ਕੁਝ ‘ਛੋਟੀਆਂ, ਛੋਟੀਆਂ ਕਹਾਣੀਆਂ’ ਤੋਂ ਪ੍ਰਭਾਵਿਤ ਹੋ ਕੇ ਇਮਤਿਆਜ਼ ਅਲੀ ਨੇ ਫਿਲਮ ‘ਮੈਂ ਵਾਪਿਸ ਆਊਂਗਾ’ ਬਣਾਈ ਜਾਂ ਇੰਜ ਕਹਿ ਲਈਏ ਕਿ ਫਿਲਮ ‘ਮੈਂ ਵਾਪਸ ਆਉੂਂਗਾ’ ਨੇ ਇਮਤਿਆਜ਼ ਨੂੰ ਇਹ ਕਹਾਣੀਆਂ ਇਕੱਠੀਆਂ ਕਰਨ ਵਿੱਚ ਮਦਦ ਕੀਤੀ। ਇੱਥੇ ਇਕ ਇੰਟਰਵਿਊ ਦੌਰਾਨ ਇਮਤਿਆਜ਼ ਨੇ ਕਿਹਾ, ‘‘ਮੈਂ ਕਦੇ ਵੀ ਦੇਸ਼ ਵੰਡ ’ਤੇ ਫਿਲਮ ਨਹੀਂ ਸੀ ਬਣਾਉਣੀ,ਜੇ ਮੇਰੇ ਕੋਲ ਕਹਿਣ ਲਈ ਕੁਝ ਵਿਲੱਖਣ ਨਾ ਹੁੰਦਾ। ਮੈਂ ਕਿਸੇ ਘਟਨਾ ਦੀ ਰਿਪੋਰਟ ਵੀ ਨਹੀਂ ਸੀ ਕਰਨਾ ਚਾਹੁੰਦਾ।’’ ਉਸ ਨੇ ਕਿਹਾ ਕਿ ਇਹ ਫਿਲਮ ਉਸ ਨੂੰ ‘ਅਮਰ ਸਿੰਘ ਚਮਕੀਲਾ’ ਦੇ ਸਟਾਰ ਦਿਲਜੀਤ ਦੋਸਾਂਝ, ਲੰਬੇ ਸਮੇਂ ਤੋਂ ਸਹਿਯੋਗੀ ਏ ਆਰ ਰਹਿਮਾਨ ਅਤੇ ਗੀਤਕਾਰ ਇਰਸ਼ਾਦ ਕਾਮਿਲ ਨਾਲ ਦੁਬਾਰਾ ਜੋੜਦੀ ਹੈ। ਇਹ 1947 ਦੀ ਕਹਾਣੀ ਹੈ ਪਰ ਅੱਜ ਦੇ ਨੌਜਵਾਨਾਂ ਦੀਆਂ ਨਜ਼ਰਾਂ ਰਾਹੀਂ ਦੱਸੀ ਗਈ ਹੈ। ਉਸ ਨੇ ਕਿਹਾ ਕਿ ਇਹ ਇੱਕ ਵਿਅਕਤੀ ਦੀ ਕਹਾਣੀ ਹੈ ਤੇ ਇੱਕ ਰਾਸ਼ਟਰ ਦੀ ਵੀ। ਉਸ ਨੇ ਕਿਹਾ ਕਿ ‘ਵੰਡ’ ਭਾਰਤੀ ਉਪ ਮਹਾਂਦੀਪ ਵਿੱਚ ਵਾਪਰੀ ਸਭ ਤੋਂ ਮਹੱਤਵਪੂਰਨ ਘਟਨਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਕੁਝ ਅਜਿਹੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਵੰਡ ਦਾ ਦਰਦ ਆਪਣੇ ਪਿੰਡੇ ’ਤੇ ਹੰਢਾਇਆ। ‘‘ਇਨ੍ਹਾਂ ਵਿੱਚੋਂ ਇੱਕ ਬਿਰਧ ਔਰਤ ਸੀ ਜੋ ਬਿਸਤਰੇ ਨਾਲ ਲੱਗੀ ਸੀ ਅਤੇ ਆਪਣੀ ਯਾਦਾਸ਼ਤ ਗੁਆ ਚੁੱਕੀ ਸੀ ਅਤੇ ਉਹ ਮਰਨ ਕੰਢੇ ਸੀ। ਵੰਡ ਨੂੰ ਅਠੱਤਰ ਸਾਲ ਬੀਤ ਗਏ ਹਨ ਅਤੇ ਉਹ ਸਿਰਫ਼ ਸਾਰਿਆਂ ਨੂੰ ਪੁੱਛਦੀ ਸੀ ਕਿ ‘ਕੀ ਤੁਸੀਂ ਗੁੱਡੀ ਨੂੰ ਸੰਦੂਕ ਵਿੱਚ ਪਾ ਦਿੱਤਾ ਹੈ?’ ਫਿਲਮ ਨਿਰਮਾਤਾ ਨੇ ਨਿੱਜੀ ਬਿਰਤਾਂਤਾਂ ਨੂੰ ਬਹੁਤ ਮਹੱਤਵਪੂਰਨ ਅਤੇ ਮਨੋਰੰਜਕ ਬਣਾਇਆ ਹੈ। ਫਿਲਮ ਵਿੱਚ ਅਦਾਕਾਰ ਵੇਦਾਂਗ ਰੈਨਾ ਅਤੇ ਸ਼ਰਵਰੀ ਪ੍ਰੇਮੀਆਂ ਦੀ ਭੂਮਿਕਾ ਨਿਭਾਉਂਦੇ ਹਨ ਜਦੋਂ ਕਿ ਨਸੀਰੂਦੀਨ ਸ਼ਾਹ ਨੇ ਦੋਸਾਂਝ ਦੇ ਦਾਦਾ ਜੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਦੋਸਾਂਝ ਰਹਿਮਾਨ ਦੀ ਇੱਕ ਰਚਨਾ, “ਕਯਾ ਕਮਾਲ ਹੈ” ਗਾਉਂਦੇ ਹੋਏ ਵੀ ਦਿਖਾਈ ਦਿੰਦੇ ਹਨ। ‘ਮੈਂ ਵਾਪਸ ਆਉੂਂਗਾ’ 12 ਜੂਨ ਨੂੰ ਥੀਏਟਰਾਂ ਵਿੱਚ ਰਿਲੀਜ਼ ਹੋਵੇਗੀ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

