DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਰਫ਼ਾਨ ਦੀ ਫਿਲਮ ‘ਦਿ ਲਾਸਟ ਟੇਨੈਂਟ’ ਯੂਟਿਊਬ ’ਤੇ ਰਿਲੀਜ਼

ਇਰਫ਼ਾਨ ਖ਼ਾਨ ਦੀ ਅਦਾਕਾਰੀ ਵਾਲੀ ਫਿਲਮ ‘ਦਿ ਲਾਸਟ ਟੇਨੈਂਟ’ ਯੂਟਿਊਬ ਉੱਤੇ ਰਿਲੀਜ਼ ਕਰ ਦਿੱਤੀ ਗਈ ਹੈ। ਇਹ ਫਿਲਮ ਉਨ੍ਹਾਂ ਦੇ ਸਟਾਰ ਬਣਨ ਤੋਂ ਪਹਿਲਾਂ ਬਣੀ ਸੀ। ਅਖ਼ੀਰ ਫਿਲਮ ਨਿਰਮਾਤਾਵਾਂ ਨੇ ਇਸ ਨੂੰ ਯੂਟਿਊਬ ’ਤੇ ਰਿਲੀਜ਼ ਕਰ ਦਿੱਤਾ ਹੈ। ਫ਼ਿਲਮ ਸਾਲ...

