DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੈ ਭਾਨੂਸ਼ਾਲੀ ਤੇ ਮਾਹੀ ਵਿੱਜ ਵੱਲੋਂ 14 ਸਾਲਾਂ ਮਗਰੋਂ ਵੱਖ ਹੋਣ ਦਾ ਐਲਾਨ

ਛੋਟੇ ਪਰਦੇ ’ਤੇ ਮਕਬੂਲ ਜੋੜੀ ਜੈ ਭਾਨੂਸ਼ਾਲੀ ਅਤੇ ਮਾਹੀ ਵਿੱਜ ਨੇ ਵਿਆਹ ਦੇ ਲਗਪਗ 14 ਸਾਲ ਮਗਰੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸਾਂਝੇ ਬਿਆਨ ਰਾਹੀਂ ਆਪਣੇ ਪ੍ਰਸ਼ੰਸਕਾਂ ਵਾਸਤੇ ਇਹ ਖ਼ਬਰ ਸਾਂਝੀ ਕੀਤੀ ਹੈ। ਮਾਹੀ...

  • fb
  • twitter
  • whatsapp
  • whatsapp
featured-img featured-img
ਮੁੰਬਈ: ਛੋਟੇ ਪਰਦੇ ’ਤੇ ਮਕਬੂਲ ਜੋੜੀ ਜੈ ਭਾਨੂਸ਼ਾਲੀ ਅਤੇ ਮਾਹੀ ਵਿੱਜ ਨੇ ਵਿਆਹ ਦੇ ਲਗਪਗ 14 ਸਾਲ ਮਗਰੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸਾਂਝੇ ਬਿਆਨ ਰਾਹੀਂ ਆਪਣੇ ਪ੍ਰਸ਼ੰਸਕਾਂ ਵਾਸਤੇ ਇਹ ਖ਼ਬਰ ਸਾਂਝੀ ਕੀਤੀ ਹੈ। ਮਾਹੀ ਵਿੱਜ ‘ਲਾਗੀ ਤੁਝਸੇ ਲਗਨ’ ਅਤੇ ‘ਬਾਲਿਕਾ ਵਧੂ’ ਵਰਗੇ ਮਕਬੂਲ ਟੀ ਵੀ ਸ਼ੋਅ ਵਿੱਚ ਭੂਮਿਕਾ ਲਈ ਮਕਬੂਲ ਹੈ, ਜਦਕਿ ਜੈ ਭਾਨੂਸ਼ਾਲੀ ਟੀ ਵੀ ਲੜੀਵਾਰ ਅਤੇ ਰਿਐਲਿਟੀ ਸ਼ੋਅ ਦੀ ਜਾਣੀ-ਪਛਾਣੀ ਹਸਤੀ ਰਹੀ ਹੈ। ਛੋਟੇ ਪਰਦੇ ਅਤੇ ਬਾਹਰ ਲੰਮਾ ਸਮਾਂ ਮਕਬੂਲ ਰਹੀ ਜੋੜੀ ਨੇ ਜ਼ੋਰ ਦੇ ਕੇ ਕਿਹਾ ਕਿ ਵੱਖ ਹੋਣ ਦਾ ਫ਼ੈਸਲਾ ਦੋਵਾਂ ਦਾ ਸਾਂਝਾ ਹੈ ਅਤੇ ਸੋਚ-ਸਮਝ ਕੇ ਲਿਆ ਗਿਆ ਹੈ। ਜੈ ਅਤੇ ਮਾਹੀ ਨੇ ਅੱਜ ਆਪਣੇ ਇੰਸਟਾਗ੍ਰਾਮ ਪੇਜ ’ਤੇ ਪੋਸਟ ਵਿੱਚ ਕਿਹਾ, ‘‘ਅਸੀਂ ਵੱਖ ਹੋਣ ਦਾ ਫ਼ੈਸਲਾ ਲਿਆ ਹੈ, ਪਰ ਸ਼ਾਂਤੀ, ਵਿਕਾਸ ਅਤੇ ਸਤਿਕਾਰ ਵਰਗੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਾਂਗੇ।’’ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਫ਼ੈਸਲਾ ਦੋਵਾਂ ਦਾ ਸਾਂਝਾ ਹੈ ਅਤੇ ਇੱਕ-ਦੂਜੇ ਦੇ ਮਾਣ-ਸਤਿਕਾਰ ਵਜੋਂ ਲਿਆ ਗਿਆ ਹੈ। ਜੋੜੀ ਨੇ ਲਿਖਿਆ, ‘‘ਅੱਜ, ਅਸੀਂ ਜ਼ਿੰਦਗੀ ਨਾਮ ਦੇ ਇਸ ਸਫ਼ਰ ਵਿੱਚ ਵੱਖ ਹੋਣ ਦਾ ਫ਼ੈਸਲਾ ਲੈਂਦੇ ਹਾਂ, ਫਿਰ ਵੀ ਇੱਕ-ਦੂਜੇ ਦਾ ਸਾਥ ਦਿੰਦੇ ਰਹਾਂਗੇ।’’ ਦੋਵੇਂ 2011 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਉਨ੍ਹਾਂ ਦੇ ਤਿੰਨ ਬੱਚੇ ਰਾਜਵੀਰ, ਖੁਸ਼ੀ ਅਤੇ ਤਾਰਾ ਹਨ। ਜੈ ਅਤੇ ਮਾਹੀ ਨੇ 2013 ਵਿੱਚ ‘ਨੱਚ ਬੱਲੀਏ’ ਸੀਜ਼ਨ 5 ਵੀ ਜਿੱਤਿਆ ਸੀ। -ਏਐੱਨਆਈ
Advertisement

