ਜੈਕੀ ਸ਼ਰਾਫ ਨੇ ‘ਜੇਲ੍ਹਰ’ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ
ਅਦਾਕਾਰ ਜੈਕੀ ਸ਼ਰਾਫ ਨੇ ਆਪਣੀ ਫਿਲਮ ‘ਜੇਲ੍ਹਰ’ ਦੇ ਰਿਲੀਜ਼ ਹੋਣ ਦੇ ਤਿੰਨ ਸਾਲ ਮੁਕੰਮਲ ਹੋਣ ’ਤੇ ਫਿਲਮ ਨਾਲ ਸਬੰਧਤ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਨੈਲਸਨ ਦਿਲੀਪ ਕੁਮਾਰ ਨੇ ਕੀਤਾ ਸੀ। ਇਸ ਵਿੱਚ ਰਜਨੀਕਾਂਤ ਅਤੇ ਜੈਕੀ ਸ਼ਰਾਫ...
ਅਦਾਕਾਰ ਜੈਕੀ ਸ਼ਰਾਫ ਨੇ ਆਪਣੀ ਫਿਲਮ ‘ਜੇਲ੍ਹਰ’ ਦੇ ਰਿਲੀਜ਼ ਹੋਣ ਦੇ ਤਿੰਨ ਸਾਲ ਮੁਕੰਮਲ ਹੋਣ ’ਤੇ ਫਿਲਮ ਨਾਲ ਸਬੰਧਤ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਨੈਲਸਨ ਦਿਲੀਪ ਕੁਮਾਰ ਨੇ ਕੀਤਾ ਸੀ। ਇਸ ਵਿੱਚ ਰਜਨੀਕਾਂਤ ਅਤੇ ਜੈਕੀ ਸ਼ਰਾਫ ਨੇ ਅਹਿਮ ਕਿਰਦਾਰ ਸਨ। ਇਹ ਫਿਲਮ ਸਾਲ 2023 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਦੀ ਕਹਾਣੀ ਰਜਨੀਕਾਂਤ ਦੇ ਕਿਰਦਾਰ ਮੁਥੁਵੇਲ ਪਾਂਡੀਅਨ ਦੁਆਲੇ ਘੁੰਮਦੀ ਹੈ, ਜੋ ਸ਼ਾਂਤ ਸੁਭਾਅ ਦਾ ਸੇਵਾਮੁਕਤ ਜੇਲ੍ਹਰ ਹੈ। ਉਸ ਦੀ ਜ਼ਿੰਦਗੀ ਉਸ ਸਮੇਂ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਜਦੋਂ ਉਸ ਦਾ ਇਮਾਨਦਾਰ ਪੁਲੀਸ ਅਧਿਕਾਰੀ ਪੁੱਤਰ ਬੁੱਤ ਤਸਕਰੀ ਕਰਨ ਵਾਲੇ ਖ਼ਤਰਨਾਕ ਗੈਂਗਸਟਰ ਵਰਮਨ ਦੇ ਗਰੋਹ ਦੀ ਜਾਂਚ ਕਰਦੇ ਸਮੇਂ ਲਾਪਤਾ ਹੋ ਜਾਂਦਾ ਹੈ। ਸ਼ਰਾਫ ਨੇ ਫਿਲਮ ਦੀ ਤੀਜੀ ਵਰ੍ਹੇਗੰਢ ਮਨਾਉਂਦੇ ਹੋਏ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਫਿਲਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਫਿਲਮ ਵਿੱਚ ਰਾਮਿਆ ਕ੍ਰਿਸ਼ਨਨ, ਤਮੰਨਾ, ਵਿਨਾਇਕਨ ਅਤੇ ਕਾਮੇਡੀਅਨ ਯੋਗੀ ਬਾਬੂ ਸਨ। ਇਸ ਦਾ ਸੰਗੀਤ ਅਨਿਰੁਧ ਰਵੀਚੰਦਰ ਨੇ ਤਿਆਰ ਕੀਤਾ ਸੀ।
ਇਸ ਪ੍ਰਾਜੈਕਟ ਨੇ ਜੈਕੀ ਸ਼ਰਾਫ ਅਤੇ ਰਜਨੀਕਾਂਤ ਨੂੰ ਇੱਕ ਵਾਰ ਫਿਰ ਇਕੱਠੇ ਲਿਆਂਦਾ। ਇਨ੍ਹਾਂ ਨੇ ਇਸ ਤੋਂ ਪਹਿਲਾਂ 1987 ਵਿੱਚ ਰਿਲੀਜ਼ ਹੋਈ ਫਿਲਮ ‘ਉੱਤਰ ਦੱਖਸ਼ਿਨ’ ਅਤੇ 2014 ਦੀ ਫਿਲਮ ‘ਕੋਚਾੜੀਆਨ’ ਵਿੱਚ ਇਕੱਠੇ ਕੰਮ ਕੀਤਾ ਸੀ। ਜੇਲ੍ਹਰ ਦਾ ਨਿਰਮਾਣ ਕਲਾਨਿਧੀ ਮਾਰਨ ਨੇ ਆਪਣੇ ਬੈਨਰ ਸਨ ਪਿਕਚਰਜ਼ ਦੇ ਹੇਠ ਕੀਤਾ ਸੀ।

