿਆ ਮਿਸ਼ਰਾ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ਕੰਗਨਾ ਅਤੇ ਜੌਹਨ ਨੇ ਸਾਲ 2013 ਵਿੱਚ ਫਿਲਮ ‘ਸ਼ੂਟਆਊਟ ਐਟ ਵਡਾਲਾ’ ਵਿੱਚ ਇਕੱਠਿਆਂ ਕੰਮ ਕੀਤਾ ਸੀ।

Advertisement

Advertisement
Advertisement
×