ਸਲਮਾਨ ਨੂੰ ਨਿਰਦੇਸ਼ਨ ਦੇਣਾ ਸਨਮਾਨ ਦੀ ਗੱਲ: ਵਾਮਸ਼ੀ
ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਸੋਮਵਾਰ ਨੂੰ ਮਸ਼ਹੂਰ ਨਿਰਮਾਤਾ ਦਿਲ ਰਾਜੂ ਅਤੇ ਨਿਰਦੇਸ਼ਕ ਵਾਮਸ਼ੀ ਪੈੜੀਪੱਲੀ ਨਾਲ ਆਪਣੀ ਨਵੀਂ ਐਕਸ਼ਨ ਫਿਲਮ ਦਾ ਐਲਾਨ ਕੀਤਾ। ਇੰਸਟਾਗ੍ਰਾਮ ’ਤੇ ਸਲਮਾਨ ਨੇ ਵਾਮਸ਼ੀ ਪੈੜੀਪੱਲੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ‘‘ਦਿਲ, ਦਿਮਾਗ, ਜਿਗਰ ਸੇ...
Advertisement
ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਸੋਮਵਾਰ ਨੂੰ ਮਸ਼ਹੂਰ ਨਿਰਮਾਤਾ ਦਿਲ ਰਾਜੂ ਅਤੇ ਨਿਰਦੇਸ਼ਕ ਵਾਮਸ਼ੀ ਪੈੜੀਪੱਲੀ ਨਾਲ ਆਪਣੀ ਨਵੀਂ ਐਕਸ਼ਨ ਫਿਲਮ ਦਾ ਐਲਾਨ ਕੀਤਾ। ਇੰਸਟਾਗ੍ਰਾਮ ’ਤੇ ਸਲਮਾਨ ਨੇ ਵਾਮਸ਼ੀ ਪੈੜੀਪੱਲੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ‘‘ਦਿਲ, ਦਿਮਾਗ, ਜਿਗਰ ਸੇ ਇਸ ਅਪਰੈਲ ਤੋਂ ਨਿਰਦੇਸ਼ਕ ਵਾਮਸ਼ੀ ਨਾਲ।’’ ਵਾਮਸ਼ੀ ਪੈੜੀਪੱਲੀ ਨੇ ਵੀ ਆਪਣੇ ਇੰਸਟਾਗ੍ਰਾਮ ’ਤੇ ਅਪਡੇਟ ਸਾਂਝਾ ਕੀਤਾ। ਉਸ ਨੇ ਮੰਨਿਆ ਕਿ ਉਸ ਲਈ ਸਨਮਾਨ ਦੀ ਗੱਲ ਹੈ ਕਿ ਉਹ ਸਲਮਾਨ ਖ਼ਾਨ ਨੂੰ ਨਿਰਦੇਸ਼ਤ ਕਰੇਗਾ। ਉਸ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਹ ਸਲਮਾਨ ਖਾਨ ਦੀ ਅਗਲੀ ਫਿਲਮ ਦਾ ਨਿਰਦੇਸ਼ਨ ਕਰੇਗਾ। ਉਸ ਨੇ ਕਿਹਾ ਇਕ ਅਪਰੈਲ ਨੂੰ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਫਿਲਮ ਬਾਰੇ ਹੋਰ ਵੇਰਵਿਆਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ। ਇਸ ਦੌਰਾਨ ਸਲਮਾਨ ‘ਮਾਤਰਭੂਮੀ: ਮੇ ਵਾਰ ਰੈਸਟ ਇਨ ਪੀਸ’ ਦੀ ਰਿਲੀਜ਼ ਲਈ ਤਿਆਰ ਹਨ ਜਿਸ ਵਿੱਚ ਚਿਤਰਾਂਗਦਾ ਸਿੰਘ ਵੀ ਹੈ। ਇਸ ਫਿਲਮ ਦਾ ਨਾਮ ਪਹਿਲਾਂ ‘ਬੈਟਲ ਆਫ਼ ਗਲਵਾਨ’ ਸੀ।
Advertisement
Advertisement
×

