
ਨਰਿੰਦਰ ਮੋਦੀ
ਪ੍ਰਧਾਨ ਮੰਤਰੀ
ਜ਼ੀ-20 ਦੀਆਂ ਇਸ ਤੋਂ ਪਹਿਲੀਆਂ 17 ਪ੍ਰਧਾਨਗੀਆਂ ਨੇ ਮਹੱਤਵਪੂਰਨ ਸਿੱਟੇ ਸਾਹਮਣੇ ਲਿਆਂਦੇ ਹਨ - ਜਿਨ੍ਹਾਂ ਵਿਚ ਸਥੂਲ-ਆਰਥਿਕ ਸਥਿਰਤਾ ਯਕੀਨੀ ਬਣਾਉਣ, ਕੌਮਾਂਤਰੀ ਕਰ ਢਾਂਚੇ ਨੂੰ ਤਰਕਸੰਗਤ ਬਣਾਉਣ, ਮੁਲਕਾਂ ਨੂੰ ਕਰਜ਼ ਦੇ ਭਾਰ ਤੋਂ ਰਾਹਤ ਦਿਵਾਉਣ ਸਣੇ ਹੋਰ ਬਹੁਤ ਸਾਰੇ ਸਿੱਟੇ ਸ਼ਾਮਲ ਹਨ। ਅਸੀਂ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦਾ ਫਾਇਦਾ ਉਠਾਉਂਦੇ ਹੋਏ ਇਨ੍ਹਾਂ ਦੇ ਆਧਾਰ ਉਤੇ ਅੱਗੇ ਕੰਮ ਕਰਾਂਗੇ।
ਇਸ ਦੇ ਬਾਵਜੂਦ ਜਦੋਂ ਭਾਰਤ ਇਹ ਅਹਿਮ ਜ਼ਿੰਮੇਵਾਰੀ ਸੰਭਾਲ ਰਿਹਾ ਹੈ, ਤਾਂ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ - ਕੀ ਜੀ-20 ਹੋਰ ਅਗਾਂਹ ਪੇਸ਼ਕਦਮੀ ਕਰ ਸਕਦਾ ਹੈ? ਕੀ ਅਸੀਂ ਬੁਨਿਆਦੀ ਮਾਨਸਿਕਤਾ ਵਿਚ ਅਜਿਹੀ ਤਬਦੀਲੀ ਨੂੰ ਪ੍ਰੇਰਿਤ ਕਰ ਸਕਦੇ ਹਾਂ, ਜੋ ਸਮੁੱਚੀ ਮਾਨਵਤਾ ਨੂੰ ਫਾਇਦਾ ਪਹੁੰਚਾਉਂਦੀ ਹੋਵੇ?
ਮੈਨੂੰ ਵਿਸ਼ਵਾਸ ਹੈ ਕਿ ਅਸੀਂ ਅਜਿਹਾ ਕਰ ਸਕਦੇ ਹਾਂ।
ਸਾਡੀ ਸੋਚ ਨੂੰ ਸਾਡੇ ਹਾਲਾਤ ਤੋਂ ਆਕਾਰ ਮਿਲਦਾ ਹੈ। ਸਮੁੱਚੇ ਇਤਿਹਾਸ ਦੌਰਾਨ, ਮਨੁੱਖਤਾ ਥੁੜ੍ਹਾਂ ਵਿਚ ਰਹੀ ਹੈ। ਅਸੀਂ ਸੀਮਤ ਵਸੀਲਿਆਂ ਲਈ ਲੜਦੇ ਰਹੇ ਹਾਂ, ਕਿਉਂਕਿ ਸਾਡੀ ਹੋਂਦ ਉਨ੍ਹਾਂ ਤੋਂ ਹੋਰਨਾਂ ਨੂੰ ਮਹਿਰੂਮ ਰੱਖਣ ਉਤੇ ਨਿਰਭਰ ਸੀ। ਟਕਰਾਅ ਤੇ ਮੁਕਾਬਲਾ - ਵਿਚਾਰਾਂ ਦਰਮਿਆਨ, ਵਿਚਾਰਧਾਰਾਵਾਂ ਦਰਮਿਆਨ ਅਤੇ ਪਛਾਣਾਂ ਦਰਮਿਆਨ - ਆਮ ਗੱਲ ਬਣ ਚੁੱਕਾ ਹੈ।