  • fb
  • twitter
  • whatsapp
  • whatsapp
Advertisement

ਇਰਫ਼ਾਨ ਖ਼ਾਨ ਦੀ ਅਦਾਕਾਰੀ ਵਾਲੀ ਫਿਲਮ ‘ਦਿ ਲਾਸਟ ਟੇਨੈਂਟ’ ਯੂਟਿਊਬ ਉੱਤੇ ਰਿਲੀਜ਼ ਕਰ ਦਿੱਤੀ ਗਈ ਹੈ। ਇਹ ਫਿਲਮ ਉਨ੍ਹਾਂ ਦੇ ਸਟਾਰ ਬਣਨ ਤੋਂ ਪਹਿਲਾਂ ਬਣੀ ਸੀ। ਅਖ਼ੀਰ ਫਿਲਮ ਨਿਰਮਾਤਾਵਾਂ ਨੇ ਇਸ ਨੂੰ ਯੂਟਿਊਬ ’ਤੇ ਰਿਲੀਜ਼ ਕਰ ਦਿੱਤਾ ਹੈ। ਫ਼ਿਲਮ ਸਾਲ 2000 ਵਿੱਚ ਮੁਕੰਮਲ ਹੋਈ ਸੀ। ਇਸ ਨੂੰ 29 ਅਪਰੈਲ ਨੂੰ ਇਰਫ਼ਾਨ ਖ਼ਾਨ ਦੀ ਛੇਵੀਂ ਬਰਸੀ ਮੌਕੇ ਸ਼ਰਧਾਂਜਲੀ ਵਜੋਂ ‘ਦਿ ਸਾਲਟ ਇੰਕ’ ਦੇ ਯੂਟਿਊਬ ਪੇਜ ’ਤੇ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਸਾਰਥਕ ਦਾਸ ਗੁਪਤਾ ਹਨ। 43 ਮਿੰਟਾਂ ਦੀ ਇਸ ਫ਼ਿਲਮ ਵਿੱਚ ਇਰਫ਼ਾਨ ਦੇ ਨਾਲ ਵਿਦਿਆ ਬਾਲਨ ਨੇ ਭੂਮਿਕਾ ਨਿਭਾਈ ਹੈ, ਜੋ ਉਸ ਸਮੇਂ ਦੇ ਟੀ ਵੀ ਸ਼ੋਅ ‘ਹਮ ਪਾਂਚ’ ਵਿੱਚ ਅਦਾਕਾਰੀ ਲਈ ਮਸ਼ਹੂਰ ਹੋਈ ਸੀ। ਫ਼ਿਲਮ ਦੇ ਯੂਟਿਊਬ ਪੇਜ ’ਤੇ ਕੈਪਸ਼ਨ ਵਿੱਚ ਲਿਖਿਆ ਹੈ,‘‘ਕੁਝ ਫ਼ਿਲਮਾਂ ਗੁਆਚਦੀਆਂ ਨਹੀਂ, ਸਗੋਂ ਉਡੀਕ ਕਰਦੀਆਂ ਹਨ। ਸਾਲ 2000 ਵਿੱਚ ਨੌਜਵਾਨ ਫ਼ਿਲਮਸਾਜ਼ ਨੇ ਬਿਨਾਂ ਕਿਸੇ ਬਜਟ ਅਤੇ ਗਾਰੰਟੀ ਦੇ ਸਿਰਫ਼ ਦੂਰਅੰਦੇਸ਼ੀ ਸੋਚ ਨਾਲ ਇਸ ਫ਼ਿਲਮ ਲਈ ਦੋ ਰੂਹਾਂ ਨੂੰ ਇਕੱਠਾ ਕੀਤਾ ਸੀ। ਉਹ ਸ਼ਖ਼ਸ ਫ਼ਿਲਮਸਾਜ਼ ਸਾਰਥਕ ਦਾਸਗੁਪਤਾ ਸੀ ਅਤੇ ਉਹ ਦੋ ਰੂਹਾਂ ਇਰਫ਼ਾਨ ਖ਼ਾਨ ਅਤੇ ਵਿਦਿਆ ਬਾਲਨ ਸਨ।’’ ਜ਼ਿਕਰਯੋਗ ਹੈ ਕਿ ਇਰਫ਼ਾਨ ਖ਼ਾਨ ਦਾ ਦੇਹਾਂਤ 29 ਅਪਰੈਲ 2020 ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਹੋਇਆ ਸੀ। ਵਿਦਿਆ ਬਾਲਨ ਨੇ ਭਾਵੁਕ ਹੁੰਦਿਆਂ ਕਿਹਾ, ‘‘ਇਹ ਦੇਖਣਾ ਬਹੁਤ ਅਜੀਬ ਲੱਗ ਰਿਹਾ ਹੈ ਕਿ ‘ਦਿ ਲਾਸਟ ਟੇਨੈਂਟ’ ਆਖ਼ਰਕਾਰ ਦਰਸ਼ਕਾਂ ਤੱਕ ਪਹੁੰਚ ਰਹੀ ਹੈ। ਮੈਂ ਉਸ ਸਮੇਂ ਆਪਣੀ ਸ਼ੁਰੂਆਤ ਕਰ ਰਹੀ ਸੀ। ਇਰਫ਼ਾਨ ਨਾਲ ਕੰਮ ਕਰਨਾ ਉਦੋਂ ਵੀ ਖ਼ਾਸ ਸੀ ਅਤੇ ਅੱਜ ਵੀ ਹੈ, ਕਿਉਂਕਿ ਇਹ ਇਕਲੌਤੀ ਫ਼ਿਲਮ ਹੈ, ਜਿਸ ਵਿੱਚ ਮੈਂ ਉਨ੍ਹਾਂ ਨਾਲ ਸਕਰੀਨ ਸਾਂਝੀ ਕੀਤੀ ਹੈ।’’ ਇਹ ਫ਼ਿਲਮ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਡੱਬਾ ਬੰਦ ਰਹੀ ਕਿਉਂਕਿ ਨਿਰਦੇਸ਼ਕ ਕੋਲੋਂ ਇਸ ਦੀ ਫੁਟੇਜ ਗੁਆਚ ਗਈ ਸੀ। ਹਾਲ ਹੀ ਵਿੱਚ ਉਨ੍ਹਾਂ ਨੂੰ ਇਸ ਦੀ ਕਾਪੀ ਮਿਲੀ, ਜਿਸ ਤੋਂ ਬਾਅਦ ਇਸ ਨੂੰ ਰਿਲੀਜ਼ ਕਰਨਾ ਸੰਭਵ ਹੋ ਸਕਿਆ। ਨਿਰਦੇਸ਼ਕ ਸਾਰਥਕ ਦਾਸ ਗੁਪਤਾ ‘200 ਹੱਲਾ ਹੋ’ ਅਤੇ ‘ਮਿਊਜ਼ਿਕ ਟੀਚਰ’ ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਹਨ।

Advertisement
Advertisement
×