DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਾਹਨਵੀ ਨੇ ਏ ਆਈ ਦੀ ਦੁਰਵਰਤੋਂ ’ਤੇ ਚਿੰਤਾ ਪ੍ਰਗਟਾਈ

ਅਦਾਕਾਰਾ ਜਾਹਨਵੀ ਕਪੂਰ ਨੇ ਇੱਥੇ ਕਿਹਾ ਕਿ ਫਿਲਮ ‘ਦੇਵਰਾ: ਭਾਗ 1’ ਵਿੱਚੋਂ ਕਲਿੱਪ ਲੈ ਕੇ ਉਸ ਦੀਆਂ ਏ ਆਈ ਰਾਹੀਂ ਬਣਾਈਆਂ ਵੀਡੀਓਜ਼ ਤਕਨਾਲੋਜੀ ਦੀ ਦੁਰਵਰਤੋਂ ਹੈ। ਏ ਆਈ ਦੀ ਦੁਰਵਰਤੋਂ ਕਰਕੇ ਔਰਤਾਂ ਨੂੰ ਵਸਤੂ ਵਾਂਗ ਪੇਸ਼ ਕਰਨਾ ਗੰਭੀਰ ਅਪਰਾਧ ਹੈ।...

  • fb
  • twitter
  • whatsapp
  • whatsapp
Advertisement

ਅਦਾਕਾਰਾ ਜਾਹਨਵੀ ਕਪੂਰ ਨੇ ਇੱਥੇ ਕਿਹਾ ਕਿ ਫਿਲਮ ‘ਦੇਵਰਾ: ਭਾਗ 1’ ਵਿੱਚੋਂ ਕਲਿੱਪ ਲੈ ਕੇ ਉਸ ਦੀਆਂ ਏ ਆਈ ਰਾਹੀਂ ਬਣਾਈਆਂ ਵੀਡੀਓਜ਼ ਤਕਨਾਲੋਜੀ ਦੀ ਦੁਰਵਰਤੋਂ ਹੈ। ਏ ਆਈ ਦੀ ਦੁਰਵਰਤੋਂ ਕਰਕੇ ਔਰਤਾਂ ਨੂੰ ਵਸਤੂ ਵਾਂਗ ਪੇਸ਼ ਕਰਨਾ ਗੰਭੀਰ ਅਪਰਾਧ ਹੈ। ਜਾਹਨਵੀ ਦੇ ਇਸ ਬਿਆਨ ਮਗਰੋਂ ਚਰਚਾ ਛਿੜ ਗਈ ਹੈ ਕਿ ਔਰਤਾਂ ਨੂੰ ਹੁਣ ਡਿਜੀਟਲ ਖੇਤਰ ਵਿੱਚ ਵੀ ਆਪਣੀ ਸੁਰੱਖਿਆ ਲਈ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਹੈ।

ਜੂਨੀਅਰ ਐੱਨ ਟੀ ਆਰ ਅਤੇ ਜਾਹਨਵੀ ਕਪੂਰ ਦੀ ਭੂਮਿਕਾ ਵਾਲੀ ਫਿਲਮ ‘ਦੇਵਰਾ: ਭਾਗ 1’ ਦੇ ਗੀਤ ‘ਛੁਟਾਮੱਲੇ’ ਦੀ ਏ ਆਈ ਵੀਡੀਓ ਵਿੱਚ ਗੀਤ ਵਿੱਚ ਅਦਾਕਾਰਾ ਦੀ ਦਿੱਖ ਨੂੰ ਡਿਜੀਟਲ ਰੂਪ ’ਚ ਬਦਲ ਕੇ ਉਸ ਨੂੰ ਇਤਰਾਜ਼ਯੋਗ ਢੰਗ ਨਾਲ ਪੇਸ਼ ਕੀਤਾ ਗਿਆ। ਭਾਵੇਂ ਇਸ ਵੀਡੀਓ ਨੂੰ ਹੁਣ ਪਲੈਟਫਾਰਮਾਂ ਤੋਂ ਹਟਾ ਦਿੱਤਾ ਗਿਆ ਹੈ ਪਰ ਜੂਨੀਅਰ ਐੱਨ ਟੀ ਆਰ, ਅਦਾਕਾਰਾ ਖੁਸ਼ਬੂ ਸੁੰਦਰ, ਵਿਜੈ ਦੇਵਰਕੋਂਡਾ ਅਤੇ ਚਿਰੰਜੀਵੀ ਨੇ ਤਕਨਾਲੋਜੀ ਦੀ ਇਸ ਤਰ੍ਹਾਂ ਕੀਤੀ ਦੁਰਵਰਤੋਂ ਦੀ ਨਿਖੇਧੀ ਕੀਤੀ ਹੈ। ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਪੋਸਟ ’ਚ ਅਦਾਕਾਰਾ ਨੇ ਕਿਹਾ ਕਿ ਔਰਤਾਂ ਨੂੰ ਵਸਤੂ ਵਾਂਗ ਪੇਸ਼ ਕਰਨ ਲਈ ਤਕਨਾਲੋਜੀ ਦੀ ਦੁਰਵਰਤੋਂ ਕਰਨਾ ਅਤੇ ਉਸ ਦੀ ਸਹਿਮਤੀ ਤੋਂ ਬਿਨਾਂ ਮਨਘੜਤ ਸਮੱਗਰੀ ਪ੍ਰਸਾਰਿਤ ਕਰਨਾ ਗੰਭੀਰ ਅਪਰਾਧ ਹੈ, ਜੋ ਜਿਨਸੀ ਹਮਲੇ ਦੇ ਬਰਾਬਰ ਹੈ ਅਤੇ ਇਸ ਫਿਲਮ ਸਨਅਤ ਵਿੱਚ ਲਗਭਗ ਹਰ ਔਰਤ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਦਾ ਸਾਹਮਣਾ ਕੀਤਾ ਹੈ। ਅਦਾਕਾਰਾ ਨੇ ਕਿਹਾ ਕੁਝ ਦਿਨਾਂ ਵਿੱਚ ਉਸ ਨੇ ਅਜਿਹੀਆਂ ਕਈ ਏ ਆਈ ਵੀਡੀਓਜ਼ ਨਾਲ ਨਜਿੱਠਿਆ ਹੈ। ਇਹੀ ਨਹੀਂ ਆਪਣੇ ਕਰੀਅਰ ਦੌਰਾਨ ਉਸ ਨੇ ਜੋ ਨਿੱਜੀ ਤੌਰ ’ਤੇ ਅਨੁਭਵ ਕੀਤਾ ਹੈ, ਉਹ ਇਸ ਤੋਂ ਕਿਤੇ ਵੱਧ ਹੈ ਪਰ ਹੁਣ ਇਹ ਖ਼ਤਰਾ ਡਿਜੀਟਲ ਖੇਤਰ ਤੱਕ ਫੈਲ ਗਿਆ ਹੈ। ਇਸ ਤੋਂ ਪਹਿਲਾਂ ਵੀ ਫਿਲਮ ਸਨਅਤ ਦੀਆਂ ਕਈ ਅਦਾਕਾਰਾਵਾਂ ਡੀਪਫੇਕ ਅਤੇ ਏ ਆਈ ਆਧਾਰਿਤ ਵੀਡੀਓਜ਼ ਦਾ ਸਾਹਮਣਾ ਕਰ ਚੁੱਕੀਆਂ ਹਨ।

Advertisement

Advertisement
Advertisement
×