ਅਫ਼ਸੋਸ, ਅਸੀਂ ਅੱਜ ਵੀ ਉਸੇ ਨਫੇ-ਨੁਕਸਾਨ ਦੀ ਸੋਚ ਵਿਚ ਫਸੇ ਹੋਏ ਹਾਂ। ਅਸੀਂ ਅਜਿਹਾ ਉਦੋਂ ਦੇਖਦੇ ਹਾਂ ਜਦੋਂ ਵੱਖ-ਵੱਖ ਮੁਲਕ ਜ਼ਮੀਨ ਜਾਂ ਵਸੀਲਿਆਂ ਲਈ ਲੜਦੇ ਹਨ। ਅਸੀਂ ਅਜਿਹਾ ਉਦੋਂ ਦੇਖਦੇ ਹਾਂ ਜਦੋਂ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਹਥਿਆਰਾਂ ਵਾਂਗ ਵਰਤਿਆ ਜਾਂਦਾ ਹੈ। ਅਸੀਂ ਅਜਿਹਾ ਉਦੋਂ ਦੇਖਦੇ ਹਾਂ ਜਦੋਂ ਵੈਕਸੀਨਜ਼ ਦੀ ਕੁਝ ਕੁ ਲੋਕਾਂ ਵੱਲੋਂ ਜ਼ਖੀਰੇਬਾਜੀ ਕਰ ਲਈ ਜਾਂਦੀ ਹੈ, ਭਾਵੇਂ ਕਿ ਇਸ ਦੌਰਾਨ ਅਰਬਾਂ ਲੋਕ ਖ਼ਤਰੇ ਦਾ ਸ਼ਿਕਾਰ ਬਣੇ ਰਹਿੰਦੇ ਹਨ।
ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਟਕਰਾਅ ਤੇ ਲਾਲਚ ਮਹਿਜ਼ ਇਨਸਾਨੀ ਸੁਭਾਅ ਹਨ। ਮੈਂ ਇਸ ਨਾਲ ਸਹਿਮਤ ਨਹੀਂ। ਜੇ ਮਨੁੱਖ ਸੁਭਾਵਿਕ ਤੌਰ 0ਤੇ ਸੁਆਰਥੀ ਹੁੰਦਾ, ਤਾਂ ਸਾਡੇ ਸਾਰਿਆਂ ਦੀ ਬੁਨਿਆਦੀ ਏਕਤਾ ਉਤੇ ਜ਼ੋਰ ਦੇਣ ਵਾਲੀਆਂ ਬਹੁਤ ਸਾਰੀਆਂ ਅਧਿਆਤਮਿਕ ਪਰੰਪਰਾਵਾਂ ਦੀ ਸਥਾਈ ਅਪੀਲ ਦੀ ਕੀ ਵਿਆਖਿਆ ਹੋਵੇਗੀ?
ਭਾਰਤ ਵਿਚ ਪ੍ਰਸਿੱਧ ਅਜਿਹੀ ਇਕ ਰਵਾਇਤ ਸਾਰੇ ਹੀ ਜੀਵਤ ਪ੍ਰਾਣੀਆਂ ਅਤੇ ਇਥੋਂ ਤੱਕ ਕਿ ਨਿਰਜੀਵ ਵਸਤਾਂ ਨੂੰ ਵੀ, ਪੰਜ ਮੂਲ ਤੱਤਾਂ ਭਾਵ ਧਰਤੀ, ਜਲ, ਹਵਾ, ਅੱਗ ਤੇ ਆਕਾਸ਼ ਤੋਂ ਹੀ ਬਣੇ ਹੋਏ ਹੋਣ ਵਜੋਂ ਦੇਖਦੀ ਹੈ। ਇਨ੍ਹਾਂ ਤੱਤਾਂ ਵਿਚਕਾਰਲਾ ਸੁਮੇਲ - ਸਾਡੇ ਅੰਦਰ ਤੇ ਸਾਡੇ ਦਰਮਿਆਨ - ਸਾਡੀ ਜਿਸਮਾਨੀ, ਸਮਾਜਿਕ ਅਤੇ ਵਾਤਾਵਰਣਿਕ ਤੰਦਰੁਸਤੀ ਲਈ ਲਾਜ਼ਮੀ ਹੈ।