ਛੋਟੇ ਪਰਦੇ ’ਤੇ ਮਕਬੂਲ ਜੋੜੀ ਜੈ ਭਾਨੂਸ਼ਾਲੀ ਅਤੇ ਮਾਹੀ ਵਿੱਜ ਨੇ ਵਿਆਹ ਦੇ ਲਗਪਗ 14 ਸਾਲ ਮਗਰੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸਾਂਝੇ ਬਿਆਨ ਰਾਹੀਂ ਆਪਣੇ ਪ੍ਰਸ਼ੰਸਕਾਂ ਵਾਸਤੇ ਇਹ ਖ਼ਬਰ ਸਾਂਝੀ ਕੀਤੀ ਹੈ। ਮਾਹੀ ਵਿੱਜ ‘ਲਾਗੀ ਤੁਝਸੇ ਲਗਨ’ ਅਤੇ ‘ਬਾਲਿਕਾ ਵਧੂ’ ਵਰਗੇ ਮਕਬੂਲ ਟੀ ਵੀ ਸ਼ੋਅ ਵਿੱਚ ਭੂਮਿਕਾ ਲਈ ਮਕਬੂਲ ਹੈ, ਜਦਕਿ ਜੈ ਭਾਨੂਸ਼ਾਲੀ ਟੀ ਵੀ ਲੜੀਵਾਰ ਅਤੇ ਰਿਐਲਿਟੀ ਸ਼ੋਅ ਦੀ ਜਾਣੀ-ਪਛਾਣੀ ਹਸਤੀ ਰਹੀ ਹੈ। ਛੋਟੇ ਪਰਦੇ ਅਤੇ ਬਾਹਰ ਲੰਮਾ ਸਮਾਂ ਮਕਬੂਲ ਰਹੀ ਜੋੜੀ ਨੇ ਜ਼ੋਰ ਦੇ ਕੇ ਕਿਹਾ ਕਿ ਵੱਖ ਹੋਣ ਦਾ ਫ਼ੈਸਲਾ ਦੋਵਾਂ ਦਾ ਸਾਂਝਾ ਹੈ ਅਤੇ ਸੋਚ-ਸਮਝ ਕੇ ਲਿਆ ਗਿਆ ਹੈ।

ਜੈ ਅਤੇ ਮਾਹੀ ਨੇ ਅੱਜ ਆਪਣੇ ਇੰਸਟਾਗ੍ਰਾਮ ਪੇਜ ’ਤੇ ਪੋਸਟ ਵਿੱਚ ਕਿਹਾ, ‘‘ਅਸੀਂ ਵੱਖ ਹੋਣ ਦਾ ਫ਼ੈਸਲਾ ਲਿਆ ਹੈ, ਪਰ ਸ਼ਾਂਤੀ, ਵਿਕਾਸ ਅਤੇ ਸਤਿਕਾਰ ਵਰਗੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਾਂਗੇ।’’ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਫ਼ੈਸਲਾ ਦੋਵਾਂ ਦਾ ਸਾਂਝਾ ਹੈ ਅਤੇ ਇੱਕ-ਦੂਜੇ ਦੇ ਮਾਣ-ਸਤਿਕਾਰ ਵਜੋਂ ਲਿਆ ਗਿਆ ਹੈ। ਜੋੜੀ ਨੇ ਲਿਖਿਆ, ‘‘ਅੱਜ, ਅਸੀਂ ਜ਼ਿੰਦਗੀ ਨਾਮ ਦੇ ਇਸ ਸਫ਼ਰ ਵਿੱਚ ਵੱਖ ਹੋਣ ਦਾ ਫ਼ੈਸਲਾ ਲੈਂਦੇ ਹਾਂ, ਫਿਰ ਵੀ ਇੱਕ-ਦੂਜੇ ਦਾ ਸਾਥ ਦਿੰਦੇ ਰਹਾਂਗੇ।’’ ਦੋਵੇਂ 2011 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਉਨ੍ਹਾਂ ਦੇ ਤਿੰਨ ਬੱਚੇ ਰਾਜਵੀਰ, ਖੁਸ਼ੀ ਅਤੇ ਤਾਰਾ ਹਨ। ਜੈ ਅਤੇ ਮਾਹੀ ਨੇ 2013 ਵਿੱਚ ‘ਨੱਚ ਬੱਲੀਏ’ ਸੀਜ਼ਨ 5 ਵੀ ਜਿੱਤਿਆ ਸੀ।

Advertisement

Advertisement
Advertisement
×