DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੈਕੀ ਸ਼ਰਾਫ ਨੇ ਮਰਹੂਮ ਅਦਾਕਾਰਾ ਨੂਤਨ ਨੂੰ ਯਾਦ ਕੀਤਾ

ਬੌਲੀਵੁੱਡ ਅਦਾਕਾਰ ਜੈਕੀ ਸ਼ਰਾਫ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮਰਹੂਮ ਸਿਨੇਮਾ ਸਟਾਰ ਅਦਾਕਾਰਾ ਨੂਤਨ ਨੂੰ ਉਨ੍ਹਾਂ ਦੀ 35ਵੀਂ ਬਰਸੀ ’ਤੇ ਸ਼ਰਧਾਂਜਲੀ ਭੇਟ ਕੀਤੀ। ਅਦਾਕਾਰ ਨੇ ਅੱਜ ਆਪਣੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਨੂਤਨ ਦੀਆਂ ਬਲੈਕ...

  • fb
  • twitter
  • whatsapp
  • whatsapp
Advertisement

ਬੌਲੀਵੁੱਡ ਅਦਾਕਾਰ ਜੈਕੀ ਸ਼ਰਾਫ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮਰਹੂਮ ਸਿਨੇਮਾ ਸਟਾਰ ਅਦਾਕਾਰਾ ਨੂਤਨ ਨੂੰ ਉਨ੍ਹਾਂ ਦੀ 35ਵੀਂ ਬਰਸੀ ’ਤੇ ਸ਼ਰਧਾਂਜਲੀ ਭੇਟ ਕੀਤੀ। ਅਦਾਕਾਰ ਨੇ ਅੱਜ ਆਪਣੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਨੂਤਨ ਦੀਆਂ ਬਲੈਕ ਐਂਡ ਵ੍ਹਾਈਟ ਤਸਵੀਰਾਂ ਵੀ ਸ਼ਾਮਲ ਹਨ। ਜੈਕੀ ਸ਼ਰਾਫ ਨੇ ਵੀਡੀਓ ਨਾਲ ਕੈਪਸ਼ਨ ’ਚ ਲਿਖਿਆ, ‘‘ਨੂਤਨ ਜੀ ਨੂੰ ਉਨ੍ਹਾਂ ਦੀ ਬਰਸੀ ’ਤੇ ਯਾਦ ਕਰਦਿਆਂ।’’ ਅਦਾਕਾਰਾ ਨੂਤਨ ਦਾ ਜਨਮ 1936 ਵਿੱਚ ਹੋਇਆ ਸੀ ਅਤੇ 21 ਫਰਵਰੀ, 1991 ਨੂੰ ਛਾਤੀ ਦੇ ਕੈਂਸਰ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਅਦਾਕਾਰਾ ਨੇ 1950 ਵਿੱਚ ਫਿਲਮੀ ਕਰੀਅਰ ਸ਼ੁਰੂ ਕਰਦਿਆਂ ‘ਮੈਂ ਤੁਲਸੀ ਤੇਰੇ ਆਂਗਨ ਕੀ’, ‘ਮਿਲਨ’ ਅਤੇ ‘ਸਰਸਵਤੀਚੰਦਰ’ ਵਰਗੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ। ਜੈਕੀ ਸ਼ਰਾਫ ਅਤੇ ਨੂਤਨ ਨੇ 1985 ਵਿੱਚ ਫਿਲਮ ‘ਯੁੱਧ’ ਅਤੇ ‘ਪੈਸਾ ਯੇ ਪੈਸਾ’ ਵਿੱਚ ਇਕੱਠੇ ਕੰਮ ਕੀਤਾ ਸੀ।

Advertisement
Advertisement
×