ਭਾਰਤ ਜੀ-20 ਦੀ ਪ੍ਰਧਾਨਗੀ ਤਹਿਤ ਇਸ ਇਕਜੁੱਟਤਾ ਦੀ ਵਿਸ਼ਵਵਿਆਪੀ ਭਾਵਨਾ ਨੂੰ ਹੱਲਾਸ਼ੇਰੀ ਦੇਣ ਲਈ ਕੰਮ ਕਰੇਗਾ। ਇਸ ਲਈ ਸਾਡਾ ਥੀਮ ਹੋਵੇਗਾ - ‘ਇਕ ਧਰਤ, ਇਕ ਪਰਿਵਾਰ, ਇਕ ਭਵਿੱਖ’।
ਇਹ ਮਹਿਜ਼ ਇਕ ਨਾਅਰਾ ਨਹੀਂ ਹੈ। ਇਹ ਇਨਸਾਨੀ ਹਾਲਾਤ ਦਰਮਿਆਨ ਆਈਆਂ ਹਾਲੀਆ ਤਬਦੀਲੀਆਂ ਉਤੇ ਵੀ ਗੌਰ ਕਰਦਾ ਹੈ, ਜਿਨ੍ਹਾਂ ਨੂੰ ਅਸੀਂ ਸਮੂਹਿਕ ਤੌਰ ’ਤੇ ਸਰਾਹੁਣ ਵਿਚ ਨਾਕਾਮ ਰਹੇ ਹਾਂ।
ਅੱਜ, ਸਾਡੇ ਕੋਲ ਵਸੀਲੇ ਇਸ ਲਈ ਹਨ ਕਿ ਅਸੀਂ ਦੁਨੀਆਂ ਦੇ ਸਾਰੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਾਫੀ ਪੈਦਾਵਾਰ ਕਰ ਸਕੀਏ।
ਅੱਜ ਸਾਨੂੰ ਆਪਣੀ ਹੋਂਦ ਲਈ ਲੜਨ ਦੀ ਲੋੜ ਨਹੀਂ ਹੈ - ਸਾਡਾ ਸਮਾਂ ਹਰਗਿਜ਼ ਜੰਗ ਦਾ ਸਮਾਂ ਨਹੀਂ ਹੋਣਾ ਚਾਹੀਦਾ। ਸੱਚਮੁੱਚ, ਅਜਿਹਾ ਹਰਗਿਜ਼ ਨਹੀਂ ਹੋਣਾ ਚਾਹੀਦਾ!
ਅੱਜ ਸਾਨੂੰ ਜਿਹੜੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਦਰਪੇਸ਼ ਹਨ - ਜਿਵੇਂ ਵਾਤਾਵਰਨ ਤਬਦੀਲੀ, ਦਹਿਸ਼ਤਗਰਦੀ ਅਤੇ ਆਲਮੀ ਮਹਾਮਾਰੀ - ਉਨ੍ਹਾਂ ਦਾ ਹੱਲ ਇਕ-ਦੂਜੇ ਨਾਲ ਜੰਗਾਂ ਲੜ ਕੇ ਨਹੀਂ ਕੀਤਾ ਜਾ ਸਕਦਾ, ਸਗੋਂ ਸਿਰਫ਼ ਇਕਮੁੱਠਤਾ ਨਾਲ ਕੰਮ ਕਰ ਕੇ ਹੀ ਕੀਤਾ ਜਾ ਸਕਦਾ ਹੈ।
ਖੁਸ਼ਕਿਸਮਤੀ ਦੀ ਗੱਲ ਹੈ ਕਿ ਅਜੋਕੀ ਤਕਨਾਲੋਜੀ ਸਾਨੂੰ ਵਿਆਪਕ ਮਨੁੱਖਤਾ ਦੇ ਪੱਧਰ ਵਾਲੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਸਾਧਨ ਮੁਹੱਈਆ ਕਰਾਉਂਦੀ ਹੈ। ਜਿਨ੍ਹਾਂ ਵਿਸ਼ਾਲ ਆਭਾਸੀ ਸੰਸਾਰਾਂ ਵਿਚ ਅੱਜ ਅਸੀਂ ਵੱਸਦੇ ਹਾਂ, ਉਹ ਡਿਜੀਟਲ ਤਕਨਾਲੋਜੀਆਂ ਦੀ ਮਾਪਯੋਗਤਾ ਦਾ ਇਜ਼ਹਾਰ ਕਰਦੇ ਹਨ।
ਸੰਸਾਰ ਦੀ ਸਮੁੱਚੀ ਆਜ਼ਾਦੀ ਦਾ ਛੇਵਾਂ ਹਿੱਸਾ ਆਪਣੇ ਆਪ ਵਿਚ ਸਮੋਈ ਬੈਠਾ ਭਾਰਤ, ਆਪਣੀਆਂ ਭਾਸ਼ਾਵਾਂ ਆਧਾਰਤ, ਧਰਮਾਂ, ਰੀਤੀ-ਰਿਵਾਜਾਂ ਅਤੇ ਵਿਸ਼ਵਾਸਾਂ ਆਧਾਰਤ ਵੰਨ-ਸੁਵੰਨਤਾ ਦੇ ਨਾਲ, ਵਿਸ਼ਵ ਦਾ ਇੱਕ ਮਾਈਕ੍ਰੋਕੋਸਮ (ਛੋਟਾ ਰੂਪ) ਹੈ।
ਸਰਬ ਸਾਂਝੇ ਫ਼ੈਸਲੇ ਲੈਣ ਦੀ ਪੁਰਾਣੀ ਰਵਾਇਤ ਵਾਸਤੇ ਜਾਣਿਆ ਜਾਂਦਾ ਭਾਰਤ ਜਮਹੂਰੀਅਤ ਦੇ ਬੁਨਿਆਦੀ ਡੀਐੱਨਏ ’ਚ ਯੋਗਦਾਨ ਦਿੰਦਾ ਰਿਹਾ ਹੈ। ਜਮਹੂਰੀਅਤ ਦੇ ਜਨਮਦਾਤੇ ਵਜੋਂ ਭਾਰਤ ਵਿਚ ਕੌਮੀ ਸਹਿਮਤੀ ਕਿਸੇ ਫਤਵੇ ਨਾਲ ਨਹੀਂ ਬਣਦੀ ਸਗੋਂ ਸਦਭਾਵਨਾ ਦੀ ਇਸ ਸੁਰ ਵਿਚ ਲੱਖਾਂ ਨਿਰਪੱਖ ਆਵਾਜ਼ਾਂ ਦਾ ਮਿਸ਼ਰਣ ਹੁੰਦਾ ਹੈ।
ਅੱਜ ਭਾਰਤ ਤੇਜ਼ੀ ਨਾਲ ਵਧਦੀ ਆਰਥਿਕਤਾ ਵਾਲਾ ਦੇਸ਼ ਹੈ। ਦੇਸ਼ ਦੇ ਨਾਗਰਿਕਾਂ ’ਤੇ ਕੇਂਦਰਿਤ ਸਾਡਾ ਪ੍ਰਸ਼ਾਸਕੀ ਮਾਡਲ ਹਾਸ਼ੀਏ ’ਤੇ ਰਹਿੰਦੇ ਨਾਗਰਿਕਾਂ ਦੀਆਂ ਲੋੜਾਂ ਦਾ ਵੀ ਖਿਆਲ ਰੱਖਦਾ ਹੈ ਅਤੇ ਦੇਸ਼ ਦੇ ਪ੍ਰਤਿਭਾਵਾਨ ਤੇ ਰਚਨਾਤਮਕ ਹੋਣਹਾਰਾਂ ਵੱਲ ਵੀ ਤਵੱਜੋ ਦਿੰਦਾ ਹੈ। ਅਸੀਂ ਕੌਮੀ ਵਿਕਾਸ ਨੂੰ ਸਿਖਰ ਤੋਂ ਹੇਠਾਂ ਵੱਲ ਜਾਂਦੇ ਪ੍ਰਸ਼ਾਸਕੀ ਪ੍ਰਬੰਧਾਂ ਦੀ ਪ੍ਰਕਿਰਿਆ ਬਣਾਉਣ ਦਾ ਯਤਨ ਨਹੀਂ ਕੀਤਾ ਸਗੋਂ ਇਸ ਨੂੰ ਨਾਗਰਿਕਾਂ ਦੀ ਅਗਵਾਈ ਵਾਲੀ ‘ਲੋਕ ਲਹਿਰ’ ਬਣਾਇਆ ਹੈ।
ਅਸੀਂ ਤਕਨਾਲੋਜੀ ਦਾ ਲਾਭ ਲੋਕਾਂ ਤਕ ਸਾਫ਼ਟਵੇਅਰ, ਡੇਟਾ ਤੇ ਹੋਰ ਸਮੱਗਰੀ (ਡਿਜੀਟਲ ਪਬਲਿਕ ਗੁਡਜ਼) ਪਹੁੰਚਾਉਣ ਲਈ ਉਠਾਇਆ ਹੈ ਜੋ ਸਾਰਿਆਂ ਦੀ ਵਰਤੋਂ ਵਾਸਤੇ ਖੁੱਲ੍ਹੀ ਹੈ। ਇਸ ਰਾਹੀਂ ਇਲੈਕਟ੍ਰੌਨਿਕ ਅਦਾਇਗੀਆਂ, ਸਮਾਜਿਕ ਸੁਰੱਖਿਆ ਅਤੇ ਵਿੱਤੀ ਲੈਣ ਦੇਣ ਦੇ ਖੇਤਰਾਂ ਵਿਚ ਇਨਕਲਾਬੀ ਤਰੱਕੀ ਹੋਈ ਹੈ। ਇਨ੍ਹਾਂ ਸਾਰੇ ਕਾਰਨਾਂ ਸਦਕਾ ਹੀ ਭਾਰਤ ਦੇ ਤਜਰਬੇ ਆਲਮੀ ਸਮੱਸਿਆਵਾਂ ਦੇ ਸੰਭਾਵੀ ਹੱਲ ਵਾਸਤੇ ਸਹੀ ਰਾਹ ਦਿਖਾ ਸਕਦੇ ਹਨ।
ਜੀ-20 ਦੀ ਅਗਵਾਈ ਕਰਦਿਆਂ ਅਸੀਂ ਭਾਰਤ ਦੇ ਤਜਰਬੇ, ਸਿੱਖਿਆਵਾਂ ਅਤੇ ਸਮੱਸਿਆਵਾਂ ਦੇ ਹੱਲ ਦੇ ਸੰਭਾਵੀ ਖਾਕੇ ਹੋਰਨਾਂ ਅਤੇ ਖ਼ਾਸ ਕਰਕੇ ਵਿਕਾਸਸ਼ੀਲ ਜਗਤ ਦੇ ਸਾਹਮਣੇ ਰੱਖਾਂਗੇ। ਸਾਡੀ ਜੀ-20 ਦੀਆਂ ਤਰਜੀਹਾਂ ਕੇਵਲ ਸਾਡੇ ਜੀ-20 ਦੇ ਭਾਈਵਾਲਾਂ ਦੀ ਆਵਾਜ਼ ਮੁਤਾਬਿਕ ਹੀ ਨਹੀਂ ਸਗੋਂ ਸਾਡੇ ਆਲਮੀ ਦੱਖਣੀ ਭਾਈਚਾਰੇ ਦੀਆਂ ਚਿੰਤਾਵਾਂ ਵੀ ਸ਼ਾਮਿਲ ਕਰਨਗੀਆਂ ਜਿਨ੍ਹਾਂ ਦੀ ਆਵਾਜ਼ ਨੂੰ ਆਮ ਤੌਰ ’ਤੇ ਅਣਸੁਣਿਆ ਕਰ ਦਿੱਤਾ ਜਾਂਦਾ ਰਿਹਾ ਹੈ।
ਸਾਡੀਆਂ ਤਰਜੀਹਾਂ ਸਾਡੀ ਇਕ ਧਰਤ ਦੀ ਬਿਹਤਰੀ, ਸਾਡੇ ‘ਇਕ ਪਰਿਵਾਰ’ ’ਚ ਸਦਭਾਵਨਾ ਅਤੇ ਸਾਡੇ ਸਾਰਿਆਂ ਦੇ ਇਕ ਭਵਿੱਖ ’ਤੇ ਕੇਂਦਰਿਤ ਹੋਣਗੀਆਂ। ਆਪਣੇ ਗ੍ਰਹਿ ਧਰਤੀ ਨੂੰ ਬਚਾਉਣ ਵਾਸਤੇ ਅਸੀਂ ਭਾਰਤ ਦੀ ਕੁਦਰਤ ’ਚ ਭਰੋਸੇਯੋਗਤਾ ਦੀ ਰਵਾਇਤ ਨੂੰ ਆਧਾਰ ਬਣਾਉਂਦਿਆਂ ਵਾਤਾਵਰਨ ਲਈ ਢੁਕਵੀਂ ਜੀਵਨ ਜਾਚ ਨੂੰ ਉਤਸ਼ਾਹਿਤ ਕਰਾਂਗੇ ਜੋ ਲੰਮੇ ਸਮੇਂ ਤਕ ਚੱਲਣ ਵਾਲੀ ਹੋਵੇਗੀ।
ਮਨੁੱਖੀ ਪਰਿਵਾਰ ਵਿਚ ਸਾਂਝ ਤੇ ਸਦਭਾਵਨਾ ਵਧਾਉਣ ਵਾਸਤੇ ਅਸੀਂ ਮੈਡੀਕਲ ਉਤਪਾਦਾਂ, ਖਾਦਾਂ ਅਤੇ ਭੋਜਨ ਦੀ ਆਲਮੀ ਸਪਲਾਈ ਚੇਨ ਨੂੰ ਸਿਆਸੀ ਵਲਗਣ ਵਿਚੋਂ ਕੱਢਾਂਗੇ ਤਾਂ ਜੋ ਭੂ-ਰਾਜਨੀਤਕ ਤਣਾਅ ਮਨੁੱਖਤਾ ਸਬੰਧੀ ਸੰਕਟ ਪੈਦਾ ਨਾ ਕਰਨ। ਜਿਸ ਤਰ੍ਹਾਂ ਕਿ ਅਸੀਂ ਆਪਣੇ ਪਰਿਵਾਰਾਂ ਵਿਚ ਕਰਦੇ ਹਾਂ ਕਿ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ, ਉਹ ਹਮੇਸ਼ਾਂ ਸਾਡੀ ਪਹਿਲ ਤੇ ਤਰਜੀਹੀ ਚਿੰਤਾ ਹੋਣਗੇ।
ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਵਾਸਤੇ ਆਸ ਦੀ ਕਿਰਨ ਜਗਾਉਂਦਿਆਂ ਅਸੀਂ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿਚ ਅਜਿਹੇ ਇਮਾਨਦਾਰਾਨਾ ਵਿਚਾਰ ਵਟਾਂਦਰੇ ਨੂੰ ਉਤਸ਼ਾਹਿਤ ਕਰਾਂਗੇ ਜਿਸ ਤਹਿਤ ਵਿਆਪਕ ਤਬਾਹੀ ਦੇ ਹਥਿਆਰਾਂ ਤੋਂ ਦਰਪੇਸ਼ ਖ਼ਤਰੇ ਨੂੰ ਘਟਾਇਆ ਜਾ ਸਕੇ ਅਤੇ ਆਲਮੀ ਸੁਰੱਖਿਆ ਵਧਾਈ ਜਾ ਸਕੇ।
ਭਾਰਤ ਦੇ ਜੀ-20 ਦੇ ਏਜੰਡੇ ਵਿਚ ਫ਼ੈਸਲਾਕੁਨ ਅਤੇ ਨਤੀਜੇ ਦੇਣ ਵਾਲੇ ਉਚੇ ਆ਼ਸ਼ੇ ਸ਼ਾਮਿਲ ਹੋਣਗੇ। ਆਓ ਅਸੀਂ ਸਾਰੇ ਰਲ ਮਿਲ ਕੇ ਭਾਰਤ ਦੀ ਜੀ-20 ਦੀ ਅਗਵਾਈ ਨੂੰ ਇਕ ਅਜਿਹੀ ਕਮਾਨ ਬਣਾਈਏ ਜੋ ਸਾਰਿਆਂ ਦੇ ਦੁੱਖਾਂ ਦਾ ਮਰਹਮ ਬਣੇ, ਸਦਭਾਵਨਾ ਵਧਾਏ ਅਤੇ ਨਵੀਂ ਉਮੀਦ ਲਿਆਏ। ਆਓ, ਅਸੀਂ ਸਾਰੇ ਮਨੁੱਖਤਾਵਾਦੀ ਆਲਮੀਕਰਨ ਦੇ ਨਵੇਂ ਆਦਰਸ਼ ਨੂੰ ਘੜਨ ਵਾਸਤੇ ਇਕੱਠਿਆਂ ਕੰਮ ਕਰੀਏ।
ਜੀ-20 ਦੀ ਅਗਵਾਈ ਕਰਦਿਆਂ ਅਸੀਂ ਭਾਰਤ ਦੇ ਤਜਰਬੇ, ਸਿੱਖਿਆਵਾਂ ਅਤੇ ਸਮੱਸਿਆਵਾਂ ਦੇ ਹੱਲ ਦੇ ਸੰਭਾਵੀ ਖਾਕੇ ਹੋਰਨਾਂ ਅਤੇ ਖ਼ਾਸ ਕਰਕੇ ਵਿਕਾਸਸ਼ੀਲ ਜਗਤ ਦੇ ਸਾਹਮਣੇ ਰੱਖਾਂਗੇ। ਸਾਡੀ ਜੀ-20 ਦੀਆਂ ਤਰਜੀਹਾਂ ਕੇਵਲ ਸਾਡੇ ਜੀ-20 ਦੇ ਭਾਈਵਾਲਾਂ ਦੀ ਆਵਾਜ਼ ਮੁਤਾਬਿਕ ਹੀ ਨਹੀਂ ਸਗੋਂ ਸਾਡੇ ਆਲਮੀ ਦੱਖਣੀ ਭਾਈਚਾਰੇ ਦੀਆਂ ਚਿੰਤਾਵਾਂ ਵੀ ਸ਼ਾਮਿਲ ਕਰਨਗੀਆਂ ਜਿਨ੍ਹਾਂ ਦੀ ਆਵਾਜ਼ ਨੂੰ ਆਮ ਤੌਰ ’ਤੇ ਅਣਸੁਣਿਆ ਕਰ ਦਿੱਤਾ ਜਾਂਦਾ ਰਿਹਾ ਹੈ। ਸਾਡੀਆਂ ਤਰਜੀਹਾਂ ਸਾਡੀ ਇਕ ਧਰਤ ਦੀ ਬਿਹਤਰੀ, ਸਾਡੇ ‘ਇਕ ਪਰਿਵਾਰ’ ’ਚ ਸਦਭਾਵਨਾ ਅਤੇ ਸਾਡੇ ਸਾਰਿਆਂ ਦੇ ਇਕ ਭਵਿੱਖ ’ਤੇ ਕੇਂਦਰਿਤ ਹੋਣਗੀਆਂ। ਆਪਣੇ ਗ੍ਰਹਿ ਧਰਤੀ ਨੂੰ ਬਚਾਉਣ ਵਾਸਤੇ ਅਸੀਂ ਭਾਰਤ ਦੀ ਕੁਦਰਤ ’ਚ ਭਰੋਸੇਯੋਗਤਾ ਦੀ ਰਵਾਇਤ ਨੂੰ ਆਧਾਰ ਬਣਾਉਂਦਿਆਂ ਵਾਤਾਵਰਨ ਲਈ ਢੁਕਵੀਂ ਜੀਵਨ ਜਾਚ ਨੂੰ ਉਤਸ਼ਾਹਿਤ ਕਰਾਂਗੇ ਜੋ ਲੰਮੇ ਸਮੇਂ ਤਕ ਚੱਲਣ ਵਾਲੀ ਹੋਵੇਗੀ।
ਸਾਂਝੀਆਂ ਕੋਸਿ਼ਸ਼ਾਂ: ਸਾਡੇ ਸਾਹਮਣੇ ਦਰਪੇਸ਼ ਵੱਡੀਆਂ ਚੁਣੌਤੀਆਂ-ਵਾਤਾਵਰਣ ਪਰਿਵਰਤਨ, ਅਤਿਵਾਦ ਅਤੇ ਮਹਾਮਾਰੀਆਂ - ਨੂੰ ਸਿਰਫ ਰਲ ਕੇ ਸੁਲਝਾਇਆ ਜਾ ਸਕਦਾ ਹੈ। -ਏਐੱਨਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